ਚਿਤਲਾਪੱਕਮ ਏਰੀ, ਜਾਂ ਚਿਤਲਾਪੱਕਮ ਝੀਲ, ਚਿਤਲਾਪੱਕਮ, ਚੇਨਈ, ਭਾਰਤ ਵਿੱਚ ਪੈਂਦੀ ਇੱਕ ਸ਼ਹਿਰੀ ਝੀਲ ਹੈ। ਇਹ ਆਂਢ-ਗੁਆਂਢ ਦਾ ਮੁੱਖ ਜਲਭੰਡਾਰ ਹੈ। [1] ਮੂਲ ਰੂਪ ਵਿੱਚ 86.86 ਏਕੜ ਦੀ ਮਾਪ ਵਾਲੀ ਝੀਲ ਵਰਤਮਾਨ ਵਿੱਚ ਸੁੰਗੜ ਕੇ 46.88 ਏਕੜ ਰਹਿ ਗਈ ਹੈ। [2] ਇਸ ਝੀਲ ਨੂੰ ਆਖਰੀ ਵਾਰ 2003 ਵਿੱਚ ਬਹਾਲ ਕੀਤਾ ਗਿਆ ਸੀ [3]

ਚਿਤਲਾਪੱਕਮ ਏਰੀ
ਚਿਤਲਾਪੱਕਮ ਝੀਲ ਦਾ ਨਜ਼ਾਰਾ
ਚਿਤਲਾਪੱਕਮ ਝੀਲ
ਸਥਿਤੀਚਿਤਲਾਪੱਕਮ, ਚੇਨਈ, ਭਾਰਤ
ਗੁਣਕ12°56′2″N 80°8′10″E / 12.93389°N 80.13611°E / 12.93389; 80.13611
Typeਝੀਲ
Basin countriesਭਾਰਤ
Surface area86.86 acres (35.15 ha) (actual)
46.88 acres (18.97 ha) (present)
Settlementsਚੇਨਈ
 
ਚਿਤਲਾਪੱਕਮ ਝੀਲ
 
ਝੀਲ ਵਿੱਚ ਬੰਨ੍ਹ

ਪ੍ਰਦੂਸ਼ਣ

ਸੋਧੋ

ਆਂਢ-ਗੁਆਂਢ ਦੇ ਘਰਾਂ ਦੇ ਸੀਵਰੇਜ ਦੇ ਗੰਦੇ ਪਾਣੀ ਨਾਲ ਇਹ ਝੀਲ ਦੂਸ਼ਿਤ ਹੋ ਗਈ ਹੈ। [4] 15,000 ਘਰਾਂ ਦਾ ਕੂੜਾ ਅਤੇ ਜੀਐਸਟੀ ਰੋਡ 'ਤੇ 1,500 ਵਪਾਰ ਵਾਲਿਆਂ ਥਾਵਾਂ ਦੇ ਸੀਵਰੇਜ ਦਾ ਗੰਦਾ ਪਾਣੀ ਝੀਲ ਵਿੱਚ ਆਪਣਾ ਰਸਤਾ ਬਣਾਉਂਦਾ ਹੈ। [5] ਐਨਜੀਓਜ਼ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਆਡਿਟ ਵਿੱਚ ਚਿਤਲਾਪੱਕਮ ਝੀਲ ਦੀ ਨਾਜ਼ੁਕ ਸਥਿਤੀ ਅਤੇ ਝੀਲ ਨੂੰ ਮੁੜ ਸੁਰਜੀਤ ਕਰਨ ਲਈ ਲੋੜੀਂਦੇ ਕਦਮਾਂ ਨੂੰ ਉਜਾਗਰ ਕੀਤਾ ਗਿਆ ਹੈ। [6]

 
ਚਿਤਲਾਪੱਕਮ ਝੀਲ ਦੇ ਆਲੇ-ਦੁਆਲੇ ਨਵਾਂ ਬਣਾਇਆ ਹੋਇਆ ਮਾਰਗ

ਪੰਛੀਆਂ ਨੂ ਦੇਖਣਾ

ਸੋਧੋ

ਇਹ ਝੀਲ ਅਪ੍ਰੈਲ ਤੋਂ ਸਤੰਬਰ ਤੱਕ ਇੱਕ ਸਥਾਨਕ ਪੰਛੀ-ਨਿਗਰਾਨ ਕੇਂਦਰ ਵਜੋਂ ਕੰਮ ਕਰਦੀ ਹੈ, ਇਥੇ ਪੈਲੀਕਨ ਨੂੰ ਦੇਖਿਆ ਜਾ ਸਕਦਾ ਹੈ। ਮਾਈਗਰੇਟਡ ਸਪਾਟ-ਬਿਲਡ ਪੈਲੀਕਨ ਇਸ ਝੀਲ ਵਿੱਚ ਕਲੋਨੀਆਂ ਬਣਾਉਂਦੇ ਹਨ। ਸਲੇਟੀ ਬਗਲਾ ਅਤੇ ਆਮ ਕੂਟ ਸਾਲ ਭਰ ਇਥੇ ਦੇਖੇ ਜਾ ਸਕਦੇ ਹਨ।[ਹਵਾਲਾ ਲੋੜੀਂਦਾ]

ਇਹ ਵੀ ਵੇਖੋ

ਸੋਧੋ

 

ਹਵਾਲੇ

ਸੋਧੋ
  1. Manikandan, K. (8 October 2012). "From the people to panchayat: Rs. 10 lakh to improve their lake". The Hindu. Chennai. Retrieved 11 Oct 2012.
  2. Bhattacharya, Saptarshi (9 June 2003). "'Clean' Chitlapakkam lake project launched". The Hindu. Chennai. Archived from the original on 27 August 2013. Retrieved 27 Aug 2013.
  3. "Let us join hands and save our lakes". The Hindu (Downtown). Chennai: Kasturi & Sons. 19 January 2018. pp. 2 (Downtown). Retrieved 23 October 2018.
  4. "Chitlapakkam Lake now a cess pit". The Times of India. Chennai. 25 October 2012. Archived from the original on 27 August 2013. Retrieved 27 Aug 2013.
  5. Venkat, Vaishali R. (4 May 2013). "Chitlapakkam lake is now a dump yard". The Hindu. Chennai. Retrieved 27 Aug 2013.
  6. Viswanathan, Nirupama (7 August 2017). "Choked Chitlapakkam lake tells tale of neglect". The New Indian Express. Chennai: Express Publications. Retrieved 23 October 2018.