ਮੁੱਖ ਮੀਨੂ ਖੋਲ੍ਹੋ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) (ਅੰਗਰੇਜ਼ੀ: The Aligarh Muslim University) ਭਾਰਤ ਦੀਆਂ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਸਥਿਤ ਹੈ। ਅਲੀਗੜ ਮੁਸਲਮਾਨ ਯੂਨੀਵਰਸਿਟੀ ਇੱਕ ਆਵਾਸੀ ਸਿੱਖਿਅਕ ਸੰਸਥਾਨ ਹੈ। ਇਸਦੀ ਸਥਾਪਨਾ 1875 ਵਿੱਚ ਸਰ ਸਈਅਦ ਅਹਿਮਦ ਖ਼ਾਨ ਦੁਆਰਾ ਕੀਤੀ ਗਈ ਸੀ ਅਤੇ 1920 ਵਿੱਚ ਭਾਰਤੀ ਸੰਸਦ ਦੇ ਇੱਕ ਐਕਟ ਦੇ ਮਾਧਿਅਮ ਨਾਲ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਕੈਂਬਰਿਜ ਯੂਨੀਵਰਸਿਟੀ ਦੀ ਤਰਜ ਉੱਤੇ ਬਰਤਾਨਵੀ ਰਾਜ ਦੇ ਸਮੇਂ ਬਣਾਇਆ ਗਿਆ ਪਹਿਲਾ ਉੱਚ ਸਿੱਖਿਆ ਸੰਸਥਾਨ ਸੀ। ਮੂਲ ਤੌਰ ਤੇ ਇਹ ਮੁਸਲਮਾਨ ਐਂਗਲੋ ਓਰੀਐਂਟਲ ਕਾਲਜ ਸੀ। ਅਲੀਗੜ ਮੁਸਲਮਾਨ ਯੂਨੀਵਰਸਿਟੀ ਵਿੱਚ ਸਿੱਖਿਆ ਦੇ ਪ੍ਰੰਪਰਕ ਅਤੇ ਆਧੁਨਿਕ ਸ਼ਾਖਾਵਾਂ ਵਿੱਚ 250 ਤੋਂ ਜਿਆਦਾ ਕੋਰਸ ਪੜਾਏ ਜਾਂਦੇ ਹਨ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ
Victoria gate.jpg
ਯੂਨੀਵਰਸਿਟੀ ਦਾ ਵਿਕਟੋਰੀਆ ਗੇਟ
ਮਾਟੋਅਰਬੀ: عَلَّمَ الاِنْسَانَ مَا لَمْ يَعْلَم
‘allama’l-insāna mā lam ya‘lam
ਮਾਟੋ ਪੰਜਾਬੀ ਵਿੱਚTaught man what he did not know (Qur'an 96:5)
ਸਥਾਪਨਾ1875 (ਐਮਏਓ ਕਾਲਜ ਵਜੋਂ)
1920 (ਏਐਮਯੂ ਵਜੋਂ)
ਕਿਸਮਪਬਲਿਕ ਯੂਨੀਵਰਸਿਟੀ
ਬਜ਼ਟ$18.2 ਮਿਲੀਅਨ[1]
ਵਾਈਸ-ਚਾਂਸਲਰLt. General Zameerud-din Shah
ਵਿੱਦਿਅਕ ਅਮਲਾ2,000
ਵਿਦਿਆਰਥੀ30,000
ਟਿਕਾਣਾਅਲੀਗੜ੍ਹ, ਉੱਤਰ ਪ੍ਰਦੇਸ਼, ਭਾਰਤ
ਕੈਂਪਸUrban 467.6 ਹੈਕਟੇਅਰs (1,155 ਏਕੜs)
Acronymਏਐਮਯੂ
ਰੰਗ              
ਮਾਨਤਾਵਾਂUGC, NAAC, AIU
ਵੈੱਬਸਾਈਟwww.amu.ac.in
ਬਾਬ-ੲੇ-ਸਾਇਦ ਗੇਟ
ਐਸਐਸ ਮਸਜਦ

ਹਵਾਲੇਸੋਧੋ