ਨੂਰ ਮਹਿਲ (نور محل) ਬਹਾਵਲਪੁਰ, ਪੰਜਾਬ, ਪਾਕਿਸਤਾਨ ਵਿੱਚ ਇੱਕ ਮਹਿਲ ਹੈ ਜੋ ਇਸ ਵੇਲ਼ੇ ਪਾਕਿਸਤਾਨੀ ਫੌਜ ਦੀ ਮਲਕੀਅਤ ਹੈ। ਇਹ 1872 ਵਿੱਚ ਇੱਕ ਇਤਾਲਵੀ ਚੈਟੋ ਵਾਂਗ ਨਿਓਕਲਾਸੀਕਲ ਲੀਹਾਂ 'ਤੇ ਬਣਾਇਆ ਗਿਆ ਸੀ, ਉਹ ਵੀ ਉਸ ਸਮੇਂ ਜਦੋਂ ਆਧੁਨਿਕਤਾ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਇਹ ਬ੍ਰਿਟਿਸ਼ ਰਾਜ ਦੌਰਾਨ ਬਹਾਵਲਪੁਰ ਰਿਆਸਤ ਦੇ ਨਵਾਬਾਂ ਕੋਲ਼ ਸੀ।[1]

ਨੂਰਮਹਿਲ
ਨੂਰਮਹਿਲ, ਬਹਾਵਲਪੁਰ
ਨੂਰਮਹਿਲ is located in ਪਾਕਿਸਤਾਨ
ਨੂਰਮਹਿਲ
ਨੂਰਮਹਿਲ (ਪਾਕਿਸਤਾਨ)
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਇਤਾਲਵੀ ਚੈਟੋ ਵਾਂਗ ਨਿਓਕਲਾਸੀਕਲ ਲੀਹਾਂ 'ਤੇ
ਕਸਬਾ ਜਾਂ ਸ਼ਹਿਰਬਹਾਵਲਪੁਰ
ਦੇਸ਼ਪਾਕਿਸਤਾਨਪਾਕਿਸਤਾਨ
ਗੁਣਕ29°22′45″N 71°40′04″E / 29.3792°N 71.6679°E / 29.3792; 71.6679
ਨਿਰਮਾਣ ਆਰੰਭ1872
ਮੁਕੰਮਲ1875
ਤਕਨੀਕੀ ਜਾਣਕਾਰੀ
ਅਕਾਰ44,600 ਵਰਗ ਫੁੱਟ (4,140 ਵਰਗ ਮੀਟਰ)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟMr. Heennan

ਇਤਿਹਾਸ

ਸੋਧੋ
 
ਨੂਰ ਮਹਿਲ ਦੀ ਮੁੱਖ-ਨੁਹਾਰ ਅਤੇ ਪ੍ਰਵੇਸ਼ ਦੁਆਰ

ਇਸ ਦੇ ਨਿਰਮਾਣ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ। ਸੂਤਰਾਂ ਅਨੁਸਾਰ ਨਵਾਬ ਸਰ ਸਾਦਿਕ ਅੱਬਾਸੀ ਨੇ ਆਪਣੇ ਲਈ ਮਹਿਲ ਬਣਵਾਇਆ ਸੀ।[2]

ਪ੍ਰਚਾਰ ਦੀ ਘਾਟ ਕਾਰਨ ਨੂਰ ਮਹਿਲ ਬਹਾਵਲਪੁਰ ਦੇ ਲੁਕਵੇਂ ਰਤਨਾਂ ਵਿੱਚੋਂ ਇੱਕ ਹੈ। ਮਹਿਲ ਜਨਤਾ ਲਈ ਖੁੱਲ੍ਹਾ ਹੈ। ਇਹ ਅੱਜ ਪਾਕਿਸਤਾਨੀ ਫੌਜ ਦੇ ਕਬਜ਼ੇ ਵਿੱਚ ਹੈ ਅਤੇ ਰਾਜ ਦਰਬਾਰਾਂ ਅਤੇ ਵਿਦੇਸ਼ੀ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਕਰਨ ਲਈ ਇੱਕ ਸਰਕਾਰੀ ਗੈਸਟ ਹਾਊਸ ਵਜੋਂ ਵਰਤਿਆ ਜਾਂਦਾ ਹੈ।

