ਚਿਤਰਾਲ ਜ਼ਿਲ੍ਹਾ

ਪਾਕਿਸਤਾਨ ਦਾ ਜ਼ਿਲ੍ਹਾ

ਚਿਤਰਾਲ (ਉਰਦੂ: ur, ਅੰਗਰੇਜੀ: Chitral) ਉੱਤਰ ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੋਨਖ਼ਵਾ ਰਾਜ ਦਾ ਇੱਕ ਜ਼ਿਲ੍ਹਾ ਹੈ। ਇਹ ਉਸ ਰਾਜ ਦਾ ਰਕਬੇ ਦੇ ਲਿਹਾਜ਼ ਨਾਲ ਸਭ ਤੋਂ ਬੜਾ ਜ਼ਿਲ੍ਹਾ ਹੈ। ਇਸਦਾ ਖੇਤਰਫਲ 14850 ਵਰਗ ਕਿਮੀ ਹੈ ਅਤੇ 1998 ਦੀ ਜਨਗਣਨਾ ਵਿੱਚ ਇਹਦੀ ਆਬਾਦੀ 3,18,689 ਸੀ। ਇਸੇ ਜਿਲੇ ਵਿੱਚ 7,708 ਮੀਟਰ ਉਚਾ ਤਿਰਿਚ ਮੀਰ ਪਰਬਤ, ਦੁਨੀਆ ਦੇ ਸਭ ਤੋਂ ਉੱਚੇ ਪਰਬਤਾਂ ਵਿੱਚੋਂ ਇੱਕ ਹੈ। ਚਿਤਰਾਲ ਜਿਲੇ ਦੀ ਰਾਜਧਾਨੀ ਚਿਤਰਾਲ ਸ਼ਹਿਰ ਹੈ।[1] ਚਿਤਰਾਲ ਪਾਕਿਸਤਾਨ ਦੇ ਇੰਤਹਾਈ ਉੱਤਰੀ ਕੋਨੇ ਚ ਸਥਿਤ ਹੈ। ਇਸ ਦੀ ਸਰਹੱਦ ਅਫ਼ਗ਼ਾਨਿਸਤਾਨ ਦੀ ਵਾਖ਼ਾਨ ਦੀ ਪੱਟੀ ਨਾਲ ਮਿਲਦੀ ਹੈ ਜੋ ਇਸਨੂੰ ਮੱਧ ਏਸ਼ੀਆ ਦੇ ਦੇਸ਼ਾਂ ਤੋਂ ਜੁਦਾ ਕਰਦੀ ਹੈ।

ਚਿਤਰਾਲ ਜ਼ਿਲ੍ਹਾ
ur
Chitral
ਚਿਤਰਾਲ ਕਿਲਾ
ਚਿਤਰਾਲ ਕਿਲਾ
ਖੈਬਰ-ਪਖਤੂਨਖਵਾ ਰਾਜ ਦਾ ਨਕਸਾ ਚਿਤਰਾਲ ਜ਼ਿਲ੍ਹਾ ਲਾਲ ਹੈ
ਖੈਬਰ-ਪਖਤੂਨਖਵਾ ਰਾਜ ਦਾ ਨਕਸਾ ਚਿਤਰਾਲ ਜ਼ਿਲ੍ਹਾ ਲਾਲ ਹੈ
ਦੇਸ਼ਪਾਕਿਸਤਾਨ
ਪ੍ਰਾਂਤਖੈਬਰ ਪਖਤੂਨਖਵਾ
ਰਾਜਧਾਨੀਚਿਤਰਾਲ
ਸਥਾਪਨਾ ਸਾਲ1970
ਖੇਤਰ
 • ਕੁੱਲ14,850 km2 (5,730 sq mi)
ਆਬਾਦੀ
 (2004)
 • ਕੁੱਲ3,78,000
 • ਘਣਤਾ25/km2 (60/sq mi)
ਸਮਾਂ ਖੇਤਰਯੂਟੀਸੀ+5 (ਪਾਕਿਸਤਾਨ ਦਾ ਮਿਆਰੀ ਸਮਾਂ)
ਤਹਿਸੀਲਾਂ ਦੀ ਗਿਣਤੀ6
ਵੈੱਬਸਾਈਟhttp://www.khyberpakhtunkhwa.gov.pk/


ਹਵਾਲੇ

ਸੋਧੋ
  1. Pakistan & the Karakoram Highway, Sarina Singh, Lindsay Brown, Paul Clammer, Rodney Cocks, John Mock, Lonely Planet, 2008, ISBN 978-1-74104-542-0