ਚੋਖੇਰ ਬਾਲੀ (ਨਾਵਲ)
ਚੋਖੇਰ ਬਾਲੀ (ਸ਼ਾਬਦਿਕ ਅਰਥ: "ਅੱਖ ਦੀ ਰੜਕ"; ਬੰਗਾਲੀ: চোখের বালি) 20ਵੀਂ ਸਦੀ ਦੇ ਸ਼ੁਰੂ ਵਿੱਚ ਲਿਖਿਆ ਰਬਿੰਦਰਨਾਥ ਟੈਗੋਰ ਦਾ ਬੰਗਾਲੀ ਨਾਵਲ ਹੈ।
ਪੰਜਾਬੀ ਅਨੁਵਾਦ
ਸੋਧੋਅੱਖ ਦੀ ਰੜਕ ਸਿਰਲੇਖ ਹੇਠ ਅਮਰ ਭਾਰਤੀ ਨੇ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ, ਜੋ ਸਾਹਿਤ ਅਕਾਦਮੀ, ਦਿੱਲੀ ਨੇ 1961 ਵਿੱਚ ਪ੍ਰਕਾਸ਼ਿਤ ਕੀਤਾ ਸੀ।[1]
ਇਸ ਨਾਵਲ ਦੀ ਮੁੱਖ ਪਾਤਰ ਬਿਨੋਦਿਨੀ ਇੱਕ ਜਵਾਨ ਵਿਧਵਾ ਹੈ, ਜੋ ਸਮਾਜ ਦੇ ਦੁਰਵਿਹਾਰ ਦੇ ਕਾਰਨ ਇਕੱਲ ਅਤੇ ਵੀਰਾਨਗੀ ਦੀ ਜ਼ਿੰਦਗੀ ਜੀਣ ਨੂੰ ਮਜ਼ਬੂਰ ਹੈ। ਬਿਨੋਦਿਨੀ ਬਹੁਤ ਵੱਡੀ ਵਿਦਵਾਨ ਨਾਰੀ ਹੈ। ਉਹ ਸਮਾਜ ਦੇ ਗੰਦੇ ਵਿਹਾਰ ਤੋਂ ਤੰਗ ਆਕੇ ਆਪਣੀ ਇਸ ਹਾਲਤ ਲਈ ਜ਼ਿੰਮੇਦਾਰ ਵਿਅਕਤੀ ਵਤੋਂ ਬਦਲਾ ਲੈਣ ਦਾ ਫ਼ੈਸਲਾ ਕਰਦੀ ਹੈ। ਇਸ ਰਚਨਾ ਉੱਤੇ 2003 ਵਿੱਚ ਰਿਤੁਪਰਣੋ ਘੋਸ਼ ਨੇ ਫਿਲਮ ਚੋਖੇਰ ਬਾਲੀ: ਅ ਪੈਸ਼ਨ ਪਲੇ ਦਾ ਨਿਰਮਾਣ ਕੀਤਾ ਸੀ।