ਜਤਿੰਦਰ ਔਲਖ (ਜਨਮ 12 ਜੂਨ 1976) ਪੰਜਾਬੀ ਕਵੀ ਹੈ ਜਿਸ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਵਿੱਚ ਵੀ ਲਿਖਿਆ ਹੈ।[1]

ਜਤਿੰਦਰ ਔਲਖ ਦਾ ਜਨਮ ਲੋਪੋ ਕੇ ਚੁਗਾਵਾਂ ਦੇ ਨੇੜੇ (ਅੰਮ੍ਰਿਤਸਰ ਜ਼ਿਲ੍ਹਾ) ਪਿੰਡ ਕੋਹਾਲੀ ਵਿਖੇ ਸ. ਇਕਬਾਲ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਦੇ ਘਰ 12 ਜੂਨ 1976 ਨੂੰ ਹੋਇਆ ਸੀ। ਉਸ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਅਤੇ ਬੀ ਏ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ ਵਿਹਾਰ ਰਾਹੀਂ ਐੱਮ ਏ ਪੰਜਾਬੀ ਕਰਕੇ ਹੋਮਿਉਪੈਥੀ ਦੀ ਪੜ੍ਹਾਈ ਲਈ ਉਹ ਕੇਰਲਾ ਚਲਾ ਗਿਆ, ਜਿੱਥੋਂ ਉਸ ਨੇ ਦੋ ਸਾਲ ਮਾਵੇਲਿਲ ਹੋਮਿਉਪੈਥਿਕ ਸੈਂਟਰ ਚ ਪੜ੍ਹਾਈ ਕੀਤੀ। ਹੁਣ ਉਹ ਚੁਗਾਵਾਂ ਵਿੱਚ ਔਲਖ ਹੋਮਿਉਪੈਥਿਕ ਕਲਿਨਿਕ ਚਲਾ ਰਿਹਾ ਹੈ।

ਜਤਿੰਦਰ ਔਲਖ ਨੇ ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ ਤੋਂ ਇਲਾਵਾ ਇਬਨ ਬਬੂਤਾ ਦੀਆਂ ਯਾਤਰਾਵਾਂ ਪੁਸਤਕਾਂ ਰਾਹੀਂ ਅਸਲੋਂ ਨਵੀਂ ਜਾਣਕਾਰੀ ਇਤਿਹਾਸ ਦੇ ਝਰੋਖੇ ਚੋਂ ਪੁਣ ਛਾਣ ਕੇ ਪੇਸ਼ ਕੀਤੀ ਹੈ। ਅੰਗਰੇਜ਼ੀ ਚ ਉਸ ਦੀ ਪੁਸਤਕ Majha in ancient ages ਬਹੁਤ ਸਲਾਹੀ ਗਈ ਹੈ। ਅੰਗਰੇਜ਼ੀ ਕਵਿਤਾਵਾਂ ਦੀ ਪੁਸਤਕ Fall can’t cease the spring ਛਪਾਈ ਅਧੀਨ ਹੈ। ਜਤਿੰਦਰ ਔਲ਼ਖ ਸੰਪਾਦਨ ਦੇ ਖ਼ੇਤਰ ਵਿਚ ਵੀ ਕੰਮ ਕਰਦਾ ਆ ਰਿਹਾ ਹੈ। ਉਹ ਮੇਘਲਾ ਰਸਾਲਾ ਕੱਢਦਾ ਹੈ। ਪਿਛਲੇ ਦਿਨੀਂ ਉਹਨੇ ਮੇਘਲਾ ਦਾ ਹਿੰਦੀ ਐਡੀਸ਼ਨ ਵੀ ਕੱਢਿਆ। ਉਹ ਅੰਗਰੇਜ਼ੀ ਵਿੱਚ The creation times ਪ੍ਰਕਾਸ਼ਿਤ ਕਰਦਾ ਰਿਹਾ ਹੈ। ਉਸ ਨੇ ਪੰਜਾਬ ਦੀਆਂ ਭੁੱਲੀਆਂ ਵਿਸਰੀਆਂ ਥਾਵਾਂ ਨੂੰ ਲੋਕ ਚੇਤੇ ਵਿਚ ਨਵਿਆ ਕੇ ਵਿਰਸੇ ਦੀ ਸਾਂਭ ਸੰਭਾਲ ਵਲ ਹੰਭਲਾ ਮਾਰਨ ਦਾ ਯਤਨ ਕੀਤਾ ਹੈ।

ਹਵਾਲੇ

ਸੋਧੋ
  1. "ਜਤਿੰਦਰ ਔਲਖ ਪੰਜਾਬੀ ਕਵਿਤਾ". www.punjabi-kavita.com. Retrieved 2021-09-09.