ਜਗਵਿੰਦਰ ਜੋਧਾ
ਜਗਵਿੰਦਰ ਜੋਧਾ ਆਧੁਨਿਕ ਪੰਜਾਬੀ ਸਾਹਿਤ ਦਾ ਗ਼ਜ਼ਲਕਾਰ ਅਤੇ ਸਮੀਖਿਆਕਾਰ ਹੈ।
ਜਗਵਿੰਦਰ ਜੋਧਾ |
---|
ਜੀਵਨ ਤੇ ਵਿੱਦਿਆ
ਸੋਧੋਜਗਵਿੰਦਰ ਜੋਧਾ ਦਾ ਜਨਮ 11 ਜੁਲਾਈ 1977 ਨੂੰ ਪਿੰਡ ਬੰਡਾਲਾ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਉਸਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਬੀ•ਏ• ਡੀ•ਏ•ਵੀ. ਕਾਲਜ ਨਕੋਦਰ ਤੋਂ ਕੀਤੀ। ਇਸ ਦੌਰਾਨ ਜਗਵਿੰਦਰ ਜੋਧਾ ਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਸੀ। ਲਾਇਲਪੁਰ ਖ਼ਾਲਸਾ ਕਾਲਜ ਤੋਂ ਐੱਮ •ਏ (ਪੰਜਾਬੀ) 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐੱਚ•ਡੀ ਦੀ ਡਿਗਰੀ ਹਾਸਿਲ ਕੀਤੀ। ਇੱਕ ਦਹਾਕੇ ਦੇ ਕਰੀਬ ਕਈ ਕਾਲਜਾਂ ਵਿੱਚ ਨੌਕਰੀ ਤੋਂ ਬਾਅਦ ਅੱਜ ਕੱਲ੍ਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁੁੁਧਿਆਣਾ ਵਿੱਚ ਸੰਪਾਦਕ ਵਜੋਂ ਸੇਵਾ ਨਿਭਾ ਰਹੇ ਹਨ।
ਰਚਨਾਵਾਂ
ਸੋਧੋ- ਮੀਲ ਪੱਥਰ ਤੇ ਮੁਸਾਫਿਰ:ਗਜ਼ਲ ਸੰਗ੍ਰਹਿ (2001,2016)
- ਸਾਰੰਗੀ: ਗਜ਼ਲ ਸੰਗ੍ਰਹਿ (2012)
- ਪੰਜਾਬੀ ਸੂਫੀ ਕਾਵਿ:ਸਮੀਖਿਆ ਸੰਵਾਦ (ਆਲੋਚਨਾ)2011
- ਕੁਲਵਿੰਦਰ ਦੀ ਗਜ਼ਲ ਚੇਤਨਾ (ਆਲੋਚਨਾ)(2012)
- ਕਾਰਲ ਮਾਰਕਸ:ਭਾਰਤ ਬਾਰੇ (ਅਨੁਵਾਦ)(2014)
- ਐਗਨਸ ਸਮੈਡਲੀ (ਇਤਿਹਾਸ)2015
- ਇਸਲਾਮ ਦੀ ਇਤਿਹਾਸਕ ਭੂਮਿਕਾ(ਅਨੁਵਾਦ)2015
- ਮੋਟਰ ਸਾਈਕਲ ਡਾਇਰੀ:ਚੀ ਗੁਵੇਰਾ (ਅਨੁਵਾਦ) 2018
- ਬੇਤਰਤੀਬੀਆਂ (ਗ਼ਜ਼ਲ ਸੰਗ੍ਰਹਿ) 2018
