ਚੰਡੀਗੜ੍ਹ ਹਾਕੀ ਸਟੇਡੀਅਮ
ਚੰਡੀਗੜ੍ਹ ਹਾਕੀ ਸਟੇਡੀਅਮ ਚੰਡੀਗੜ੍ਹ, ਭਾਰਤ ਦਾ ਇੱਕ ਵੱਡਾ ਹਾਕੀ ਸਟੇਡੀਅਮ ਹੈ। ਇਸ ਵਿੱਚ 30,000[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਰੇਸ ਫੀਲਡ ਹਾਕੀ ਸਟੇਡੀਅਮ ਹੈ।[3]
ਟਿਕਾਣਾ | ਚੰਡੀਗੜ੍ਹ, ਭਾਰਤ |
---|---|
ਮਾਲਕ | ਨਗਰ ਨਿਗਮ ਚੰਡੀਗੜ੍ਹ |
ਸਮਰੱਥਾ | 30,000[1] |
ਨਿਰਮਾਣ | |
ਨਵੀਨੀਕਰਨ | 2007 |
Tenants | |
ਪੰਜਾਬ ਵਾਰੀਅਰਜ਼ (2016–ਵਰਤਮਾਨ) |
ਚੰਡੀਗੜ੍ਹ ਹਾਕੀ ਸਟੇਡੀਅਮ ਵਿਚ ਆਯੋਜਿਤ ਹੋਏ ਮਹੱਤਵਪੂਰਨ ਟੂਰਨਾਮੈਂਟਾਂ ਵਿੱਚ ਇੰਦਰਾ ਗਾਂਧੀ ਕੌਮਾਂਤਰੀ ਗੋਲਡ ਕੱਪ, ਏਸ਼ੀਅਨ ਸਕੂਲ ਹਾਕੀ, ਕੌਮੀ ਸਕੂਲ ਖੇਡਾਂ ਦੋ ਵਾਰ, ਆਲ ਇੰਡੀਆ ਵੂਮੈਨ ਫੈਸਟੀਵਲ, ਇੰਡੋ-ਉਜ਼ਾਬੇਕਿਸਟਕ 1977, ਇੰਡੋ ਪੈਨ ਅਮਰੀਕਨ ਹਾਕੀ 1995, ਆਲ ਇੰਡੀਆ ਹਾਕੀ ਟੂਰਨਾਮੈਂਟ, ਅਤੇ ਪੰਜਾਬ ਗੋਲਡ ਕੱਪ ਸ਼ਾਮਲ ਹਨ।
ਇਸਨੇ ਬਾਅਦ ਵਿੱਚ ਵਰਲਡ ਸੀਰੀਜ਼ ਹਾਕੀ ਦੀ ਸਥਾਨਕ ਫਰੈਂਚਾਇਜ਼ੀ, ਚੰਡੀਗੜ੍ਹ ਕੋਮੇਟਸ ਲਈ ਘਰੇਲੂ ਮੈਦਾਨ ਵਜੋਂ ਕੰਮ ਕੀਤਾ।
ਹਵਾਲੇ
ਸੋਧੋ- ↑ "Official Website of Chandigarh Administration". Archived from the original on 29 ਮਾਰਚ 2014. Retrieved 24 ਮਾਰਚ 2014.
- ↑ "Official Website of Chandigarh Administration". Archived from the original on 29 March 2014. Retrieved 2014-03-24.
- ↑ Ansari, Aarish (2 January 2023). "World's largest field hockey stadium: Lahore's National Hockey Stadium is No. 1". www.olympicchannel.com.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਸੈਕਟਰ 42 ਸਟੇਡੀਅਮ ਨਾਲ ਸਬੰਧਤ ਮੀਡੀਆ ਹੈ।