ਜਗਤਾਰ ਸੋਖੀ
ਪੰਜਾਬੀ ਕਵੀ
ਜਗਤਾਰ ਸੋਖੀ (ਜਨਮ 5 ਜੂਨ 1969) ਕਵੀ, ਚਿੱਤਰਕਾਰ ਅਤੇ ਅਨੁਵਾਦਕ ਹਨ ਜੋ ਪੰਜਾਬੀ ਦੀ ਸੁੰਦਰ ਲਿਖਾਈ ਲਈ ਪਿਛਲੇ ਕਈ ਸਾਲਾਂ ਤੋਂ ਨਿੱਠਕੇ ਕੰਮ ਕਰ ਰਹੇ ਹਨ। ਪੇਸ਼ੇ ਵਜੋਂ ਉੁਹ ਸਕੂਲ ਮਾਸਟਰ ਹਨ ਤੇ ਅੱਜਕਲ ਸਰਕਾਰੀ ਮਿਡਲ ਸਕੂਲ ਪਿੰਡ ਕਬਰਵੱਛਾ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਪੜ੍ਹਾ ਰਹੇ ਹਨ। ਹੁਣ ਤੱਕ ਉਹ ਪੰਜਾਬੀ ਦੀ ਸੁੰਦਰ ਲਿਖਾਈ ਸੰਬੰਧੀ ਅਨੇਕਾਂ ਹੀ ਵਰਕਸ਼ਾਪਾਂ ਲਗਾ ਚੁੱਕੇ ਹਨ। ਸੁੰਦਰ ਲਿਖਾਈ ਸੰਬੰਧੀ ਉਹਨਾਂ ਦੀਆਂ ਕਈ ਹੱਥ-ਲਿਖਤ ਕਿਤਾਬਾਂ ਛਪ ਚੁੱਕੀਆਂ ਹਨ। ਉਹਨਾਂ ਦੇ ਹੱਥ-ਲਿਖਤ ਸ਼ੇਅਰ ਕਿੰਨੀਆਂ ਹੀ ਪੇਂਟਿੰਗਜ ਤੇ ਛਪ ਚੁੁੱਕੇ ਹਨ। ਉਹ ਉਰਦੂ ਫ਼ਾਰਸੀ ਦੇ ਚੰਗੇ ਗਿਆਤਾ ਹਨ। ਉਹਨਾਂ ਨੇ ਗੁੁਰੂ ਗੋਬਿੰਦ ਸਿੰਘ ਰਚਿਤ ਜ਼ਫ਼ਰਨਾਮਾ ਨੂੰ ਫ਼ਾਰਸੀ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦਿਤ ਕੀਤਾ ਹੈ।
ਜਗਤਾਰ ਸੋਖੀ | |
---|---|
ਜਨਮ | ਭੋਲੂਵਾਲਾ, ਫਿਰੋਜ਼ਪੁਰ ਜ਼ਿਲ੍ਹਾ (ਭਾਰਤੀ ਪੰਜਾਬ) | 5 ਜੂਨ 1969
ਕਿੱਤਾ | ਅਧਿਆਪਨ ਅਤੇ ਅਨੁਵਾਦ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਐਮ.ਏ.ਪੰਜਾਬੀ, ਬੀ.ਐਡ., ਉਰਦੂ ਡਿਪਲੋਮਾ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਜ਼ਫ਼ਰਨਾਮਾ |
ਕਿਤਾਬਾਂ
ਸੋਧੋ- ਆੳ ਮੋਤੀਆਂ ਵਰਗੇ ਅੱਖਰ ਲਿਖੀਏ
- ਆੳ ਉਰਦੂ ਪੜਨਾ ਸਿੱਖੀਏ
- ਆੳ ਉਰਦੂ ਲਿਖਣਾ ਸਿੱਖੀਏ
- ਪੰਜਾਬੀ ਸ਼ਬਦ ਜੋੜ ਵਿਦਿਆਰਥੀ ਐਡੀਸ਼ਨ
- ਵਾਰ ਸ੍ਰੀ ਭਗਾਉਤੀ ਜੀ ਕੀ (ਅਰਥਾਵਲੀ)
ਅਨੁਵਾਦ ਜ਼ਫ਼ਰਨਾਮਾ (ਹੱਥ ਲਿਖਤ-ਪੰਜਾਬੀ,ਹਿੰਦੀ,ਉਰਦੂ ਅਤੇ ਅੰਗਰੇਜ਼ੀ ਭਾਸ਼ਾ)
ਬੁਝਾਰਤ ਬਣ ਰਹੇ ਸ਼ਬਦ- ਮਾਲ,ਪੁਲਿਸ ਅਤੇ ਨਿਆਂ ਵਿਭਾਗ ਵਿਸਰ ਰਹੇ ਪੰਜਾਬੀ ਸ਼ਬਦ
ਅਨੁਵਾਦ
ਸੋਧੋ- ਜਿੱਤ ਦਾ ਪੱਤਰ ਜ਼ਫ਼ਰਨਾਮਾ ਪਾਤਸ਼ਾਹੀ ਦਸਵੀਂ (ਫ਼ਾਰਸੀ ਤੋਂ ਪੰਜਾਬੀ, ਹਿੰਦੀ, ਅੰਗਰੇਜ਼ੀ)
ਸੰਪਾਦਨ
ਸੋਧੋ- ਮਹਿਕ ਸੰਧੂਰੀ (ਸਕੂਲ ਮੈਗਜ਼ੀਨ)