ਜਗਦੇਵ ਸਿੰਘ ਜੱਸੋਵਾਲ
ਜਗਦੇਵ ਸਿੰਘ ਜੱਸੋਵਾਲ (30 ਅਪਰੈਲ 1935[1] - 22 ਦਸੰਬਰ 2014) ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦਾ ਚੇਅਰਮੈਨ ਅਤੇ ਵਿਸ਼ਵ ਪੰਜਾਬੀ ਸੱਭਿਆਚਾਰਕ ਮੰਚ ਦਾ ਵੀ ਪ੍ਰਧਾਨ ਸੀ।
ਜੀਵਨ ਤੇ ਕੰਮ
ਸੋਧੋਜਗਦੇਵ ਸਿੰਘ ਦਾ 30 ਅਪਰੈਲ 1935 ਨੂੰ ਉਸ ਦੇ ਜੱਦੀ ਪਿੰਡ ਜੱਸੋਵਾਲ (ਜ਼ਿਲ੍ਹਾ ਲੁਧਿਆਣਾ), ਪੰਜਾਬ ਵਿੱਚ ਪਿਤਾ ਜੈਲਦਾਰ ਕਰਤਾਰ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਉਸਨੇ ਚੌਥੀ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦੱਸਵੀਂ ਲਾਗਲੇ ਪਿੰਡ ਕਿਲਾ ਰਾਏਪੁਰ ਦੇ ਖ਼ਾਲਸਾ ਹਾਈ ਸਕੂਲ ਤੋਂ ਕੀਤੀ। ਬੀ ਟੀ ਕਰਨ ਉੱਪਰੰਤ ਸਰਕਾਰੀ ਕਾਲਜ, ਲੁਧਿਆਣਾ ਤੋਂ ਪੰਜਾਬੀ ਐਮ ਏ ਦੀ ਡਿਗਰੀ ਲਈ ਅਤੇ ਕਾਨੂੰਨ ਦੀ ਪੜ੍ਹਾਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਤੋਂ ਕੀਤੀ।
ਅਹਿਮ ਵੇਰਵੇ
ਸੋਧੋ- ਬਾਪੂ ਖੁਸ਼ ਹੈ (ਜਗਦੇਵ ਸਿੰਘ ਜੱਸੋਵਾਲ ਦੇ ਜੀਵਨ ਉੱਤੇ ਆਧਾਰਤ ਨਿੰਦਰ ਘੁਗਿਆਣਵੀ ਦੀ ਪੁਸਤਕ)
- ਹਨੇਰੀਆਂ ਰਾਤਾਂ ਦਾ ਜੁਗਨੂੰ (ਜਗਦੇਵ ਸਿੰਘ ਜੱਸੋਵਾਲ ਦੇ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਬਣੀ ਟੈਲੀ ਫ਼ਿਲਮ)
ਪੰਜਾਬੀ ਵਿਰਾਸਤ ਭਵਨ
ਸੋਧੋਲੁਧਿਆਣਾ ਦੇ ਭਾਈਬਾਲਾ ਚੌਕ ਤੋਂ ਪੱਖੋਵਾਲ ਜਾਂਦਿਆਂ 5 ਕਿਲੋਮੀਟਰ ਦੂਰ ਪਿੰਡ ਦਾਦ ਨੇੜੇ ਪੈਂਦੀ ਕਲੋਨੀ, ਪਾਲਮ ਵਿਹਾਰ ਵਿੱਚ ਪੰਜਾਬੀ ਵਿਰਾਸਤ ਭਵਨ ਸੱਭਿਆਚਾਰਕ ਅਤੇ ਕਲਾ ਸਰਗਰਮੀਆਂ ਲਈ ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਹੋਂਦ ਵਿੱਚ ਆਇਆ ਹੈ। ਇਸ ਦੀ ਉਸਾਰੀ ਲਈ ਜਗਦੇਵ ਸਿੰਘ ਜੱਸੋਵਾਲ ਟਰਸਟ ਬਣਾਇਆ ਗਿਆ ਹੈ।