ਚੌਬੱਟੀਆ ਉੱਤਰੀ ਭਾਰਤ ਦੇ ਉੱਤਰਾਖੰਡ ਰਾਜ ਵਿੱਚ ਅਲਮੋੜਾ ਜ਼ਿਲ੍ਹੇ ਵਿੱਚ ਇੱਕ ਬਸਤੀ ਹੈ।ਇਹ ਛਾਉਣੀ ਦੇ ਸ਼ਹਿਰ ਰਾਣੀਖੇਤ ਤੋਂ ਲਗਭਗ 10 ਕਿਲੋਮੀਟਰ (6 ਮੀਲ) ਦੱਖਣ ਵਿੱਚ ਸਥਿਤ ਹੈ। [1] ਇਹ ਸਮੁੰਦਰੀ ਤਲ ਤੋਂ 1,800 ਮੀਟਰ (5,906 ਫੁੱਟ) ਉਚਾਈ ਉੱਪਰ ਹੈ। [2] ਕੁਮਾਓਨੀ ਭਾਸ਼ਾ ਵਿੱਚ ਇਸ ਦੇ ਨਾਮ ਦਾ ਅਰਥ ਹੈ ਚੁਰਸਤਾ ("ਚਾਊ" ਭਾਵ ਚਾਰ ਅਤੇ "ਬਟ" ਦਾ ਅਰਥ ਹੈ ਮਾਰਗ )। [1] ਰਾਵਤ ਬਿਲਡਿੰਗ ਦੇ ਸਾਹਮਣੇ ਚਾਰ ਸਥਾਨਾਂ : ਭਾਰਗਾਂਵ, ਰਾਨੀਖੇਤ, ਦੇਹਰਤੀ ਅਤੇ ਪਿਲਖੋਲੀ ਦੇ ਲਾਂਘੇ 'ਤੇ ਹੋਣਕਾਰਨ ਇਸਦਾ ਇਹ ਨਾਮ ਰੱਖਿਆ ਗਿਆ ਹੈ। [2]

ਚੌਬਟੀਆ ਨੂੰ ਇੱਕ ਬੋਟੈਨੀਕਲ ਗਾਰਡਨ ਅਤੇ ਫਲਾਂ ਦੇ ਬਾਗ ਦੇ ਸਥਾਨ ਵਜੋਂ ਜਾਣਿਆ ਜਾਂਦਾ ਹੈ ਜੋ ਖੇਤਰ ਦੇ ਸੈਲਾਨੀਆਂ ਵਿੱਚ ਪ੍ਰਸਿੱਧ ਹਨ। [3] ਬਗੀਚਿਆਂ ਵਿੱਚ ਮੁੱਖ ਤੌਰ 'ਤੇ ਸੇਬ, ਆੜੂ, ਬੇਰ ਅਤੇ ਖੁਰਮਾਨੀ ਦੇ ਰੁੱਖ ਹੁੰਦੇ ਹਨ। [4] ਇਥੇ ਫਲ ਅਤੇ ਸਬਜ਼ੀਆਂ ਦਾ ਇੱਕ ਸਰਕਾਰੀ ਖੋਜ ਕੇਂਦਰ ਵੀ ਹੈ। [5]

ਹਵਾਲੇ ਸੋਧੋ

  1. 1.0 1.1 Tyagi, Nutan (1991). Hill Resorts of U.P. Himalaya,: A Geographical Study. Indus Publishing. p. 207. ISBN 9788185182629.
  2. 2.0 2.1 "Chaubatia Gardens in Uttarakhand". discoveredindia.com. Retrieved 7 December 2015.
  3. Nag, Prithvis (1999). Tourism and Trekking in Nainital Region. Concept Publishing Company. p. 70. ISBN 9788170227694.
  4. "Chaubatia Gardens in Uttarakhand". discoveredindia.com. Retrieved 7 December 2015."Chaubatia Gardens in Uttarakhand". discoveredindia.com.
  5. Sati, Vishwambhar Prasad (2004). Horticultural Development In Hills. Mittal Publications. p. 82. ISBN 9788170999430.