ਚੌਂਕੀ
ਚੌਂਕੀ ਸ਼ਬਦ ਦੇ ਕਈ ਸਾਰੇ ਅਰਥ ਹਨ ਪਰ ਜਿਸ ਚੌਂਕੀ ਬਾਰੇ ਮੈਂ ਤੁਹਾਨੂੰ ਦੱਸਣ ਲਗਿਆਂ ਹਾਂ, ਇਹ ਲੱਕੜ ਦੇ ਛੋਟੇ-ਛੋਟੇ ਪਾਵਿਆਂ ’ਤੇ ਬਣੀ ਹੁੰਦੀ ਹੈ। ਬੈਠਣ ਦੇ ਕੰਮ ਆਉਂਦੀ ਹੈ। ਇਸ ਦੀ ਲੰਬਾਈ ਤੇ ਚੌੜਾਈ ਆਮ ਤੌਰ 'ਤੇ ਤਿੰਨ ਕੁ ਫੁੱਟ ਹੁੰਦੀ ਹੈ। ਚੌਂਕੀ ਉਪਰ ਆਮ ਤੌਰ 'ਤੇ ਵਿਸ਼ੇਸ਼ ਵਿਅਕਤੀ ਨੂੰ ਬਿਠਾਇਆ ਜਾਂਦਾ ਸੀ। ਚੌਕੀ ਉਪਰ ਵਿਆਹ ਸਮੇਂ ਮੁੰਡੇ/ਕੁੜੀ ਨੂੰ ਬਿਠਾ ਕੇ ਵੱਟਣਾ ਮਲਿਆ ਜਾਂਦਾ ਸੀ।ਨਵਾਇਆ ਜਾਂਦਾ ਸੀ।ਲਾੜਾ ਜਦ ਲਾੜੀ ਨੂੰ ਵਿਆਹ ਕੇ ਲਿਆਉਂਦਾ ਸੀ, ਉਸ ਸਮੇਂ ਲਾੜਾ-ਲਾੜੀ ਨੂੰ ਚੌਂਕੀ ਉਪਰ ਚੜ੍ਹਾ ਕੇ ਲਾੜੇ ਦੀ ਮਾਂ ਉਨ੍ਹਾਂ ਦੇ ਸਿਰਾਂ ਉਪਰੋਂ ਦੀ ਪਾਣੀ ਵਾਰ ਕੇ ਪੀਂਦੀ ਸੀ। ਹੁਣ ਚੌਂਕੀ ਕਿਸੇ ਕਿਸੇ ਦੇ ਘਰ ਵਿਚ ਹੀ ਮਿਲਦੀ ਹੈ। ਬੈਠਣ ਲਈ ਹੁਣ ਕੁਰਸੀਆਂ ਅਤੇ ਸੋਫਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਚੌਂਕੀ ਦਾ ਕੰਮ ਹੁਣ ਛੋਟੀਆਂ ਪਟੜੀਆਂ ਤੋਂ ਲਿਆ ਜਾਂਦਾ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.