ਜਤਿੰਦਰ ਹਾਂਸ
(ਜਤਿੰਦਰ ਸਿੰਘ ਹਾਂਸ ਤੋਂ ਮੋੜਿਆ ਗਿਆ)
ਜਤਿੰਦਰ ਹਾਂਸ (ਜਨਮ 11 ਅਪਰੈਲ 1968) 2019 ਦੇ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਹਾਣੀਕਾਰ ਹੈ।[1] ਉਘੇ ਪੰਜਾਬੀ ਕਹਾਣੀਕਾਰ ਪ੍ਰੇਮ ਪ੍ਰਕਾਸ਼ ਅਨੁਸਾਰ "ਉਹਨੇ ਆਪਣੀਆਂ ਸ਼ੁਰੂ ਦੀਆਂ ਕਹਾਣੀਆਂ ਵਿੱਚ ਹੀ ਸਮਾਜ ਦੇ ਨਿੱਕੇ-ਨਿੱਕੇ ਪਾਤਰਾਂ ਦੇ ਮੂੰਹੋਂ ਬੁਲਾਈਆਂ ਛੋਟੀਆਂ -ਛੋਟੀਆਂ ਤੇ ਆਮ ਜਿਹੀਆਂ ਗੱਲਾਂ ਨਾਲ ਵੱਡੇ-ਵੱਡੇ ਉਸਾਰ ਤੇ ਅਰਥ ਪੈਦਾ ਕਰ ਦਿਤੇ ਸਨ। ਇਹ ਹੁਨਰ ਉਹਨੂੰ ਘੱਟ-ਬੋਲਣੇ ਲੇਖਕ ਨੂੰ ਕੁਦਰਤ ਵੱਲੋਂ ਬਖ਼ਸ਼ਿਆ ਹੋਇਆ ਏ।"
ਜਤਿੰਦਰ ਹਾਂਸ | |
---|---|
ਜਨਮ | ਪਿੰਡ ਅਲੂਣਾ ਤੋਲਾ, ਜ਼ਿਲ੍ਹਾ ਲੁਧਿਆਣਾ, ਭਾਰਤੀ ਭਾਰਤ | 11 ਅਪ੍ਰੈਲ 1968
ਕਿੱਤਾ | ਲੇਖਕ, ਕਹਾਣੀਕਾਰ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਹਾਣੀ, ਨਾਵਲ |
ਪ੍ਰਮੁੱਖ ਕੰਮ | ਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼ |
ਜ਼ਿੰਦਗੀ
ਸੋਧੋਜਤਿੰਦਰ ਹਾਂਸ ਦਾ ਪਿੰਡ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਈਸੜੂ ਅਤੇ ਨਸਰਾਲੀ ਦੇ ਨੇੜੇ ਤੋਲਾ ਹੈ।[2] ਉਹ ਸਧਾਰਨ ਕਿਸਾਨੀ ਪਰਿਵਾਰ ਦਾ ਜੰਮਪਲ ਹੈ ਅਤੇ ਪ੍ਰਾਇਮਰੀ ਸਕੂਲ ਅਧਿਆਪਕ ਹੈ।
ਪ੍ਰਕਾਸ਼ਿਤ ਪੁਸਤਕਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼ (ਪੰਜਾਬੀ ਅਤੇ ਹਿੰਦੀ) (2005)
- ਈਸ਼ਵਰ ਦਾ ਜਨਮ (2009)
- ਜਿਉਣਾ ਸੱਚ ਬਾਕੀ ਝੂਠ (2018)
- ਓਹਦੀਆਂ ਅੱਖਾਂ 'ਚ ਸੂਰਜ ਹੈ (2023)
ਨਾਵਲ
ਸੋਧੋ- ਬਸ, ਅਜੇ ਏਨਾ ਹੀ (2015)
ਬਾਲ ਕਹਾਣੀਆਂ
ਸੋਧੋ- ਏਨੀ ਮੇਰੀ ਬਾਤ (2021)
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ "ਪੰਜਾਬੀ ਸਾਹਿਤ ਦੇ ਵੱਕਾਰੀ ਢਾਹਾਂ ਪੁਰਸਕਾਰਾਂ ਦਾ ਐਲਾਨ". https://punjabi.hindustantimes.com (in punjabi). Archived from the original on 2019-11-21. Retrieved 2019-09-14.
{{cite web}}
: External link in
(help); Unknown parameter|website=
|dead-url=
ignored (|url-status=
suggested) (help); zero width space character in|title=
at position 1 (help)CS1 maint: unrecognized language (link) - ↑ ਕਹਾਣੀਕਾਰ ਜਤਿੰਦਰ ਹਾਂਸ ਨਾਲ ਸਾਹਿਤਕ ਮਿਲਣੀ[permanent dead link]