ਚਿੱਬੜ ਰੇਤੀਲੀ ਅਤੇ ਬੰਜਰ ਜ਼ਮੀਨ ਜਾਂ ਟਿੱਬਿਆਂ ਦੀਆਂ ਢਲਾਣਾਂ, ਕਪਾਹ ਨਰਮੇ ਦੇ ਖੇਤਾਂ ਵਿੱਚ ਕੁਦਰਤੀ ਉੱਗਣ ਵਾਲਾ ਫ਼ਲ ਹੈ। ਇਹ ਗਰਮੀ ਰੁੱਤ ਦਾ ਮੇਵਾ ਹੈ। ਇਸ ਦੀ ਬਣਾਈ ਚਟਣੀ ਬਹੁਤ ਪਸੰਦ ਕੀਤੀ ਜਾਂਦੀ ਹੈ। ਇਸ ਦੀ ਬਣੀ ਚੱਟਣੀ ਨਾਲ ਰੋਟੀ ਖਾਣੀ ਨਾਲ ਘਰ ਦੀ ਬਣੀ ਲੱਸੀ ਹੋਵੇ ਤਾਂ ਛੱਤੀ ਪ੍ਰਕਾਰ ਦੇ ਭੋਜਨਾ ਵਿੱਚੋਂ ਇੱਕ ਬਣਦਾ ਹੈ।

ਚਿੱਬੜਾਂ ਦੀ ਵੇਲ

ਚਿੱਬੜ ਇਕ ਛੋਟਾ ਜਿਹਾ ਖੱਟਾ-ਮਿੱਠਾ ਜੰਗਲੀ ਫਲ ਹੈ ਜੋ ਸਾਉਣੀ ਦੀਆਂ ਫਸਲਾਂ ਵਿਚ ਆਪਣੇ-ਆਪ ਹੋ ਜਾਂਦਾ ਸੀ। ਇਸ ਨੂੰ ਦਾਲ ਸਬਜ਼ੀ ਵਿਚ ਖਟਾਈ ਲਈ ਵਰਤਿਆ ਜਾਂਦਾ ਸੀ। ਇਸ ਦੀ ਚੱਟਣੀ ਬਣਾਈ ਜਾਂਦੀ ਸੀ। ਸਬਜ਼ੀ ਵੀ ਬਣਾ ਲੈਂਦੇ ਸਨ। ਪੱਕੇ ਚਿਬੱੜਾਂ ਨੂੰ ਕਿਰੇ ਹੋਏ ਚਿੱਬੜ ਕਿਹਾ ਜਾਂਦਾ ਹੈ। ਪੱਕੇ ਚਿੱਬੜ ਖਾਣ ਵਿਚ ਵੀ ਬਹੁਤ ਸੁਆਦ ਹੁੰਦੇ ਸਨ। ਚਿਬੱੜਾਂ ਨੂੰ ਵਿਚਾਲੇ ਤੋਂ ਕੱਟ ਕੇ ਧਾਗੇ ਵਿਚ ਪਰੋ ਕੇ ਸੁਕਾਉਣ ਦਾ ਰਿਵਾਜ ਵੀ ਹੁੰਦਾ ਸੀ। ਸੁੱਕੇ ਹੋਏ ਚਿਬੱੜਾਂ ਨੂੰ ਬਰੀਕ ਕੱਟਕੇ ਰੱਖ ਲੈਂਦੇ ਸਨ। ਲੋੜ ਅਨੁਸਾਰ ਇਨ੍ਹਾਂ ਦੀ ਚੱਟਣੀ ਬਣਾਉਂਦੇ ਰਹਿੰਦੇ ਸਨ। ਦਾਲ, ਸਬਜ਼ੀ ਵਿਚ ਵੀ ਵਰਤਦੇ ਕਹਿੰਦੇ ਸਨ।

ਚਿੱਬੜ

ਪਹਿਲਾਂ ਬਹੁਤੀਆਂ ਜ਼ਮੀਨਾਂ ਗੈਰ-ਆਬਾਦ ਹੁੰਦੀਆਂ ਸਨ ਜਿਨ੍ਹਾਂ ਵਿਚ ਚਿਬੱੜਾਂ ਦੀਆਂ ਵੇਲਾਂ ਆਪਣੇ ਆਪ ਹੋ ਜਾਂਦੀਆਂ ਸਨ। ਮੂੰਗੀ, ਮੋਠ, ਮਾਂਹ ਅਤੇ ਕਪਾਹ ਦੀਆਂ ਫ਼ਸਲਾਂ ਵਿਚ ਵੀ ਚਿਬੱੜਾਂ ਦੀਆਂ ਵੇਲਾਂ ਹੋ ਜਾਂਦੀਆਂ ਸਨ। ਜਦ ਸਾਉਣੀ ਦੀ ਫ਼ਸਲ ਵੱਢਦੇ ਸਨ ਤਾਂ ਵਾਢਿਆ ਨੂੰ ਚਿੱਬੜ ਆਮ ਮਿਲਦੇ ਸਨ। ਵਾਢੇ ਚਿਬੱੜਾਂ ਨੂੰ ਖਾ ਵੀ ਲੈਂਦੇ ਸਨ। ਝੱਗਿਆਂ ਦੇ ਗੀਝਿਆਂ ਵਿਚ ਪਾ ਕੇ ਘਰੀਂ ਵੀ ਲੈ ਆਉਂਦੇ ਸਨ।

ਹੁਣ ਪੰਜਾਬ ਦੀ ਸਾਰੀ ਨਿੱਜੀ ਜ਼ਮੀਨ ਆਬਾਦ ਹੈ। ਸਾਉਣੀ ਦੀ ਮੁੱਖ ਫਸਲ ਹੁਣ ਜ਼ੀਰੀ ਹੈ। ਹੁਣ ਚਿੱਬੜ ਸਿਰਫ ਸਰਕਾਰੀ ਗੈਰ-ਆਬਾਦ ਜ਼ਮੀਨਾਂ ਵਿਚ ਹੀ ਕਿਤੇ-ਕਿਤੇ ਮਿਲਦੇ ਹਨ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.