ਚੂੰਡਲ ਚਿੱੜੀ
ਤਸਵੀਰ:Crested Lark (Galerida cristata) at Sultanpur। Picture 118.jpg
ਸੁਲਤਾਨਪੁਰ ਕੌਮੀ ਪਾਰਕ ਭਾਰਤ
LC (।UCN3.1)[1]
ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਕੋਰਡੇਟ
ਵਰਗ: ਪੱਛੀ
ਤਬਕਾ: ਪਾਸਰੀਫੋਰਮਜ਼
ਪਰਿਵਾਰ: ਅਲਾਉਡੀਡੇਈ
ਜਿਣਸ: ਗਲੇਰੀਡਾ
ਪ੍ਰਜਾਤੀ: ਗੀ. ਕਰੀਸਟਾਟਾ
ਦੁਨਾਵਾਂ ਨਾਮ
ਗਲੇਰੀਡਾ ਕਰੀਸਟਾਟਾ
ਲਾਰਲ ਲਿਨਾਅਸ, 1758
ਪੰਛੀ ਦਾ ਟਿਕਾਣਾ ਹਰੇ ਰੰਗ ਹੈ।
ਪੰਛੀ ਦਾ ਟਿਕਾਣਾ ਹਰੇ ਰੰਗ ਹੈ।
" | Synonyms

ਅਲਾਉਡਾ ਕਰੀਸਟਾਟਾ

ਚੂੰਡਲ ਚਿੱੜੀ ਇਸ ਚਿੱੜੀ ਦੇ ਹੋਰ ਨਾਮ ਬੋਦਲ ਚੰਡੋਲ, ਟੋਪੀ ਚਿੜੀ ਹੈ। ਇਸ ਦਾ ਟਿਕਾਣਾ ਸਾਰੀ ਦੁਨੀਆ 'ਚ ਹੈ। ਇਹ ਖ਼ੁਸ਼ਕ ਮੈਦਾਨ, ਕਣਕ, ਬਾਜਰਾ ਜਾਂ ਜਵਾਰ ਦੇ ਖੇਤ ਹਨ। ਇਸ ਦਾ ਖਾਣਾ ਦਾਣੇ ਜਾਂ ਘਾਹ ਦੇ ਬੀਜ, ਕੀੜੇ-ਮਕੌੜੇ ਹਨ। ਇਹ ਪੰਛੀ ਆਮ ਚਿੜੀਆਂ ਤੋਂ ਥੋੜ੍ਹੀਆਂ ਵੱਡੀ ਹੁੰਦਾ ਹੈ। ਇਸ ਦੀ ਅਵਾਜ ਵੀਹ-ਵੀਹ-ਵੀਹ ਜਾਂ ਟਵੀਹ-ਟੀ-ਟੋ ਹੁੰਦੀ ਹੈ। ਇਸ ਚਿੱੜੀ ਨੂੰ ਸੁੱਕੀ ਮਿੱਟੀ ਵਿੱਚ ਨਹਾਉਣਾ ਪਸੰਦ ਹੈ।

ਹੁਲੀਆਸੋਧੋ

ਇਸ ਦਾ ਕੱਦ 17 ਤੋਂ 18 ਸੈਂਟੀਮੀਟਰ, ਖੰਭਾਂ ਦਾ ਪਸਾਰ 30 ਤੋਂ 35 ਸੈਂਟੀਮੀਟਰ ਅਤੇ ਭਾਰ 37 ਤੋਂ 55 ਗ੍ਰਾਮ ਹੁੰਦਾ ਹੈ। ਇਸਦਾ ਰੰਗ ਭੂਰੇ-ਭੂਸਲਾ ਉੱਤੇ ਗੂੜ੍ਹੇ-ਭੂਰੇ, ਕਾਲੇ ਅਤੇ ਚਿੱਟੇ ਰੰਗ ਦੀਆਂ ਲਕੀਰਾਂ ਵਰਗੇ ਛੋਟੇ-ਛੋਟੇ ਧੱਬੇ ਹੁੰਦੇ ਹਨ। ਇਸ ਦੀ ਚੁੰਝ ਚੌੜੀ ਅਤੇ ਭਾਰੀ ਹੁੰਦੀ ਹੈ। ਇਸ ਦੇ ਪੈਰਾਂ ਦੀਆਂ ਪਿਛਲੀਆਂ ਨਹੁੰਦਰਾਂ ਕਾਫ਼ੀ ਵੱਡੀਆਂ ਹੁੰਦੀਆਂ ਹਨ। ਇਹ 30 ਤੋਂ 60 ਮੀਟਰ ਦੀ ਉਚਾਈ ਤਕ ਉੱਡਣਾ ਅਤੇ ਤਾਰੀਆਂ ਲਾਉਂਦੀ ਹੈ। ਇਸਦੀਆਂ ਲੱਤਾਂ ਲੰਮੀਆਂ ਅਤੇ ਰੰਗ ਭੂਸਲਾ ਹੁੰਦਾ ਹੈ।

ਅਗਲੀ ਪੀੜ੍ਹੀਸੋਧੋ

ਨਰ ਚਿੜੀ ਬਹਾਰ ਦੇ ਮੌਸਮ ਵਿੱਚ ਗਾਉਂਦੀ ਹੈ। ਮਾਦਾ ਆਪਣਾ ਆਲ੍ਹਣਾ ਘਾਹ-ਫੂਸ ਨਾਲ ਸਿੱਧੀ ਜ਼ਮੀਨ ਉੱਤੇ ਇੱਕ ਛੋਟਾ ਜਿਹਾ ਟੋਆ ਪੁਟ ਕੇ ਬਣਾਉਂਦੀ ਹੈ। ਮਾਦਾ ਤਿੰਨ ਤੋਂ ਪੰਜ ਭੂਰੇ ਰੰਗ ਚਟਾਕ ਵਾਲੇ ਅੰਡੇ ਦਿੰਦੀ ਹੈ। 11 ਤੋਂ 12 ਦਿਨਾਂ ਦੀ ਸੇਕਾਈ ਤੋਂ ਬਾਅਦ ਅੰਡਿਆਂ ਵਿੱਚੋਂ ਬੱਚੇ ਨਿਕਲ ਆਉਂਦੇ ਹਨ। ਨਰ ਅਤੇ ਮਾਦਾ ਦੋਨੋਂ ਪਾਲਦੇ ਹਨ ਤੇ ਬੱਚੇ 8-9 ਦਿਨਾਂ ਬਾਅਦ ਆਲ੍ਹਣਾ ਛੱਡ ਦਿੰਦੇ ਹਨ। ਇਹਨਾਂ ਦੀ ਉਮਰ 2 ਤੋਂ 5 ਸਾਲ ਦੀ ਹੁੰਦੀ ਹੈ।

ਹਵਾਲੇਸੋਧੋ