ਚੇਨਈ ਇੰਟਰਨੈਸ਼ਨਲ ਕੁਈਰ ਫ਼ਿਲਮ ਫੈਸਟੀਵਲ
ਚੇਨਈ ਇੰਟਰਨੈਸ਼ਨਲ ਕੁਈਰ ਫ਼ਿਲਮ ਫੈਸਟੀਵਲ (ਰੀਲ ਡਿਜ਼ਾਇਰਸ: ਚੇਨਈ ਇੰਟਰਨੈਸ਼ਨਲ ਕੁਈਰ ਫ਼ਿਲਮ ਫੈਸਟੀਵਲ ਵਜੋਂ ਵੀ ਜਾਣਿਆ ਜਾਂਦਾ ਹੈ) ਇਹ ਇੱਕ ਤਿੰਨ-ਦਿਨ ਦਾ ਐਲ.ਜੀ.ਬੀ.ਟੀ.- ਇਵੈਂਟ ਹੈ, ਜੋ ਆਮ ਤੌਰ 'ਤੇ ਜੁਲਾਈ ਦੇ ਆਖ਼ਰੀ ਹਫ਼ਤੇ ਦੇ ਅੰਤ ਵਿੱਚ ਸ਼ਹਿਰ ਦੇ ਪ੍ਰਾਈਡ ਸਮਾਗਮਾਂ ਦੇ ਹਿੱਸੇ ਵਜੋਂ ਹੁੰਦਾ ਹੈ। ਗੋਏਥੇ-ਇੰਸਟੀਟਿਊਟ, ਚੇਨਈ ਦੇ ਨਾਲ ਸਾਂਝੇਦਾਰੀ ਵਿੱਚ ਸਾਥੀ ਅਤੇ ਓਰੀਨਮ ਮੁੱਖ ਆਯੋਜਕ ਹਨ। ਹੋਰ ਵਲੰਟੀਅਰਾਂ ਵਿੱਚ ਨਿਰੰਗਲ, ਈਸਟ-ਵੈਸਟ ਸੈਂਟਰ ਫਾਰ ਕਾਉਂਸਲਿੰਗ ਅਤੇ ਆਰ.ਆਈ.ਓ.ਵੀ. ਸਮੇਤ ਵੱਖ-ਵੱਖ ਭਾਈਚਾਰਕ ਸਮੂਹ ਅਤੇ ਗੈਰ-ਸਰਕਾਰੀ ਸੰਗਠਨ ਸ਼ਾਮਲ ਹਨ। ਆਖ਼ਰੀ ਦਿਨ ਆਮ ਤੌਰ 'ਤੇ ਇੱਕ ਪੈਨਲ ਚਰਚਾ ਨਾਲ ਪ੍ਰਦਰਸ਼ਨ ਹੁੰਦਾ ਹੈ, ਜੋ ਆਮ ਤੌਰ 'ਤੇ ਕਮਿਊਨਿਟੀ ਮੈਂਬਰਾਂ ਦੁਆਰਾ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕਰਨ ਅਤੇ ਉਹਨਾਂ ਨੂੰ ਸਾਹਮਣੇ ਲਿਆਉਣ ਨਾਲ ਸਬੰਧਿਤ ਹੁੰਦਾ ਹੈ।[1]
ਰੀਲ ਡਿਜਾਇਰ: ਚੇਨਈ ਇੰਟਰਨੈਸ਼ਨਲ ਕੁਈਰ ਫ਼ਿਲਮ ਫੈਸਟੀਵਲ | |
---|---|
ਜਗ੍ਹਾ | ਚੇਨਈ, ਭਾਰਤ |
ਭਾਸ਼ਾ | ਅੰਤਰਰਾਸ਼ਟਰੀ |
www |
ਪਿਛੋਕੜ
ਸੋਧੋਇਹ ਐਲ.ਜੀ.ਬੀ.ਟੀ. ਫ਼ਿਲਮ ਫੈਸਟੀਵਲ 2005 ਤੋਂ ਸ਼ਹਿਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।[2] ਪੇਸ਼ ਕੀਤੀ ਗਈ ਸ਼ਾਰਟਸ, ਦਸਤਾਵੇਜ਼ੀ ਅਤੇ ਫੀਚਰ ਫ਼ਿਲਮ ਆਮ ਤੌਰ 'ਤੇ ਲਿੰਗਕਤਾ/ਲਿੰਗ ਪਛਾਣ ਅਤੇ ਹਾਸ਼ੀਏ ਦੇ ਹੋਰ ਰੂਪਾਂ ਦੇ ਵਿਚਕਾਰ ਲਾਂਘੇ ਦੀ ਪੜਚੋਲ ਕਰਦੀ ਹੈ, ਜਿਸ ਵਿੱਚ ਲਿੰਗ, ਅਪਾਹਜਤਾ, ਪਰਵਾਸੀ/ਸ਼ਰਨਾਰਥੀ ਸਥਿਤੀ, ਜਾਤ, ਸਮਾਜਿਕ-ਆਰਥਿਕ ਵਰਗ, ਧਰਮ, ਉਮਰ ਅਤੇ ਨਸਲ ਦੇ ਆਧਾਰ ਸ਼ਾਮਲ ਹਨ।[3][1]
2017
ਸੋਧੋ2017 ਵਿੱਚ 12ਵੇਂ ਕੁਈਰ ਫ਼ਿਲਮ ਫੈਸਟੀਵਲ ਵਿੱਚ 27 ਫ਼ਿਲਮਾਂ ਵੇਖੀਆਂ ਗਈਆਂ, ਜਿਨ੍ਹਾਂ ਨੂੰ 12 ਦੇਸ਼ਾਂ ਤੋਂ ਲਗਭਗ 70 ਸਬਮਿਸ਼ਨਾਂ ਵਿੱਚੋਂ ਚੁਣਿਆ ਗਿਆ।[4] ਇਸ ਇਵੈਂਟ ਵਿੱਚ ਭਾਰਤ ਦੇ ਦੱਖਣ ਵਿੱਚ, ਐਲ.ਜੀ.ਬੀ.ਟੀ.ਕਿਉ.ਆਈ.ਏ. ਦੇ ਆਲੇ-ਦੁਆਲੇ ਸਰਗਰਮੀ ਬਾਰੇ ਇੱਕ ਪੈਨਲ ਚਰਚਾ ਵੀ ਹੋਈ, ਜਿਸਦਾ ਸਿਰਲੇਖ 'ਸਾਊਥ ਆਫ਼ ਦ ਨਾਰਮ: ਐਲ.ਜੀ.ਬੀ.ਟੀ.ਕਿਉ.ਆਈ.ਏ+ ਦੱਖਣੀ ਭਾਰਤ ਵਿੱਚ ਸਰਗਰਮੀ' ਸੀ।[5]
