ਜਗਦੀਸ਼ ਚੰਦਰ ਮਾਥੁਰ
ਜਗਦੀਸ਼ਚੰਦਰ ਮਾਥੁਰ (16 ਜੁਲਾਈ 1917 – 1978)[1] ਉਹ ਹਿੰਦੀ ਦੇ ਨਾਟਕਕਾਰ ਸਾਹਿਤਕਾਰ ਸਨ।[2] ਆਪਣੇ ਪਹਿਲੇ ਨਾਟਕ ਕੋਣਾਰਕ ਨਾਲ ਹੀ ਉਨ੍ਹਾਂ ਨੂੰ ਪ੍ਰਸਿਧੀ ਮਿਲ ਗਈ ਸੀ।[2] ਉਹ ਖੁਰਜਾ ਨੇੜੇ ਇੱਕ ਪਿੰਡ ਵਿੱਚ ਉਸਦਾ ਜਨਮ ਹੋਇਆ ਸੀ।[3] ਉਸਦੀਆਂ ਹੋਰ ਪ੍ਰਸਿਧ ਰਚਨਾਵਾਂ ਹਨ ਪਹਿਲਾ ਰਾਜਾ, ਸਾਰਦੀਆ, ਦਸਰਥ ਨੰਦਨ, ਭੋਰ ਕਾ ਤਾਰਾ ਅਤੇ ਓ ਮੇਰੇ ਸਪਨੇ।[1]
ਜਗਦੀਸ਼ਚੰਦਰ ਮਾਥੁਰ | |
---|---|
ਜਨਮ | ਖੁਰਜਾ | ਜੁਲਾਈ 16, 1917
ਮੌਤ | 1978 |
ਵੱਡੀਆਂ ਰਚਨਾਵਾਂ |
|
ਕੌਮੀਅਤ | ਭਾਰਤੀ |
ਸਿੱਖਿਆ | ਐਮ ਏ |
ਅਲਮਾ ਮਾਤਰ | ਪ੍ਰਯਾਗ ਯੂਨੀਵਰਸਿਟੀ |
ਕਿੱਤਾ |
|
ਮੁਢਲਾ ਜੀਵਨਸੋਧੋ
ਜਗਦੀਸ਼ਚੰਦਰ ਮਾਥੁਰ ਦਾ ਜਨਮ ਖੁਰਜਾ, ਜ਼ਿਲ੍ਹਾ ਬੁਲੰਦਸ਼ਹਰ, ਉੱਤਰ ਪ੍ਰਦੇਸ਼ ਨੇੜੇ ਇੱਕ ਪਿੰਡ ਵਿੱਚ ਹੋਇਆ ਸੀ।[3] ਅਤੇ 1939 ਵਿੱਚ ਪ੍ਰਯਾਗ ਯੂਨੀਵਰਸਿਟੀ ਤੋਂ ਐਮ ਏ ਕੀਤੀ।[3] ਇਸ ਦੇ ਬਾਅਦ 1941 ਈ. ਵਿੱਚ ਇੰਡੀਅਨ ਸਿਵਲ ਸਰਵਿਸ ਵਿੱਚ ਚਲੇ ਗਏ। ਅਤੇ 6 ਸਾਲ ਬਿਹਾਰ ਸਰਕਾਰ ਦੇ ਸਿੱਖਿਆ ਸਕੱਤਰ, 1955 ਤੋਂ 1962 ਤੱਕ ਆਕਾਸ਼ਵਾਣੀ - ਭਾਰਤ ਸਰਕਾਰ ਦੇ ਮਹਾਸੰਚਾਲਕ ਰਹੇ।[3] ਉਸਨੇ ਸਾਢ਼ੇ ਤਿੰਨ ਸਾਲ ਬੈਂਗਕੋਕ ਵਿੱਚ ਸੰਯੁਕਤ ਰਾਸ਼ਟਰ'ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (FAO) ਦੇ ਤਹਿਤ ਕੰਮ ਕੀਤਾ।[3] ਮਾਥੁਰ ਨੇ ਹੀ ਏਆਈਆਰ ਦਾ ਨਾਮਕਰਣ ਆਕਾਸ਼ਵਾਣੀ ਕੀਤਾ ਸੀ। ਟੈਲੀਵਿਜ਼ਨ ਉਸ ਦੇ ਜਮਾਨੇ ਵਿੱਚ ਸਾਲ 1959 ਵਿੱਚ ਸ਼ੁਰੂ ਹੋਇਆ ਸੀ। ਹਿੰਦੀ ਅਤੇ ਭਾਰਤੀ ਭਾਸ਼ਾਵਾਂ ਦੇ ਤਮਾਮ ਵੱਡੇ ਲੇਖਕਾਂ ਨੂੰ ਉਹ ਹੀ ਰੇਡੀਓ ਵਿੱਚ ਲੈ ਕੇ ਆਏ ਸਨ।
ਸੁਮਿਤਰਾਨੰਦਨ ਪੰਤ ਤੋਂ ਲੈ ਕੇ ਦਿਨਕਰ ਅਤੇ ਬਾਲਕ੍ਰਿਸ਼ਣ ਸ਼ਰਮਾ ਨਵੀਂ ਵਰਗੇ ਦਿੱਗਜ ਸਾਹਿਤਕਾਰਾਂ ਦੇ ਨਾਲ ਉਸ ਨੇ ਹਿੰਦੀ ਦੇ ਮਾਧਿਅਮ ਰਾਹੀਂ ਸਾਂਸਕ੍ਰਿਤਕ ਪੁਨਰਜਾਗਰਣ ਦਾ ਸੂਚਨਾ ਸੰਚਾਰ ਤੰਤਰ ਵਿਕਸਿਤ ਅਤੇ ਸਥਾਪਤ ਕੀਤਾ ਸੀ।[4]