ਗੁਰੂ ਨਾਨਕ ਦੇਵ ਯੂਨੀਵਰਸਿਟੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਵਿੱਚ ਸਥਿਤ ਹੈ। ਇਹ 24 ਨਵੰਬਰ 1969 ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 500 ਸਾਲਾ ਅਵਤਾਰ ਪੁਰਬ ਤੇ ਸਥਾਪਿਤ ਕੀਤੀ ਗਈ ਸੀ। ਇਹ ਪੰਜਾਬ ਅਤੇ ਭਾਰਤ ਦੀਆਂ ਨਵੀਨਤਮ ਯੁਨੀਵਰਸਿਟੀਆਂ ਵਿਚੋਂ ਇੱਕ ਹੈ। ਅੱਜ ਇਹ ਯੁਨੀਵਰਸਿਟੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਦੂਸਰੀਆਂ ਯੁਨੀਵਰਸਿਟੀਆਂ ਤੋਂ ਬਹੁਤ ਅੱਗੇ ਹੈ। ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਸ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਐਕਟ 1969 ਵਿੱਚ ਪੰਜਾਬੀ ਭਾਸ਼ਾ ਦੇ ਪਰਚਾਰ ਪਰਸਾਰ ਅਤੇ ਵਿਦਿਅਕ ਤੌਰ 'ਤੇ ਪਛੜੀਆਂ ਸ਼੍ਰੇਣੀਆਂ ਅਤੇ ਸਮਾਜਾਂ ਵਿੱਚ ਵਿਦਿਆ ਦੇ ਪਰਸਾਰ ਦੇ ਮੁਖ ਮੰਤਵ ਦਾ ਪ੍ਰਾਵਿਧਾਨ ਹੈ। ਪਰ ਲਗਦਾ ਹੈ ਸਭ ਯੂਨੀਵਰਸਿਟੀਆਂ ਆਪਣੇ ਮੁਖ ਮੰਤਵ ਨੂੰ ਜੋ ਕਿ ਟੈਕਸ ਅਦਾ ਕਰਨ ਵਾਲਿਆਂ ਨੇ ਨਿਰਧਾਰਿਤ ਕੀਤਾ ਹੈ ਬੜੀ ਅਸਾਨੀ ਨਾਲ ਭੁਲ ਜਾਦੀਆਂ ਹਨ ਤਾਂ ਹੀ ਤੇ ਇੱਕ ਇੰਟਰਨੈਟ ਦੀ ਸਾਈਟ ਵੀ ਪੰਜਾਬੀ ਵਿੱਚ ਨਹੀਂ ਬਣਾਂਦੀਆਂ ਜੋ ਕਿ ਅਜੋਕੇ ਸਮੇਂ ਵਿੱਚ ਵਿਦਿਆਂ ਪਰਚਾਰ ਪਰਸਾਰ ਦਾ ਮੁਖ ਸਾਧਨ ਹੈ। ਭਾਵੇਂ ਵਿਹਾਰਕ ਵਿਗਿਆਨ ਦਿ ਪੜ੍ਹਾਈ ਦਾ ਪਰਸਾਰ ਜੋ ਇਸ ਦਾ ਦੂਸਰਾ ਮੁਖ ਮੰਤਵ ਹੈ ਇਸ ਪਾਸੇ ਇਸ ਯੂਨੀਵਰਸਿਟੀ ਨੇ ਕਾਫੀ ਨਾਮ ਕਮਾਇਆ ਹੈਤੇ ਕਾਮਯਾਬ ਵਿਸਤਰਿਤ ਵਿਦਿਆ ਕੇਂਦਰ ਸਥਾਪਿਤ ਕੀਤੇ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ
Guru Nanak Dev University logo.jpg
ਮਾਟੋਗੁਰ ਗਿਆਨ ਦੀਪਕ ਉਜਿਆਰੀਆ
ਸਥਾਪਨਾ1969
ਕਿਸਮਪਬਲਿਕ
ਚਾਂਸਲਰਸ਼ਿਵਰਾਜ ਪਾਟਿਲ
ਵਾਈਸ-ਚਾਂਸਲਰਅਜੈਬ ਸਿੰਘ ਬਰਾੜ[1]
ਟਿਕਾਣਾਅੰਮ੍ਰਿਤਸਰ, ਭਾਰਤੀ ਪੰਜਾਬ, ਭਾਰਤ
31°37′45″N 74°49′36″E / 31.62917°N 74.82667°E / 31.62917; 74.82667ਗੁਣਕ: 31°37′45″N 74°49′36″E / 31.62917°N 74.82667°E / 31.62917; 74.82667
ਕੈਂਪਸਸ਼ਹਿਰੀ
500 ਏਕੜ (2 ਕਿਮੀ²) (ਮੁੱਖ ਕੈਂਪਸ)
ਰੰਗSky Blue     
ਨਿੱਕਾ ਨਾਂG.N.D.U.
ਮਾਨਤਾਵਾਂਯੂਜੀਸੀ
ਵੈੱਬਸਾਈਟgndu.ac.in
ਮੁੱਖ ਰਸਤਾ
ਮੁੱਖ ਰਸਤਾ, ਗੁਰੂ ਨਾਨਕ ਦੇਵ ਯੂਨੀਵਰਸਿਟੀ

ਬਾਹਰੀ ਲਿੰਕਸੋਧੋ

ਗੁਰੂ ਨਾਨਕ ਦੇਵ ਯੂਨੀਵਰਸਿਟੀ

  1. http://www.tribuneindia.com/2009/20090704/aplus.htm