- ਲਾਹੌਲ ਸਪਿਤੀ ਦੀਆਂ ਕਹਾਣੀਆਂ 2018
- ਗਿਆਨੀ ਗੁਰਦਿੱਤ ਸਿੰਘ ਦਲੇਰ: ਡਾਇਰੀ ਤੇ ਜੀਵਨੀ
- ਹਮ ਕਹਾਂ ਜਾਏਂਗੇ (ਜੌਨ ਏਲੀਆ ਦੀ ਸ਼ਾਇਰੀ) 2018
- ਸੁਕਰਾਤ 2019
ਚੇਤਨਾ
ਸੋਧੋਜਗਵਿੰਦਰ ਜੋਧਾ ਸਮਕਾਲੀ ਪੰਜਾਬੀ ਸਾਹਿਤ ਵਿੱਚ ਸਿਰਜਣਾ ਤੇ ਸਮੀਖਿਆ ਨਾਲ ਇਕੋ ਸਮੇਂ ਬਾਵਸਤਾ ਨਾਮ ਹੈ।[1] ਜਿੱਥੇ ਉਹ ਗਜ਼ਲ ਵਿਧਾ ਨੂੰ ਰੂਪਕ-ਮਸ਼ਕ ਤਕ ਘਟਾਏ ਜਾਣ ਦੇ ਵਿਕਲਪ ਵਜੋਂ ਗਜ਼ਲ ਨੂੰ ਚਿੰਤਨੀ ਇਜ਼ਹਾਰ ਵਾਲੇ ਰੂਪਾਕਾਰ ਵਜੋਂ ਸਿਰਜਣ ਲਈ ਜਤਨਸ਼ੀਲ ਹੈ,ਉਥੇ ਸਮਕਾਲੀ ਸਿਧਾਂਤਕਾਰੀ ਤੇ ਸਮੀਖਿਆ ਪ੍ਤੀਮਾਨਾਂ ਰਾਹੀਂ ਸਮਕਾਲੀ ਸਿਰਜਣਕਾਰੀ ਦੀ ਥਾਹ ਪਾਉਣੀ ਉਸ ਦੀ ਦਿਲਚਸਪੀ ਦਾ ਖੇਤਰ ਹੈ।ਇਸ ਤੋਂ ਬਿਨਾਂ ਉਹ ਮੱਧਕਾਲੀ ਇਤਿਹਾਸਕਾਰੀ ਨੂੰ ਉਸਦੇ ਅਸਲ ਪ੍ਰਸੰਗਾਂ ਵਿੱਚ ਸਮਝਣ ਦੀ ਕੋਸ਼ਿਸ਼ ਵਿੱਚ ਹੈ। ਆਧੁਨਿਕ ਦੌਰ ਦੇ ਬਸਤੀਵਾਦੀ -ਵਿਰੋਧੀ ਲਹਿਰਾਂ ਦੇ ਹਵਾਲੇ ਇਤਿਹਾਸ ਦੀਆਂ ਵਿਸੰਗਤੀਆਂ ਨੂੰ ਸਮਝਣ ਦੀ ਕੋਸ਼ਿਸ਼ ਉਸਦੀਆਂ ਪੁਸਤਕਾਂ ਵਿੱਚ ਉਜਾਗਰ ਹੁੰਦੀ ਹੈ।ਸਿਰਜਣਾ ਤੇ ਸਮੀਖਿਆ ਤੋਂ ਬਿਨਾਂ ਅਨੁਵਾਦ ਦੇ ਖੇਤਰ ਵਿੱਚ ਵੀ ਉਸਨੇ ਵਿਸ਼ੇਸ਼ ਜਤਨ ਕੀਤੇ ਹਨ। [2]
ਪੁਰਸਕਾਰ
ਸੋਧੋ- ਕਲਮ ਯੁਵਾ- ਪ੍ਤਿਭਾ ਪੁਰਸਕਾਰ 2006
- ਬੀ•ਬੀ•ਜੈਨ ਭਾਰਤੀ ਭਾਸ਼ਾ ਕਾਵਿ ਪੁਰਸਕਾਰ 2012
- ਕੰਵਰ ਚੌਹਾਨ ਯਾਦਗਾਰੀ ਗਜ਼ਲ ਪੁਰਸਕਾਰ 2013
- ਸਰਵੋਤਮ ਪੰਜਾਬੀ ਯੁਵਾ ਆਲੋਚਕ ਪੁਰਸਕਾਰ 2016
ਹਵਾਲੇ
ਸੋਧੋ- ↑ ਜਗਵਿੰਦਰ ਜੋਧਾ. "ਧਰਤੀ ਦੀ ਕਥਾ-ਪੈੜ: ਗੁਰਬਚਨ ਸਿੰਘ ਭੁੱਲਰ --- ਜਗਵਿੰਦਰ ਜੋਧਾ - sarokar.ca". www.sarokar.ca. Retrieved 2020-02-14.
- ↑ ਉਹੀ