ਚਿਨੂ ਮੋਦੀ
ਚਿਨੂ ਮੋਦੀ (ਗੁਜਰਾਤੀ:ચિનુ મોદી), (30 ਸਤੰਬਰ 1939 - 19 ਮਾਰਚ 2017), ਜਿਸਨੂੰ ਉਸਦੇ ਕਲਮੀ ਨਾਮ ਇਰਸ਼ਾਦ (ਗੁਜਰਾਤੀ:ઈર્શાદ) ਨਾਲ ਵੀ ਜਾਣਿਆ ਜਾਂਦਾ ਹੈ, ਗੁਜਰਾਤ, ਭਾਰਤ ਤੋਂ ਗੁਜਰਾਤੀ ਭਾਸ਼ਾ ਦਾ ਕਵੀ, ਨਾਵਲਕਾਰ, ਲਘੂ ਕਹਾਣੀਕਾਰ ਅਤੇ ਆਲੋਚਕ ਸੀ। ਭਾਸ਼ਾਵਾਂ ਵਿੱਚ ਵਿੱਦਿਆ ਪ੍ਰਾਪਤ ਕਰਕੇ ਉਸਨੇ ਵੱਖ ਵੱਖ ਸੰਸਥਾਵਾਂ ਵਿੱਚ ਪੜ੍ਹਾਇਆ ਅਤੇ ਆਪਣੇ ਆਪ ਨੂੰ ਇੱਕ ਕਵੀ ਅਤੇ ਲੇਖਕ ਵਜੋਂ ਸਥਾਪਤ ਕੀਤਾ। ਉਹ ਸਾਹਿਤ ਅਕਾਦਮੀ ਪੁਰਸਕਾਰ, ਵਾਲੀ ਗੁਜਰਾਤੀ ਅਵਾਰਡ ਅਤੇ ਨਰਸਿੰਘ ਮਹਿਤਾ ਪੁਰਸਕਾਰ ਸਮੇਤ ਕਈ ਪੁਰਸਕਾਰ ਪ੍ਰਾਪਤ ਕਰ ਚੁੱਕਾ ਸੀ।
ਜ਼ਿੰਦਗੀ
ਸੋਧੋਅਰੰਭਕ ਜੀਵਨ
ਸੋਧੋਮੋਦੀ ਦਾ ਜਨਮ ਵਿਜਾਪੁਰ ਵਿੱਚ 30 ਸਤੰਬਰ 1939 ਨੂੰ ਚੰਦੂ ਲਾਲ ਅਤੇ ਸ਼ਸ਼ੀਕਾਂਤਬੇਨ ਦੇ ਘਰ ਹੋਇਆ ਸੀ। ਉਸਦਾ ਪਰਿਵਾਰ ਕਾਦੀ ਨਾਲ ਸਬੰਧਤ ਸੀ।[1] ਉਸ ਨੇ ਸੇਠ ਹਸਨਾਲੀ ਹਾਈ ਸਕੂਲ ਵਿਜੈਪੁਰ ਵਿੱਚ ਪ੍ਰਾਇਮਰੀ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਪੂਰੀ ਕੀਤੀ ਅਹਿਮਦਾਬਾਦ ਦੇ ਨੇੜੇ ਢੋਲਕਾ ਉਸਨੇ 1954 ਵਿੱਚ ਦਸਵੀਂ ਪੂਰੀ ਕੀਤੀ।[2][3]
ਉਸਨੇ 1958 ਵਿੱਚ ਗੁਜਰਾਤੀ ਅਤੇ ਇਤਿਹਾਸ ਵਿੱਚ ਬੀ.ਏ. ਦੀ ਪੜ੍ਹਾਈ ਸੈਂਟ ਜ਼ੇਵੀਅਰਜ਼ ਕਾਲਜ, ਅਹਿਮਦਾਬਾਦ ਤੋਂ ਪੂਰੀ ਕੀਤੀ, ਅਤੇ 1960 ਵਿੱਚ ਅਹਿਮਦਾਬਾਦ ਦੇ ਸਰ ਐਲ ਏ ਸ਼ਾਹ ਲਾਅ ਕਾਲਜ ਤੋਂ ਐਲ.ਐਲ. ਬੀ. ਅਤੇ ਗੁਜਰਾਤ ਯੂਨੀਵਰਸਿਟੀ ਤੋਂ ਗੁਜਰਾਤੀ ਅਤੇ ਹਿੰਦੀ ਵਿਸ਼ਿਆਂ ਵਿੱਚ ਐਮ.ਏ. ਕੀਤੀ। ਉਸਨੇ ਪੀਐਚ.ਡੀ. 1968 ਵਿੱਚ ਗੁਜਰਾਤ ਵਿਦਿਆਪੀਠ ਤੋਂ ਆਪਣੀ ਖੋਜ ਗੁਜਰਾਤੀ ਭਾਸ਼ਮਾ ਖੰਡਕਾਵਿਆ (ਗੁਜਰਾਤੀ ਭਾਸ਼ਾ ਵਿੱਚ ਬਿਰਤਾਂਤਕ ਕਾਵਿ) ਲਈ ਪੀ.ਐਚ.ਡੀ. ਹਾਸਲ ਕੀਤੀ। ਉਸਦੀ ਗਾਈਡ ਮੋਹਨਭਾਈ ਸ਼ੰਕਰਭਾਈ ਪਟੇਲ ਸੀ।[2][3]
ਕੈਰੀਅਰ
ਸੋਧੋਉਸਨੇ ਅਹਿਮਦਾਬਾਦ ਦੇ ਐਚ ਏ ਆਰਟਸ ਕਾਲਜ ਵਿੱਚ 1961 ਤੋਂ 1963 ਤੱਕ ਅਧਿਆਪਨ ਕਾਰਜ ਕੀਤਾ। ਬਾਅਦ ਵਿੱਚ ਉਸਨੇ ਤਲੋਦ ਅਤੇ ਕਪਦਵੰਜ ਦੇ ਕਾਲਜਾਂ ਵਿੱਚ ਪੜ੍ਹਾਇਆ। 1965 ਵਿਚ, ਉਹ ਅਹਿਮਦਾਬਾਦ ਵਿੱਚ ਸਵਾਮੀਨਾਰਾਇਣ ਆਰਟਸ ਕਾਲਜ ਵਿੱਚ ਚਲਾ ਲਿਆ ਅਤੇ 1975 ਤਕ ਪੜ੍ਹਾਇਆ। ਉਸਨੇ 1975 ਤੋਂ 1977 ਤੱਕ ਭਾਰਤੀ ਪੁਲਾੜ ਖੋਜ ਸੰਗਠਨ, ਅਹਿਮਦਾਬਾਦ ਵਿੱਚ ਸਕ੍ਰਿਪਟ ਲੇਖਕ ਵਜੋਂ ਸੇਵਾ ਨਿਭਾਈ। 1977–1978 ਵਿੱਚ ਉਸਨੇ ਮਾਨਸਾ ਕਾਲਜ ਅਤੇ ਸਾਬਰਮਤੀ ਆਰਟਸ ਕਾਲਜ ਵਿੱਚ ਕੰਮ ਕੀਤਾ। ਉਸਨੇ ਇੱਕ ਪਾਰਟ-ਟਾਈਮ ਪ੍ਰੋਫੈਸਰ ਵਜੋਂ 1978 ਵਿੱਚ ਐਲ.ਡੀ. ਆਰਟਸ ਕਾਲਜ ਵਿੱਚ ਪੜ੍ਹਾਇਆ। 