ਚਿਤਪਾਵਨੀ ਬੋਲੀ
ਚਿਤਪਾਵਨੀ ਕੋਂਕਣੀ ਭਾਸ਼ਾ ਦੀ ਇੱਕ ਉਪਬੋਲੀ ਹੈ ਜਿਸਨੂੰ ਚਿਤਪਾਵਨ ਬ੍ਰਾਹਮਣ ਬਰਾਦਰੀ ਦੇ ਲੋਕ ਬੋਲਦੇ ਹਨ। ਚਿਤਪਾਵਨ ਮਹਾਂਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਤੋਂ ਆਏ ਅਤੇ ਹੁਣ ਦੁਨੀਆ ਦੇ ਕਈ ਹਿੱਸਿਆਂ ਵਿੱਚ ਫ਼ੈਲ ਚੁੱਕੇ ਹਨ।[1] 1950ਵਿਆਂ ਤੱਕ ਚਿਤਪਾਵਨ ਮੁੱਖ ਤੌਰ ਉੱਤੇ ਚਿਤਪਾਵਨੀ ਹੀ ਬੋਲਦੇ ਸਨ ਪਰ ਬਦਲਦੇ ਸਮੇਂ ਨਾਲ ਉਹਨਾਂ ਨੇ ਮਰਾਠੀ ਅਪਣਾ ਲਈ। ਅਜੋਕੇ ਸਮੇਂ ਵਿੱਚ ਚਿਤਪਾਵਨੀ ਕੋਂਕਣ ਵਿੱਚੋਂ ਲਗਭਗ ਅਲੋਪ ਹੋ ਚੁੱਕੀ ਹੈ ਪਰ ਕੁਝ ਪੇਂਡੂ ਇਲਾਕਿਆਂ ਵਿੱਚ ਬਜ਼ੁਰਗ ਲੋਕ ਹਾਲੇ ਵੀ ਇਹ ਬੋਲੀ ਵਰਤਦੇ ਹਨ। ਜਿਹੜੇ ਚਿਤਪਾਵਨ ਗੋਆ ਅਤੇ ਦੱਖਣੀ ਕੰਨੜ ਜ਼ਿਲ੍ਹੇ ਵਿੱਚ ਜਾ ਵਸੇ ਉਹ ਹਾਲੇ ਵੀ ਇਹ ਭਾਸ਼ਾ ਆਪਣੇ ਘਰਾਂ ਵਿੱਚ ਵਰਤਦੇ ਹਨ।
ਬਾਹਰੀ ਕੜੀਆਂ
ਸੋਧੋ- http://konkanionline.blogspot.com/
- http://chitpavani.webs.com/ Archived 2012-03-27 at the Wayback Machine.
ਹਵਾਲੇ
ਸੋਧੋ- ↑ Gazetteer of the Bombay Presidency- Ratnagiri and Sawantwadi Districts, 1880