ਦਿਖਾਈਆਂ ਗਈਆਂ ਫ਼ਿਲਮਾਂ
ਸੋਧੋਸਕ੍ਰੀਨ ਕੀਤੀਆਂ ਗਈਆਂ ਕੁਝ ਫ਼ਿਲਮਾਂ ਵਿੱਚ ਸ਼ਾਮਲ ਹਨ:
ਸਾਲ | ਸਿਰਲੇਖ | ਦੇਸ਼ | ਥੀਮ |
---|---|---|---|
2017 | ਸਿਬਜ਼ੇਨ (ਸਤਾਰਾਂ) | ਜਰਮਨੀ | ਲੈਸਬੀਅਨ |
2017 | ਅਬਰ ਜੋੜੀ ਇਛਾ ਕਰੋ (ਇਫ ਯੂ ਡੇਅਰ ਡਿਜ਼ਾਇਰ) | ਭਾਰਤ | ਲੈਸਬੀਅਨ |
2012 | ਆਲ ਅਬਾਉਟ ਅਵਰ ਫੈਮਿਲਾ | ਭਾਰਤ | ਹਿਜੜਾ |
2017 | ਲੇਡੀਜ਼ ਐਂਡ ਜੈਂਟਲਮੈਨ [6] | ਭਾਰਤ | ਲੈਸਬੀਅਨ |
2016 | ਕਾ ਬੋਡੀਸਕੇਪ | ਭਾਰਤ | ਗੇਅ |
2016 | ਇਜ਼ ਇਟ ਟੂ ਮਚ ਟੂ ਅਸਕ? [7] | ਭਾਰਤ | ਟ੍ਰਾਂਸ ਔਰਤ |
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ 1.0 1.1 "Where the mind is without fear". Retrieved 19 June 2017.
- ↑ Preeti Zachariah (24 Jul 2015). "Preview: Chennai International Queer". Retrieved 22 Jul 2017.
- ↑ Baradwaj Rangan. "The genre and the specific". The Hindu. Retrieved 22 Jul 2017.
- ↑ "Reel Desires: Chennai International Queer Film Festival 2017". 25 Jul 2017. Archived from the original on 2 ਅਗਸਤ 2021. Retrieved 15 ਜੂਨ 2022.
{{cite web}}
: Unknown parameter|dead-url=
ignored (|url-status=
suggested) (help) - ↑ "Chennai: Queer film festival returns, explores asexuality and more". 27 July 2017.
- ↑ Chitradeepa Anantharam (27 July 2017). "Celebrating queer pride".
- ↑ Abinaya Kalyanasundaram (26 July 2017). "Real queer stories on reel".