ਚੁਕ ਅਤੇ ਗੇਕ
ਚੁਕ ਅਤੇ ਗੇਕ (Lua error in package.lua at line 80: module 'Module:Lang/data/iana scripts' not found.) ਸੋਵੀਅਤ ਬੱਚਿਆਂ ਦੇ ਲੇਖਕ ਆਰਕਾਦੀ ਗੈਦਾਰ ਦੀ ਲਿਖੀ 1939 ਦੀ ਰੂਸੀ ਛੋਟੀ ਕਹਾਣੀ ਹੈ। ਇਸਤੇ 1953 ਵਿੱਚ ਇਵਾਨ ਲੁਕਿੰਸਕੀ ਦੀ ਨਿਰਦੇਸ਼ਿਤ ਕੀਤੀ ਅਤੇ, 2022 ਵਿੱਚ ਦੁਬਾਰਾ ਫ਼ਿਲਮ ਬਣਾਈ ਗਈ ਸੀ।
ਤਸਵੀਰ:Chuk and Gek cover (English).jpg | |
ਲੇਖਕ | ਆਰਕਾਦੀ ਗੈਦਾਰ |
---|---|
ਮੂਲ ਸਿਰਲੇਖ | Чук и Гек |
ਚਿੱਤਰਕਾਰ | ਯਰਮੋਲਾਏਵ |
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾ | ਰੂਸੀ |
ਵਿਧਾ | ਬੱਚਿਆਂ ਦਾ ਸਾਹਿਤ |
ਪ੍ਰਕਾਸ਼ਨ ਦੀ ਮਿਤੀ | 1939 |
ਪ੍ਰਕਾਸ਼ਨ ਇਤਿਹਾਸ
ਸੋਧੋਆਰਕਾਦੀ ਗੈਦਾਰ ਨੇ ਦਸੰਬਰ 1938 ਵਿੱਚ ਕਹਾਣੀ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਇਹ ਪਹਿਲੀ ਵਾਰ ਜਨਵਰੀ 1939 ਵਿੱਚ ਪਿਓਨੇਰਸਕਾਯਾ ਪ੍ਰਵਦਾ ਨੇ ਲੜੀਵਾਰ ਛਾਪੀ ਸੀ, ਫਿਰ, "ਟੈਲੀਗਰਾਮਾ" ਸਿਰਲੇਖ ਹੇਠ, ਕ੍ਰਾਸਨਾਯਾ ਨੌਵ ਮੈਗਜ਼ੀਨ ਦੇ ਨੰਬਰ 2, ਫਰਵਰੀ 1939 ਦੇ ਅੰਕ ਵਿੱਚ ਪ੍ਰਕਾਸ਼ਤ ਹੋਈ ਸੀ। ਉਸੇ ਸਾਲ ਬਾਅਦ ਵਿੱਚ ਡੇਟਗਿਜ਼ ਪਬਲਿਸ਼ਰਜ਼ ਨੇ ਏ ਯਰਮੋਲਾਏਵ ਦੁਆਰਾ ਸਚਿੱਤਰ, ਲੇਖਕ ਦੁਆਰਾ ਕੀਤੇ ਗਏ ਕਾਫ਼ੀ ਬਦਲਾਅ ਅਤੇ ਨਵੇਂ ਸਿਰਲੇਖ "ਚੁਕ ਤੇ ਗੇਕ" ਦੇ ਨਾਮ ਨਾਲ ਇਹ ਇੱਕ ਵੱਖਰੀ ਕਿਤਾਬ ਦੇ ਰੂਪ ਵਿੱਚ ਸਾਹਮਣੇ ਆਈ। 1940 ਵਿੱਚ ਕਹਾਣੀ ਨੂੰ ਗੈਦਾਰ ਦੇ ਡੇਟਗਿਜ਼ ਸੰਕਲਨ ਰਾਸਕਾਜ਼ੀ (ਲਘੂ ਕਹਾਣੀਆਂ) ਵਿੱਚ ਸ਼ਾਮਲ ਕੀਤਾ ਗਿਆ ਸੀ। [1]
ਸਾਰ