ਆਰਕੀਟੈਕਚਰ

ਸੋਧੋ
 
ਨੂਰ ਮਹਿਲ ਦਾ ਅੰਦਰਲਾ ਪਾਸਾ

ਮਿਸਟਰ ਹੇਨਨ, ਇੱਕ ਅੰਗਰੇਜ਼ ਜੋ ਕਿ ਰਾਜ ਇੰਜੀਨੀਅਰ ਸੀ, ਨੇ ਇਮਾਰਤ ਦਾ ਡਿਜ਼ਾਈਨ ਤਿਆਰ ਕੀਤਾ। ਨੂਰ ਪੈਲੇਸ ਦੀ ਨੀਂਹ 1872 ਵਿਚ ਰੱਖੀ ਗਈ ਸੀ। ਰਾਜ ਦਾ ਨਕਸ਼ਾ ਅਤੇ ਸਿੱਕੇ ਇਸਦੀ ਨੀਂਹ ਵਿੱਚ ਇੱਕ ਸ਼ੁਭ ਸ਼ਗਨ ਵਜੋਂ ਦੱਬੇ ਗਏ। ਮਹਿਲ ਦੀ ਜ਼ਿਆਦਾਤਰ ਸਮੱਗਰੀ ਅਤੇ ਫਰਨੀਚਰ ਇੰਗਲੈਂਡ ਅਤੇ ਇਟਲੀ ਤੋਂ ਮੰਗਵਾਇਆ ਗਿਆ ਸੀ। 1862 ਵਿੱਚ ਭਾਰਤੀ ਰੁਪਏ ਦੇ ਸਿੱਕੇ ਵਿੱਚ 11.66 ਗ੍ਰਾਮ ਚਾਂਦੀ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਲ ਦੀ ਉਸਾਰੀ 1875 ਵਿੱਚ 12 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ ਸੀ। 2016 ਵਿੱਚ ਇਹ ਰਕਮ ਲਗਭਗ 81 ਲੱਖ ਅਮਰੀਕੀ ਡਾਲਰ ਬਣਦੀ ਹੈ। ਨੂਰ ਮਹਿਲ ਦਾ ਰਕਬਾ 44,600 ਵਰਗ ਫੁੱਟ (4,140 ਵਰਗ ਮੀਟਰ) ਹੈ। ਇਸ ਵਿੱਚ 32 ਕਮਰੇ ਹਨ ਜਿਨ੍ਹਾਂ ਵਿੱਚ 14 ਬੇਸਮੈਂਟ ਵਾਲ਼ੇ, 6 ਵਰਾਂਡੇ ਅਤੇ 5 ਗੁੰਬਦ ਸ਼ਾਮਲ ਹਨ। [3]

1956 ਵਿੱਚ, ਜਦੋਂ ਬਹਾਵਲਪੁਰ ਰਿਆਸਤ ਨੂੰ ਪਾਕਿਸਤਾਨ ਵਿੱਚ ਮਿਲਾ ਦਿੱਤਾ ਗਿਆ ਸੀ, ਤਾਂ ਇਮਾਰਤ ਔਕਾਫ਼ ਵਿਭਾਗ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਮਹਿਲ 1971 ਵਿੱਚ ਫੌਜ ਨੂੰ ਲੀਜ਼ 'ਤੇ ਦਿੱਤਾ ਗਿਆ ਸੀ; 1997 ਵਿੱਚ ਫੌਜ ਨੇ ਇਸਨੂੰ 119 ਕਰੋੜ ਦੀ ਰਕਮ ਵਿੱਚ ਖਰੀਦਿਆ।

