ਚਿਰਾਗ ਅਵਾਨ
ਚਿਰਾਗ ਅਵਾਨ ਇੱਕ ਪੰਜਾਬੀ ਕਿੱਸਾਕਾਰ ਸੀ। ਇਸ ਦਾ ਜਨਮ 1667 ਈ: ਵਿੱਚ ਅੱਵਾਨਾ ਦੇ ਖਾਨਦਾਨ ਵਿੱਚ ਹੋਇਆ। ਇਹ ਪਿੰਡ ਖੇਟੜ ਜ਼ਿਲ੍ਹਾ ਡੇਰਾ ਗਾਜੀ ਖ਼ਾਂ ਦਾ ਰਹਿਣ ਵਾਲਾ ਸੀ। 1711 ਈ: ਦੇ ਲਗਪਗ ਉਸ ਨੇ ਹੀਰ ਰਾਂਝੇ ਦਾ ਕਿੱਸਾ ਲਿਖਿਆ।[1] ਉਸ ਦਾ ਕਿੱਸਾ ਪੜ੍ਹ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਦਮੋਦਰ ਦਾ ਉਸ ਉੱਤੇ ਪ੍ਰਭਾਵ ਹੋਵੇ। ਉਸ ਦਾ ਕਿੱਸਾ ਬੜਾ ਸੰਖੇਪ ਹੈ। ਇਸ ਦਾ ਬਿਰਤਾਂਤ ਬੜਾ ਸਧਾਰਨ ਹੈ। ਇਸ ਨੇ ਦਮੋਦਰ ਦੀ ਹੀ ਕਥਾ ਨੂੰ ਸਧਾਰਨ ਤੁਕਬੰਦੀ ਵਿੱਚ ਬੰਨ੍ਹ ਦਿੱਤਾ। ਇਸ ਤੁਕਬੰਦੀ ਵਿੱਚ ਉਸ ਵੇਲੇ ਦੇ ਪੰਜਾਬੀ ਸਮਾਜ ਸੱਭਿਆਚਾਰ ਦੀ ਸਧਾਰਨ ਜਿਹੀ ਤਸਵੀਰ ਵੀ ਪੇਸ਼ ਹੋਈ ਹੈ। ਇਸ ਕਿੱਸੇ ਉੱਤੇ ਲਹਿੰਦੀ ਉਪਭਾਸ਼ਾ ਦਾ ਪ੍ਰਭਾਵ ਵਧੇਰੇ ਹੈ। ਇਸ ਕਰਕੇ ਇਹ ਕਿੱਸਾ ਬਹੁਤਾ ਮਕਬੂਲ ਨਹੀਂ ਹੋ ਸਕਿਆ। ਪੰਜਾਬੀ ਕਿੱਸਾ-ਕਾਵਿ ਦੇ ਇਤਿਹਾਸ ਵਿੱਚ ਉਹ ਆਪਣੀ ਐਂਟਰੀ ਹੀ ਕਰਵਾਉਣ ਦੇ ਸਮਰੱਥ ਹੈ।
ਕਾਵਿ ਨਮੂਨਾ
ਸੋਧੋਵਕਤ ਸੁਬਾਹ ਪਰਭਾਤ ਨੂਰਾਨੀ, ਪੜ੍ਹਿਆ ਵਿਆਹ ਮੁਮਤਾਜ਼ੀ। ਮੱਲ ਖੁਰੇ ਖਿਨ ਮੱਲ ਫਟੇ ਤਨ, ਖਾਨ ਸਿਆਲ ਨਿਆਜ਼ੀ।
ਹਵਾਲੇ
ਸੋਧੋ- ↑ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਤੋਂ ਸਮਕਾਲ ਤੱਕ), ਡਾ.ਰਾਜਿੰਦਰ ਸਿੰਘ ਸੇਖੋਂ, ਲਾਹੋਰ ਬੁੱਕ ਸ਼ਾਪ, ਆਡੀਸ਼ਨ 2016