ਸੋਧੋਸੋਵੀਅਤ ਮਾਸਕੋ ਵਿੱਚ, ਭਰਾ ਚੁਕ ਅਤੇ ਗੇਕ ਸੇਰੀਓਗਿਨਸ ਆਪਣੀ ਮਾਂ ਨਾਲ ਰਹਿੰਦੇ ਹਨ ਜਦੋਂ ਕਿ ਉਨ੍ਹਾਂ ਦੇ ਪਿਤਾ ਭੂ-ਵਿਗਿਆਨਕ ਖੋਜ ਲਈ ਸਾਇਬੇਰੀਅਨ ਤਾਇਗਾ ਵਿੱਚ ਹੈ। ਜਿਵੇਂ ਹੀ ਨਵਾਂ ਸਾਲ ਨੇੜੇ ਆਉਂਦਾ ਹੈ , ਮਿਸਟਰ ਸੇਰੀਓਗਿਨ, ਆਪਣੀ ਪਤਨੀ ਅਤੇ ਬੱਚਿਆਂ ਨੂੰ ਦੇਖਣ ਲਈ ਤਰਸਦਾ ਹੈ, ਉਹਨਾਂ ਨੂੰ ਮਿਲ਼ਣ ਆਉਣ ਲਈ ਕਹਿੰਦਾ ਹੈ। ਬਹੁਤ ਲੰਬੀ ਅਤੇ ਘਟਨਾਭਰਪੂਰ ਰੇਲ ਯਾਤਰਾ ਅਤੇ ਘੋੜੇ ਦੀ ਸਲੇਜ 'ਤੇ ਤਾਇਗਾ ਰਾਹੀਂ ਦੋ ਦਿਨ ਸਫ਼ਰ ਕਰਨ ਤੋਂ ਬਾਅਦ, ਮੰਜਲ ਤੇ ਪਹੁੰਚਣ ਤੇ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਪਿਤਾ ਅਤੇ ਭੂ-ਗਰਭ ਖੋਜੀਆਂ ਦੀ ਟੀਮ ਬੇਸ 'ਤੇ ਨਹੀਂ ਹੈ।
ਗਾਰਡ ਸ਼ਿਕਾਰ ਤੋਂ ਵਾਪਸ ਆਉਂਦਾ ਹੈ ਅਤੇ ਦੱਸਦਾ ਹੈ ਕਿ ਭੂ-ਗਰਭ ਖੋਜੀਆਂ ਦੀ ਟੀਮਜ੍ਜ੍ਜ਼ ਦਸ ਦਿਨਾਂ ਵਾਸਤੇ ਅਲਕਰਸ਼ ਗੋਰਜ ਦੀ ਯਾਤਰਾ ਲਈ ਗਈ ਹੈ ਅਤੇ ਉਹ ਖੁਦ ਦੋ ਦਿਨ ਗੈਰਹਾਜ਼ਰ ਰਹੇਗਾ। ਇਸ ਲਈ ਉਹ ਤਿੰਨੇ ਗਾਰਡ ਦੀ ਝੌਂਪੜੀ ਵਿੱਚ ਰਹਿ ਸਕਦੇ ਹਨ, ਉਸ ਕੋਲ ਮੁੱਖ ਘਰਾਂ ਜਾਂ ਸਟੋਰਾਂ ਦੀਆਂ ਚਾਬੀਆਂ ਨਹੀਂ ਹਨ। ਚੁਕ, ਗੇਕ ਅਤੇ ਉਨ੍ਹਾਂ ਦੀ ਮਾਂ ਨੂੰ ਹੁਣ ਅਗਲੇ ਦਸ ਦਿਨ ਇਸ ਉਜਾੜ ਵਿੱਚ ਸਿਰਫ ਉਸ ਮਾਮੂਲੀ ਸਪਲਾਈ ਨਾਲ ਜੋ ਉਹ ਆਪਣੇ ਨਾਲ ਲਿਆਏ ਹਨ ਆਪਣੇ ਸਿਰ ਤੇ ਗੁਜ਼ਾਰਨੇ ਪੈਂਦੇ ਹਨ। ਸਭ ਕੁਝ ਸੁਹਾਵਣਾ ਹੋ ਜਾਂਦਾ ਹੈ, ਜਦੋਂ ਟੀਮ ਵਾਪਸ ਆਉਂਦੀ ਹੈ ਅਤੇ ਪਰਿਵਾਰ ਮਿਲ਼ ਬੈਠਦਾ ਹੈ। ਮਾਂ ਅਤੇ ਬੱਚਿਆਂ ਦੇ ਮਾਸਕੋ ਵਾਪਸ ਆਉਣ ਤੋਂ ਪਹਿਲਾਂ ਉਹ ਇਕੱਠੇ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹਨ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ↑ Ebin, F. Commentaries to Чук и Гек. Works by Arkady Gaidar in 4 volumes. Detskaya Literatura Publishers. Moscow, 1964. Vol. 3. Pp. 397-398.