ਛੱਤਿਆਣਾ
ਛੱਤੇਆਣਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਗਿੱਦੜਬਾਹਾ ਦਾ ਇੱਕ ਪਿੰਡ ਹੈ। ਪਿੰਡ ਛੱਤਿਆਣਾ ਨੂੰ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਤੇ ਸ਼ਹਿਰ ਗਿੱਦੜਬਾਹਾ ਪੈਂਦਾ ਹੈ ਜੋ ਪਿੰਡ ਤੋਂ 16 ਕਿਲੋਮੀਟਰ ਦੀ ਦੂਰੀ ਤੇ ਹੈ । ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ 25 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਬਠਿੰਡਾ 35 ਕਿਲੋਮੀਟਰ ਦੀ ਦੂਰੀ ਤੇ ਹੈ । ਫ਼ੌਜ ਦਾ ਹਵਾਈ ਅੱਡਾ, ਭੀਸੀਆਣਾ ਇਥੋਂ ਸਿਰਫ਼ 8 ਕਿਲੋਮੀਟਰ ਦੂਰ ਹੈ। ਇਸ ਦੇ ਹੋਰ ਗੁਆਂਢੀ ਪਿੰਡਾਂ ਵਿੱਚ ਰੁਖਾਲਾ (3 ਕਿ:ਮੀ) ਬੁੱਟਰ ਸ਼ਰੀਹ (4 ਕਿ:ਮੀ) ਭਲਾਈਆਣਾ (4 ਕਿ:ਮੀ) ਸਹਿਬਚੰਦ (3 ਕਿ:ਮੀ) ਸੁਖਣਾ ਅਬਲੂ (2 ਕਿ:ਮੀ) ’ਤੇ ਕੋਟ ਭਾਈ (8 ਕਿ:ਮੀ) ਦੇ ਨਾਂ ਹਨ। ਪਿੰਡ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ ਤਕਰੀਬਨ 255 ਕਿਲੋਮੀਟਰ ਦੇ ਫ਼ਾਸਲੇ ’ਤੇ ਹੈ। ਬਸ ਸਰਵਿਸ ਰਾਹੀਂ ਪਿੰਡ ਆਸ ਪਾਸ ਦੇ ਸਾਰੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਅੰਗਰੇਜਾਂ ਦੇ ਸਮੇਂ ਤੋਂ ਲੈ ਕੇ 1972 ਤੱਕ ਇਹ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਰਿਹਾ। ਫਿਰ ਫਰੀਦਕੋਟ ਵਿੱਚ ਸਾਮਲ ਕੀਤਾ ਗਿਆ।1995 ਵਿੱਚ ਇਹ ਪਿੰਡ ਮੁਕਤਸਰ ਨੂੰ ਜਿਲ੍ਹੇ ਦਾ ਦਰਜਾ ਮਿਲਣ ਤੇ ਮੁਕਤਸਰ ਵਿੱਚ ਆ ਗਿਆ। ਪਿਛੋਕੜ ਵੱਲ ਝਾਤ ਮਾਰੀਏ ਤਾਂ ਪਹਿਲਵਾਨ ਬੰਤਾ ਸਿੰਘ ਜੀ ਜਿੰਨਾਂ ਨੇ ਆਪਣੀ ਸਰੀਰਕ ਤਾਕਤ ਨਾਲ ਆਦਮਖੋਰ ਸ਼ੇਰ ਨੂੰ ਮਾਰ ਦਿੱਤਾ ਸੀ ਇਸੇ ਪਿੰਡ ਦੇ ਸਨ। ਪਿੰਡ ਛੱਤਿਆਣਾ ਦੇ ਬਹੁਤੇ ਲੋਕ ਤਰਕਸ਼ੀਲ ਸੁਭਾਅ ਦੇ ਹਨ ਜੋ ਵਹਿਮਾਂ ਭਰਮਾਂ ਤੋਂ ਕੋਹਾਂ ਦੂਰ ਹਨ। ਪਿੰਡ ਦੇ ਬਾਹਰਵਾਰ ਇਤਿਹਾਸਕ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਸਥਿਤ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਰਹਿੰਦੇ ਬਰਾੜ ਗੋਤ ਦੇ ਸਿੱਖਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਗੁਪਤ ਮਾਇਆ ਕੱਢ ਕੇ ਤਨਖ਼ਾਹਾਂ ਦੇ ਰੂਪ ਵਿੱਚ ਵੰਡੀ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਪਿੰਡ ਵਿੱਚ ਮੁਸਲਮਾਨਾਂ ਦੇ ਵੀ ਕਾਫ਼ੀ ਘਰ ਸਨ, ਜਿੰਨਾ ਨੇ ਲੱਗਭੱਗ 1925 ਵਿਚ ਪਿੰਡ ਵਿੱਚ ਇੱਕ ਮਸਜਿਦ ਦਾ ਨਿਰਮਾਣ ਵੀ ਕੀਤਾ ਜੋ ਕਿ ਅੱਜ ਵੀ ਖੜ੍ਹੀ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਤੇ ਜੈਤੋ ਰਜਬਾਹੇ ਤੋਂ ਖੇਤੀਬਾੜੀ ਲਈ ਲੋੜੀਂਦੇ ਪਾਣੀ ਦੀ ਪੂਰਤੀ ਹੁੰਦੀ ਹੈ । ਜੈਤੋ ਰਜਬਾਹਾ 1870 ਵਿੱਚ ਅੰਗਰੇਜਾਂ ਦੁਆਰਾ ਕੱਢਿਆ ਗਿਆ ਸੀ ਜੋ ਕਿ ਬਿਲਕੁਲ ਪਿੰਡ ਦੇ ਨਾਲ਼ ਦੀ ਗੁਜ਼ਰਦਾ ਹੀ। ਪਿੰਡ ਦੇ ਬਾਹਰਵਾਰ ਜੈਤੋ ਰਜਬਾਹੇ ਦੇ ਉੱਪਰ ਅੰਗਰੇਜਾਂ ਦੇ ਸਮੇਂ ਦੀ ਨਹਿਰੀ ਕੋਠੀ ਹੈ ਜੋਕਿ ਅੱਜ ਵੀ ਵਧੀਆ ਹਾਲਤ ਵਿੱਚ ਖੜ੍ਹੀ ਹੈ। ਕਿਸੇ ਸਮੇਂ ਇਹ ਨਹਿਰੀ ਮਹਿਕਮੇ ਦਾ ਵਿਸ਼ਰਾਮ ਘਰ ਸੀ।1875 ਦੇ ਫਿਰੋਜ਼ਪੁਰ ਡਿਵੀਜ਼ਨ ਦੇ ਗਜਟੀਅਰ ਵਿੱਚ ਵੀ ਇਸ ਨਹਿਰੀ ਕੋਠੀ ਦਾ ਜ਼ਿਕਰ ਆਉਂਦਾ ਹੈ। ਲੱਗਭਗ 1920 ਵਿੱਚ ਕੋਠੀ ਵਿਚ ਤਾਰ ਦਾ ਵੀ ਪ੍ਰਬੰਧ ਹੋ ਗਿਆ ਸੀ ਜਿਸ ਨਾਲ਼ ਮਹਿਕਮਾ ਹੋਰਾਂ ਕੋਠੀਆਂ ਨਾਲ਼ ਜੁੜ ਗਿਆ ਤੇ ਸ਼ੁਰੂਆਤੀ ਪੋਸਟ ਆਫਿਸ ਵੀ ਬਣ ਗਿਆ ਤੇ ਤਾਰ ਬਾਬੂ ਦੀ ਵੀ ਨਿਯੁਕਤੀ ਹੋਈ।
ਛੱਤਿਆਣਾ
ਛੱਤੇਆਣਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸ੍ਰੀ ਮੁਕਤਸਰ ਸਾਹਿਬ |
ਬਲਾਕ | ਗਿੱਦੜਬਾਹਾ |
ਸਰਕਾਰ | |
• ਕਿਸਮ | ਲੋਕਤੰਤਰਿਕ |
• ਬਾਡੀ | ਆਮ ਆਦਮੀ ਪਾਰਟੀ |
ਉੱਚਾਈ | 185 m (607 ft) |
ਆਬਾਦੀ (2018)ਸਾਧਾਰਨ ਆਬਾਦੀ ਤੇ ਵਸੋਂ ਘਣਤਾ ਵਾਲਾ ਪਿੰਡ | |