1994 ਵਿਚ, ਉਸਨੇ ਗੁਜਰਾਤ ਯੂਨੀਵਰਸਿਟੀ ਦੇ ਭਾਸ਼ਾਵਾਂ ਦੇ ਸਕੂਲ ਵਿੱਚ ਇੱਕ ਰੀਡਰ ਨਿਯੁਕਤ ਹੋਇਆ ਅਤੇ 2001 ਵਿੱਚ ਸੇਵਾਮੁਕਤ ਹੋਇਆ। ਉਹ 1992 ਤੋਂ 1994 ਤੱਕ ਪੱਤਰਕਾਰਤਾ ਵਿਭਾਗ, ਐਮਐਸ ਯੂਨੀਵਰਸਿਟੀ, ਬੜੌਦਾ ਦਾ ਡੀਨ-ਇੰਚਾਰਜ ਵੀ ਰਹਿ ਚੁੱਕਾ ਹੈ। ਉਸ ਨੇ ਕੁਝ ਸਾਲਾਂ ਲਈ ਮਸ਼ਹੂਰੀ ਦੇ ਖੇਤਰ ਵਿੱਚ ਇੱਕ ਫ੍ਰੀਲਾਂਸਰ ਵਜੋਂ ਕੰਮ ਕਰਦਾ ਹੈ।[3]
ਮੌਤ
ਸੋਧੋਉਸ ਨੂੰ ਤੇਜ਼ ਸਾਹ ਚੜ੍ਹਿਆ ਹੋਇਆ ਸੀ। 16 ਮਾਰਚ 2017 ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ, ਉਸਨੂੰ ਮਿਠਾਖਲੀ, ਅਹਿਮਦਾਬਾਦ ਵਿਖੇ ਸਥਿਤ HGC ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਉਹ ਕਈ ਅੰਗਾਂ ਦੀ ਅਸਫਲਤਾ ਤੋਂ ਪੀੜਤ ਸੀ।[4] 19 ਮਾਰਚ 2017 ਨੂੰ, ਉਹ ਪਾਲਦੀ, ਅਹਿਮਦਾਬਾਦ ਵਿਖੇ ਆਪਣੇ ਘਰ ਪਰਤਿਆ ਜਿੱਥੇ ਸ਼ਾਮ ਨੂੰ ਉਸਦੀ ਮੌਤ ਹੋ ਗਈ।[5] ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਐਨਐਚਐਲ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਗਿਆ।[6]
ਹਵਾਲੇ
ਸੋਧੋ- ↑ "Ahmedabad's art fraternity under one roof to celebrate Chinu Modi's 75th b'day". DNA News. 30 September 2013. Retrieved 15 July 2014.
- ↑ 2.0 2.1 "Chinu Modi" (in Gujarati). Gujarati Sahitya Parishad. Retrieved 15 July 2014.
{{cite web}}
: CS1 maint: unrecognized language (link) - ↑ 3.0 3.1 3.2 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ "Noted Gujarati poet Chinu Modi critical". The Times of India. 2017-03-18. Archived from the original on 18 May 2017. Retrieved 2017-03-19.
- ↑ "PM Narendra Modi mourns death of Gujarati language poet Chinu Modi". The Financial Express. 2017-03-19. Archived from the original on 20 March 2017. Retrieved 2017-03-19.
- ↑ "Renown Gujarati poet Chinu Modi passes away". DeshGujarat News from Gujarat. 2017-03-19. Archived from the original on 29 March 2017. Retrieved 2017-03-28.
<ref>
tag defined in <references>
has no name attribute.