ਪਾਕਿਸਤਾਨ ਸਰਕਾਰ ਦੇ ਪੁਰਾਤੱਤਵ ਵਿਭਾਗ ਨੇ ਸਤੰਬਰ 2001 ਵਿੱਚ ਇਮਾਰਤ ਨੂੰ ਇੱਕ "ਸੁਰੱਖਿਅਤ ਸਮਾਰਕ" ਘੋਸ਼ਿਤ ਕਰ ਦਿੱਤਾ ਸੀ, ਅਤੇ ਇਹ ਹੁਣ ਆਮ ਸੈਲਾਨੀਆਂ, ਵਿਦਿਆਰਥੀਆਂ ਦੀਆਂ ਯਾਤਰਾਵਾਂ ਅਤੇ ਹੋਰ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਲਈ ਖੁੱਲ੍ਹਾ ਹੈ।

ਦੇਖਣ ਲਾਇਕ ਚੀਜ਼ਾਂ

ਸੋਧੋ

ਮਹਿਲ ਵਿੱਚ ਬਹੁਤ ਸਾਰੀਆਂ ਕਲਾਕ੍ਰਿਤੀਆਂ ਹਨ। ਇਸ ਵਿੱਚ ਨਵਾਬਾਂ ਦੀਆਂ ਬਹੁਤ ਸਾਰੀਆਂ ਵਰਤੋਂ-ਵਸਤੂਆਂ ਸ਼ਾਮਲ ਹਨ - ਤਲਵਾਰਾਂ, ਕਰੰਸੀ ਨੋਟ ਅਤੇ ਸਿੱਕੇ, ਕਾਨੂੰਨੀ ਦਸਤਾਵੇਜ਼, ਫਰਨੀਚਰ ਅਤੇ ਪਿਆਨੋ। ਇਸ ਵਿੱਚ ਇੱਕ ਲੰਬੀ ਕੰਧ ਵੀ ਹੈ ਜਿਸ ਤੇ ਨਵਾਬਾਂ ਦੀਆਂ ਫੋਟੋਆਂ ਲੱਗੀਆਂ ਹਨ। ਸਿਰਫ਼ ਇੱਕ ਤਸਵੀਰ ਅਸਲੀ ਹੈ, ਬਾਕੀ ਸਾਰੀਆਂ ਕਾਲਪਨਿਕ ਹਨ। ਮਹਿਲ ਦੇ ਇੱਕ ਪਾਸੇ ਜੇਲ੍ਹ ਦੀ ਕੋਠੜੀ ਵੀ ਹੈ।

ਗੈਲਰੀ

ਸੋਧੋ

ਇਹ ਵੀ ਵੇਖੋ

ਸੋਧੋ
  • ਪਾਕਿਸਤਾਨ ਵਿੱਚ ਯੂਨੈਸਕੋ ਦੀਆਂ ਵਿਸ਼ਵ ਵਿਰਾਸਤੀ ਥਾਵਾਂ ਦੀ ਸੂਚੀ
  • ਪਾਕਿਸਤਾਨ ਵਿੱਚ ਕਿਲ੍ਹਿਆਂ ਦੀ ਸੂਚੀ
  • ਪਾਕਿਸਤਾਨ ਵਿੱਚ ਅਜਾਇਬ ਘਰਾਂ ਦੀ ਸੂਚੀ
  • ਬਹਾਵਲਪੁਰ
  • ਬਹਾਵਲਪੁਰ ਰਿਆਸਤ

ਹਵਾਲੇ

ਸੋਧੋ
  1. "The Bahawalpur.com - Noor Mahal". Archived from the original on 2014-01-12. Retrieved 2023-04-19.
  2. History of Noor Mahal Bahawalpur - daaira.com
  3. Noor Mahal - History