ਛਾਵੇਲਾ (ਫ਼ਿਲਮ)

ਕੈਥਰੀਨ ਗੁੰਡ ਦੁਆਰਾ 2017 ਫਿਲਮ

ਛਾਵੇਲਾ ਇੱਕ ਅਮਰੀਕੀ ਦਸਤਾਵੇਜ਼ੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਕੈਥਰੀਨ ਗੁੰਡ ਅਤੇ ਦਰੇਸ਼ਾ ਕੀ ਦੁਆਰਾ ਕੀਤਾ ਗਿਆ ਹੈ ਅਤੇ 2017 ਵਿੱਚ ਇਹ ਰਿਲੀਜ਼ ਹੋਈ ਹੈ।[1] ਫ਼ਿਲਮ ਮੈਕਸੀਕਨ ਗਾਇਕਾ ਅਤੇ ਅਭਿਨੇਤਰੀ ਛਾਵੇਲਾ ਵਰਗਸ ਦੀ ਕਹਾਣੀ ਪੇਸ਼ ਕਰਦੀ ਹੈ।[2]

Chavela
ਨਿਰਦੇਸ਼ਕCatherine Gund
Daresha Kyi
ਨਿਰਮਾਤਾCatherine Gund
Daresha Kyi
ਸਿਨੇਮਾਕਾਰNatalia Cuevas
Catherine Gund
Paula Gutiérrez Orio
ਸੰਪਾਦਕCarla Gutierrez
ਸੰਗੀਤਕਾਰGil Talmi
ਰਿਲੀਜ਼ ਮਿਤੀ
  • ਫਰਵਰੀ 9, 2017 (2017-02-09) (Berlin)
ਮਿਆਦ
93 minutes
ਦੇਸ਼Mexico
Spain
ਭਾਸ਼ਾਵਾਂEnglish
Spanish

ਫ਼ਿਲਮ ਦਾ ਪ੍ਰੀਮੀਅਰ 67ਵੇਂ ਬਰਲਿਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ 9 ਫਰਵਰੀ, 2017 ਨੂੰ ਪੈਨੋਰਾਮਾ ਦਸਤਾਵੇਜ਼ ਪ੍ਰੋਗਰਾਮ ਵਿੱਚ ਹੋਇਆ ਸੀ।[3] ਇਸਨੂੰ ਲੈਟੀਡੋ ਫ਼ਿਲਮਜ਼ ਦੁਆਰਾ ਅੰਤਰਰਾਸ਼ਟਰੀ ਵੰਡ ਲਈ ਚੁੱਕਿਆ ਗਿਆ ਸੀ।[3]

ਇਹ ਫ਼ਿਲਮ 29ਵੇਂ ਗਲਾਡ ਮੀਡੀਆ ਅਵਾਰਡਾਂ ਵਿੱਚ ਸ਼ਾਨਦਾਰ ਦਸਤਾਵੇਜ਼ੀ ਲਈ ਇੱਕ ਗਲਾਡ ਮੀਡੀਆ ਅਵਾਰਡ ਨਾਮਜ਼ਦ ਸੀ।[4] ਫ਼ਿਲਮ ਨੂੰ 2017 ਇਨਸਾਈਡ ਆਉਟ ਫ਼ਿਲਮ ਅਤੇ ਵੀਡੀਓ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿੱਥੇ ਇਸਨੇ ਸਰਵੋਤਮ ਦਸਤਾਵੇਜ਼ੀ ਲਈ ਦਰਸ਼ਕ ਅਵਾਰਡ ਜਿੱਤਿਆ,[5] ਅਤੇ 2018 ਕਿਊਅਰ ਨੌਰਥ ਫ਼ਿਲਮ ਫੈਸਟੀਵਲ ਵਿੱਚ, ਜਿੱਥੇ ਇਸਨੇ ਸਰਵੋਤਮ ਮਹਿਲਾ ਫ਼ਿਲਮ ਲਈ ਦਰਸ਼ਕ ਚੋਣ ਪੁਰਸਕਾਰ ਜਿੱਤਿਆ।[6] ਫ਼ਿਲਮ ਨੇ 2017 ਲੁਬਲਜਾਨਾ ਐਲ.ਜੀ.ਬੀ.ਟੀ. ਫ਼ਿਲਮ ਫੈਸਟੀਵਲ ਵਿੱਚ ਸਰਵੋਤਮ ਫ਼ਿਲਮ ਲਈ ਪਿੰਕ ਡਰੈਗਨ ਔਡੀਅੰਸ ਅਵਾਰਡ ਵੀ ਜਿੱਤਿਆ।[7]

ਹਵਾਲੇ

ਸੋਧੋ
  1. "'Chavela': Film Review | Berlin 2017". The Hollywood Reporter, February 12, 2017.
  2. "Review: ‘Chavela’ Recalls the Life of the Ranchera Singer Chavela Vargas". The New York Times, October 3, 2017.
  3. 3.0 3.1 "Daresha Kyi’s ‘Chavela’ Taken by Latido Films". Variety, February 9, 2017.
  4. "Netflix Tops GLAAD Media Awards Nominations". Broadcasting & Cable, January 1, 2018.
  5. "Rebels on Pointe takes best Canadian feature at Inside Out". Playback, June 6, 2017.
  6. "pINCO Triangle takes three Queer North awards". Sudbury Star, June 20, 2018.
  7. "Nagrade". 33. festival LGBT filma. Društvo ŠKUC. Retrieved 21 February 2021.

ਬਾਹਰੀ ਲਿੰਕ

ਸੋਧੋ