ਚੇਂਬਰਮਬਾਕੱਮ ਝੀਲ
ਚੇਂਬਰਮਬਾਕੱਮ ਝੀਲ ਚੇਨਈ, ਤਾਮਿਲਨਾਡੂ, ਭਾਰਤ ਵਿੱਚ ਪੈਂਦੀ ਹੈ। ਇਹ ਝੀਲ ਚੇਨਈ ਤੋਂ 25 ਕਿਲੋਮੀਟਰ ਦੂਰ ਹੈ। ਇਹ ਦੋ ਬਾਰਿਸ਼ ਨਾਲ ਭਰੇ ਜਾਉਣ ਵਾਲੇ ਜਲ ਭੰਡਾਰਾਂ ਵਿੱਚੋਂ ਇੱਕ ਹੈ, ਜਿੱਥੋਂ ਚੇਨਈ ਸ਼ਹਿਰ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ, ਦੂਜਾ ਜਲ ਭੰਡਾਰ ਪੁਝਲ ਝੀਲ ਹੈ। ਅਡਿਆਰ ਨਦੀ ਇਸ ਝੀਲ ਤੋਂ ਨਿਕਲਦੀ ਹੈ। ਚੇਨਈ ਦੇ ਮਹਾਂਨਗਰ ਦੀ ਜਲ ਸਪਲਾਈ ਦਾ ਇੱਕ ਹਿੱਸਾ ਇਸ ਝੀਲ ਤੋਂ ਲਿਆ ਜਾਂਦਾ ਹੈ। ਇਹ ਪਹਿਲੀ ਨਕਲੀ ਝੀਲ ਸੀ ਜੋ ਰਾਜਾਰਾਜਾ ਚੋਲਾ ਦੇ ਪੁੱਤਰ ਰਾਜੇਂਦਰ ਚੋਲਾ ਪਹਿਲੇ ਅਤੇ ਕੋਡੰਬਲੂਰ ਦੇ ਰਾਜਕੁਮਾਰ ਥਰਿਪੁਵਾਨ ਮਾਦੇਵੀਯਾਰ ਦੁਆਰਾ ਬਣਾਈ ਗਈ ਸੀ।
ਚੇਂਬਰਮਬਾਕੱਮ ਝੀਲ | |
---|---|
ਸਥਿਤੀ | ਕਾਂਚੀਪੁਰਮ ਜ਼ਿਲ੍ਹਾ, ਤਾਮਿਲ ਨਾਡੂ, ਦੱਖਣ ਭਾਰਤ |
ਗੁਣਕ | 13°00′42″N 80°03′38″E / 13.01158°N 80.06063°E |
Type | ਜਲ ਭੰਡਾਰ |
Primary outflows | ਅਡਿਆਰ ਨਦੀ |
Basin countries | India |
Surface area | 3,800 acres (15 km2) |
Settlements | ਚੇਨਈ |
2019 ਦੇ ਚੇਨਈ ਦੇ ਜਲ ਸੰਕਟ ਦੌਰਾਨ, ਚੇਂਬਰਮਬੱਕਮ ਝੀਲ ਪੂਰੀ ਤਰਾਂ ਸੁੱਕ ਗਈ। [1]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Water Crisis In Chennai, Desperate Locals Pay Double For Private Supply: 10 Points". NDTV.com. Retrieved 2019-06-19.