ਚੂਹੇਕੀ ਜ਼ਿਲ੍ਹਾ ਜਲੰਧਰ ਦੇ ਬਲਾਕ ਨੂਰਮਹਿਲ ਦਾ ਪਿੰਡ ਹੈ ਇਹ ਨੂਰਮਿਹਲ ਤੋਂ ਜਲੰਧਰ ਜਾਣ ਵਾਲੀ ਸੜਕ 'ਤੇ ਵਸਿਆ ਹੋਇਆ ਹੈ। ਇਹ ਪਿੰਡ ਇੱਥੋਂ ਦੇ ਸਾਈਂ ਪੀਰ ਚੂਹੇ ਸ਼ਾਹ ਦੇ ਨਾਂਅ 'ਤੇ ਵਸਿਆ ਹੋਇਆ ਹੈ। ਇੱਥੇ ਬਹੁਤ ਗਿਣਤੀ ਚ ਜੌਹਲ, ਬਾਸੀ ਪਰਿਵਾਰ ਰਹਿੰਦੇ ਹਨ। ਪਿੰਡ 'ਚ ਮੁਹੱਲਾ ਖੇੜਾ ਅਤੇ ਮੁਹੌਲਾ ਤੋਤੇਆਣੀ 'ਚ ਵਾਲਮੀਕਿ ਬਰਾਦਰੀ ਅਤੇ ਇਸਾਈ ਭਾਈਚਾਰੇ ਦੇ ਲੋਕ ਰਹਿੰਦੇ ਹਨ। ਪਿੰਡ ਦੀ ਪੰਚਾਇਤ ਦੇ ਨੋਂ ਮੈਂਬਰ ਹਨ। ਇਸ ਪਿੰਡ ਦੇ ਗੁਆਂਡੀ ਪਿੰਡ ਬੱਲੋਬਾਲ, ਚੀਮਾ ਖੁਰਦ , ਉਪਲ ਜੰਗੀਰ ਅਤੇ ਬਾਥ ਹਨ। ਨੇੜੇ ਦਾ ਸਹਿਰ ਨੂਰਮਹਿਲ ਹੈ।

ਚੂਹੇਕੀ
ਪਿੰਡ
ਦੇਸ਼ India
ਰਾਜਪੰਜਾਬ
ਖੇਤਰ
 • ਕੁੱਲ4.5 km2 (1.7 sq mi)
ਆਬਾਦੀ
 • ਕੁੱਲ2,062
 • ਘਣਤਾ460/km2 (1,200/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ ਕੋਡ
144039
ਨੇੜੇ ਦਾ ਸ਼ਹਿਰਨੂਰਮਹਿਲ

ਅੰਕੜੇ

ਸੋਧੋ

ਇਸ ਪਿੰਡ ਦਾ ਰਕਬਾ 1117 ਏਕੜ ਹੈ। ਇਸ ਪਿੰਡ ਦੀ ਅਬਾਦੀ 2062 ਮਰਦ 1275 ਅਤੇ ਔਰਤਾਂ 787 ਹਨ ਜੋ ਕਿ ਮਰਦ ਔਰਤ ਅਨੁਪਾਤ ਮੁਤਬਕ ਬਹੁਤ ਘੱਟ ਹਨ। ਵੋਟਰ ਦੀ ਗਿਣਤੀ 1544 ਜਿਹਨਾਂ ਵਿੱਚ ਮਰਦ 847 ਅਤੇ ਔਰਤ 696 ਵੋਰਟਾਂ ਦੀ ਗਿਣਤੀ ਹੈ।

ਵਿੱਦਿਅਕ ਅਦਾਰੇ

ਸੋਧੋ

ਪਿੰਡ 'ਚ ਸਰਕਾਰੀ ਸਮਾਰਟ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, 3 ਆਂਗਣਵਾੜੀ ਸੈਂਟਰ ਬੱਚਿਆਂ ਨੂੰ ਵਿਦਿਆ ਪ੍ਰਦਾਨ ਕਰਦੇ ਹਨ।

ਧਾਰਮਿਕ ਸਥਾਨ

ਸੋਧੋ

ਪਿੰਡ ਚੂਹੇਕੀ ਵਿਚ ਗੁਰਦੁਆਰਾ ਸਿੰਘ ਸਭਾ, ਮੁਹੱਲਾ ਖੇੜਾ 'ਚ ਗੁਰਦੁਆਰਾ ਸਾਹਿਬ, ਪੀਰ ਚੂਹੇ ਸ਼ਾਹ ਦੀ ਮਜ਼ਾਰ, ਮੁਹੱਲਾ ਤੋਤੇਆਣੀ 'ਚ ਇਸਾਈ ਭਾਈਚਾਰੇ ਦੀ ਚਰਚ, ਵਾਲਮੀਕਿ ਮੰਦਰ ਲੋਕਾਂ ਨੂੰ ਧਰਮ ਦਾ ਸੰਦੇਸ਼ ਦਿੰਦੇ ਹਨ। ਪਿੰਡ 'ਚ ਵੱਖ-ਵੱਖ ਜਾਤਾਂ ਬਰਾਦਰੀਆਂ ਹੋਣ ਦੇ ਬਾਵਜੂਦ ਵੀ ਇਸ ਪਿੰਡ ਦਾ ਆਪਸੀ ਭਾਈਚਾਰਾ ਅਤੇ ਇਤਫ਼ਾਕ ਦੇਖਣ ਨੂੰ ਮਿਲਦਾ ਹੈ।

ਹਵਾਲੇ

ਸੋਧੋ