• ਕੁੱਲ | 3,940 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
• ਬੋਲਚਾਲ ਲਈ ਭਾਸ਼ਾਵਾ | ਸ਼ੁੱਧ ਦੇਸੀ ਮਲਵਈ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 152031 |
ਵਾਹਨ ਰਜਿਸਟ੍ਰੇਸ਼ਨ | PB60 (ਪੀਬੀ60) |
ਸਭ ਤੋਂ ਨੇੜੇ ਦਾ ਸ਼ਹਿਰ | ਗਿੱਦੜਬਾਹਾ 15 ਕਿ:ਮੀ |
ਦੂਸਰਾ ਨੇੜੇ ਦਾ ਸ਼ਹਿਰ | ਸ੍ਰੀ ਮੁਕਤਸਰ ਸਾਹਿਬ 25 ਕਿ:ਮੀ |
ਵੈੱਬਸਾਈਟ | https://m.facebook.com/chhattiana555 |
ਸ਼ਹਿਰ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਗਿੱਦੜਬਾਹਾ | ਛੱਤਿਆਣਾ | 152031 | ਗਿੱਦੜਬਾਹਾ | ਕੋਟਭਾਈ | ਕੋਟਭਾਈ |
ਵਿਦਿਅਕ ਅਦਾਰੇ
ਸੋਧੋ- ਸਰਕਾਰੀ ਪ੍ਰਾਇਮਰੀ ਸਕੂਲ
- ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ
- ਸਰਕਾਰੀ ਹਾਈ ਸਕੂਲ
- ਆਂਗਨਵਾੜੀ ਸੈਂਟਰ
ਇਤਿਹਾਸਕ ਸਥਾਨ
ਸੋਧੋ- ਗੁਰਦੁਆਰਾ ਗੁਪਤਸਰ ਸਾਹਿਬ
- ਵਹਿਮੀ ਪੀਰ ਸਮਾਧ ਭਾਈ ਅਜਮੇਰ ਸਿੰਘ ਜੀ
- ਅੰਗਰੇਜਾਂ ਦੇ ਸਮੇਂ ਦੀ ਨਹਿਰੀ ਕੋਠੀ
- ਪੁਰਾਤਨ ਮਿੱਠੇ ਪਾਣੀ ਦਾ ਖੂਹ
ਇਤਿਹਾਸ
ਸੋਧੋ1705 ਵਿਚ ਮੁਕਤਸਰ (ਉਸ ਸਮੇਂ ਖਿਦਰਾਣੇ ਦੀ āਾਬ, ਜੋ ਹੁਣ ਸ੍ਰੀ ਮੁਕਤਸਰ ਸਾਹਿਬ) ਦੀ ਲੜਾਈ ਤੋਂ ਬਾਅਦ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਸਥਾਨ ਤੇ ਆਏ ਸਨ। ਉਸਦੇ ਸਿਪਾਹੀਆਂ ਨੇ ਉਸ ਨੂੰ ਉਨ੍ਹਾਂ ਤੋਂ ਤਨਖਾਹ ਲਈ ਕਿਹਾ ਕਿਉਂਕਿ ਉਨ੍ਹਾਂ ਨੂੰ ਕੁਝ ਸਮੇਂ ਲਈ ਅਦਾਇਗੀ ਨਹੀਂ ਕੀਤੀ ਗਈ ਸੀ। ਇਸ ਦੌਰਾਨ, ਇਕ ਸਿੱਖ ਗੁਰੂ ਜੀ ਨੂੰ ਦਸਵੰਧ ਨਾਲ ਪੇਸ਼ ਕੀਤਾ (1/10 ਜਾਂ ਕਿਸੇ ਦੀ ਆਮਦਨੀ ਦਾ 10%) ਜੋ ਕਿ ਸੋਨੇ ਦੇ ਸਿੱਕੇ ਸਨ. ਦਸਵੇਂ ਮਾਸਟਰ ਨੇ ਇਹ ਸਿੱਕੇ ਆਪਣੇ ਸਿਪਾਹੀਆਂ ਵਿਚ ਤਨਖਾਹ ਵਜੋਂ ਵੰਡਣੇ ਸ਼ੁਰੂ ਕਰ ਦਿੱਤੇ. ਸਿਪਾਹੀ ਬਹੁਤ ਖੁਸ਼ ਸਨ ਪਰ ਇਕ ਸਿੱਖ-ਸਿਪਾਹੀ ਭਾਈ ਦਾਨ ਸਿੰਘ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ। [2] ਜਦੋਂ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਉਹ ਫਿਰ ਕੀ ਚਾਹੁੰਦਾ ਹੈ, ਤਾਂ ਉਸਨੇ ਜਵਾਬ ਦਿੱਤਾ ਕਿ ਉਹ ਸਿੱਖੀ, ਬਪਤਿਸਮਾ ਚਾਹੁੰਦਾ ਹੈ. ਗੁਰੂ ਜੀ ਨੇ ਉੱਤਰ ਤੋਂ ਖੁਸ਼ ਹੋ ਕੇ ਟਿੱਪਣੀ ਕੀਤੀ, "ਤੁਸੀਂ ਮਾਲਵੇ ਲਈ ਵਿਸ਼ਵਾਸ ਦੀ ਇੱਜ਼ਤ ਬਚਾਈ ਹੈ ਕਿਉਂਕਿ ਭਾਈ ਮਹਾਂ ਸਿੰਘ ਨੇ ਇਸਨੂੰ ਮਾਝੇ ਲਈ ਬਚਾ ਲਿਆ"। ਅਤੇ ਫਿਰ ਭਾਈ ਦਾਨ ਸਿੰਘ ਨੂੰ ਖਾਲਸੇ ਦਾ ਰਸ ਪ੍ਰਾਪਤ ਹੋਇਆ। []] []]
ਪੀਅਰ / ਪੀਰ ਸਯਦ ਇਬਰਾਹਿਮ, ਜੋ ਪੀਅਰ ਬ੍ਰਾਹਮੀ ਜਾਂ ਵੇਹਮੀ ਪੀਅਰ ਦੇ ਨਾਮ ਨਾਲ ਮਸ਼ਹੂਰ ਹੈ, ਸਥਾਨ ਦਾ ਇੱਕ ਮੁਸਲਮਾਨ ਸੰਗ੍ਰਹਿ ਸੀ. ਉਹ ਦਸਵੇਂ ਪਾਤਸ਼ਾਹ ਅਤੇ ਉਸ ਦੇ ਸਿੱਖਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਤ ਹੋਇਆ ਅਤੇ ਗੁਰੂ ਜੀ ਨੂੰ ਖਾਲਸੇ ਦਾ ਹਿੱਸਾ ਬਣਾਉਣ ਲਈ ਬੇਨਤੀ ਕੀਤੀ। ਇਸਨੇ ਭਾਈ ਮਾਨ ਸਿੰਘ ਦੇ ਹੱਥੋਂ ਖ਼ਾਲਸੇ ਦੇ ਰਸਮ ਪ੍ਰਾਪਤ ਕੀਤੇ ਅਤੇ ਅਜਮੇਰ ਸਿੰਘ ਦਾ ਨਾਮ ਲਿਆ। []] []] []] ਬਾਅਦ ਵਿਚ ਉਸਨੇ ਗੁਰੂ ਜੀ ਦੇ ਪਾਸੋਂ ਕਈ ਲੜਾਈਆਂ ਲੜੀਆਂ।
ਸਿੱਖ-ਫ਼ੌਜ ਦਾ ਭੁਗਤਾਨ ਕਰਨ ਤੋਂ ਬਾਅਦ ਗੁਰੂ ਜੀ ਨੇ ਵਾਧੂ ਸਿੱਕਿਆਂ ਨੂੰ ਜ਼ਮੀਨ ਵਿਚ ਦਫਨਾ ਦਿੱਤਾ ਅਤੇ ਇਸ ਜਗ੍ਹਾ ਦਾ ਨਾਮ ਗੁਪਤਸਰ ਰੱਖਿਆ। ਗੁਰੂ ਜੀ ਤੋਂ ਬਾਅਦ ਪਿੰਡ ਵਾਲਿਆਂ ਨੇ ਸਿੱਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ। [२] []] ਅੱਜ, ਇਕ ਸੁੰਦਰ ਗੁਰੂਦੁਆਰਾ ਸਾਹਿਬ, ਜਿਸਨੂੰ ਪਿੰਡ ਦੇ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਗੁਰਦੁਆਰਾ ਗੁਪਤਸਰ ਸਾਹਿਬ ਵਜੋਂ ਜਾਣਿਆ ਜਾਂਦਾ ਹੈ, ਇਸ ਜਗ੍ਹਾ ਨੂੰ ਦਰਸਾਉਂਦਾ ਹੈ (ਉੱਪਰ ਤਸਵੀਰ ਵੇਖੋ).
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |