ਪ੍ਰੇਮ ਪ੍ਰਕਾਸ਼
ਪ੍ਰੇਮ ਪ੍ਰਕਾਸ਼ (ਜਨਮ 7 ਅਪਰੈਲ 1932) ਪੰਜਾਬੀ ਕਹਾਣੀਕਾਰ ਹੈ। ਉਹ "1947 ਤੋਂ ਬਾਅਦ ਦੇ ਪੂਰਬੀ ਪੰਜਾਬੀ ਸਾਹਿਤ ਵਿੱਚ ਇੱਕ ਛੋਟੀ ਕਹਾਣੀ ਦੇ ਲੇਖਕਾਂ ਵਿੱਚੋਂ ਇੱਕ ਹੈ।"[1] ਉਹ ਪ੍ਰੇਮ ਪ੍ਰਕਾਸ਼ ਖੰਨਵੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ।
ਪ੍ਰੇਮ ਪ੍ਰਕਾਸ਼ | |
---|---|
ਜਨਮ | ਬਦੀਨ ਪੁਰ, ਨੇੜੇ ਖੰਨਾ, ਪੰਜਾਬ, ਭਾਰਤ | 7 ਅਪ੍ਰੈਲ 1932
ਕਿੱਤਾ | ਕਹਾਣੀਕਾਰ |
ਜੀਵਨ ਵੇਰਵੇ
ਸੋਧੋਪ੍ਰੇਮ ਪ੍ਰਕਾਸ਼ ਦਾ ਜੱਦੀ ਪਿੰਡ ਖੰਨਾ ਸ਼ਹਿਰ ਦੇ ਨਜਦੀਕ ਬਡਗੁਜਰਾਂ ਹੈ, ਜੋ ਪਹਿਲਾਂ ਰਿਆਸਤ ਨਾਭਾ ਵਿੱਚ ਹੋਇਆ ਕਰਦਾ ਸੀ। ਮੁਢਲੀ ਵਿਦਿਆ ਅਮਲੋਹ ਤੋਂ ਲਈ ਅਤੇ ਫਿਰ ਏ.ਐਸ ਹਾਈ ਸਕੂਲ ਖੰਨਾ, ਜ਼ਿਲਾ ਲੁਧਿਆਣਾ ਤੋਂ 1949 ਵਿੱਚ ਮੈਟ੍ਰਿਕ ਕੀਤੀ, ਫਿਰ ਕ੍ਰਿਸਚਿਅਨ ਬੇਸਿਕ ਟ੍ਰੇਨਿੰਗ ਸਕੂਲ, ਖਰੜ (ਓਦੋਂ ਜ਼ਿਲਾ ਅੰਬਾਲਾ) ਤੋਂ ਜੇ.ਬੀ.ਟੀ ਕਰ ਲਈ। ਫਿਰ ਪ੍ਰਾਈਵੇਟ ਗਿਆਨੀ ਅਤੇ ਬੀ.ਏ ਕਰਨ ਉੱਪਰੰਤ 1963-64 ਵਿੱਚ ਪੱਤਰਕਾਰੀ ਦਾ ਡਿਪਲੋਮਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1966 ਵਿੱਚ ਐਮ.ਏ ਉਰਦੂ ਕੀਤੀ।
ਪ੍ਰੇਮ ਪ੍ਰਕਾਸ਼ ਨੇ 1953 ਤੋਂ 1962 ਤੱਕ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਕੰਮ ਕੀਤਾ ਅਤੇ ਫਿਰ ਜਲੰਧਰ ਦੇ ਉਰਦੂ ਅਖਬਾਰ ਰੋਜ਼ਾਨਾ ਮਿਲਾਪ ਵਿੱਚ (1964 ਤੋਂ 1969 ਤੱਕ) ਅਤੇ ਰੋਜ਼ਾਨਾ ਹਿੰਦ ਸਮਾਚਾਰ ਵਿੱਚ 1969 ਤੋਂ 1990 ਤਕ ਸਬ ਐਡੀਟਰ ਵਜੋਂ ਕੰਮ ਕੀਤਾ। 1990 ਤੋਂ ਸਾਹਿਤਕ ਪਰਚਾ 'ਲਕੀਰ' ਕੱਢ ਰਿਹਾ ਹੈ। ਪਹਿਲਾਂ ਇਹ ਪਰਚਾ 1970 ਵਿੱਚ ਸੁਰਜੀਤ ਹਾਂਸ ਨਾਲ ਮਿਲ ਕੇ ਸ਼ੁਰੂ ਕੀਤਾ ਸੀ।
ਲਿਖਤਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਕੱਚ ਕੜੇ (1966)
- ਨਮਾਜ਼ੀ (1971)
- ਮੁਕਤੀ (1980)
- ਸ਼ਵੇਤਾਂਬਰ ਨੇ ਕਿਹਾ ਸੀ (1983)
- ਕੁਝ ਅਣਕਿਹਾ ਵੀ (1990) - ਇਸ ਕਹਾਣੀ ਸੰਗ੍ਰਹਿ ਲਈ ਇਨ੍ਹਾਂ ਨੂੰ ਸਾਹਿਤ ਅਕਾਦਮੀ ਸਨਮਾਨ ਵੀ ਮਿਲਿਆ|
- ਰੰਗਮੰਚ ਉੱਤੇ ਭਿਕਸ਼ੂ (1995)
- ਸੁਣਦੈਂ ਖਲੀਫਾ (2001)
- ਪ੍ਰੇਮ ਕਹਾਣੀਆਂ (ਮੁਕਤੀ ਰੰਗ ਦੀਆਂ ਵਿਸ਼ੇਸ਼ ਕਹਾਣੀਆਂ) 1985
- ਪ੍ਰੇਮ ਪ੍ਰਕਾਸ਼ ਦੀਆਂ ਚੋਣਵੀਆਂ ਕਹਾਣੀਆਂ (ਭਾਸ਼ਾ ਵਿਭਾਗ ਪੰਜਾਬ ਵੱਲੋਂ 1993)
- ਕਥਾ ਅਨੰਤ (ਉਦੋਂ ਤਕ ਦੀਆਂ ਕੁਲ 80 ਕਹਾਣੀਆਂ ਦਾ ਸੰਗ੍ਰਹਿ) 1995
- ਪ੍ਰੇਮ ਪ੍ਰਕਾਸ਼ ਦੀਆਂ ਚੋਣਵੀਆਂ ਕਹਾਣੀਆਂ (ਮੁਕਤੀ ਰੰਗ ਤੋਂ ਬਾਹਰ ਦੀਆਂ ਕਹਾਣੀਆਂ) 1999
- ਡੈੱਡਲਾਈਨ ਤੇ ਹੋਰ ਕਹਾਣੀਆਂ (2001)
ਨਾਵਲ
ਸੋਧੋ- ਦਸਤਾਵੇਜ (ਪੰਜਾਬ ਦੀ ਨਕਸਲੀ ਲਹਿਰ ਬਾਰੇ ਚਰਚਿਤ ਨਾਵਲ)
ਫ਼ਿਲਮਾਂ ਦਾ ਅਧਾਰ ਕਹਾਣੀਆਂ
ਸੋਧੋ- ਬੰਗਲਾ
- ਮਾੜਾ ਬੰਦਾ
- ਡਾਕਟਰ ਸ਼ਕੁੰਤਲਾ
- ਗੋਈ
- ਨਿਰਵਾਣ
ਆਤਮਕਥਾ
ਸੋਧੋ- ਬੰਦੇ ਅੰਦਰ ਬੰਦੇ (1993)
- ਆਤਮ ਮਾਯਾ (2005)
- ਮੇਰੀ ਉਰਦੂ ਅਖਬਾਰ ਨਵੀਸੀ (2007)
- ਦੇਖ ਬੰਦੇ ਦੇ ਭੇਖ (2013)
ਹੋਰ
ਸੋਧੋ- ਪਦਮਾ ਦਾ ਪੈਰ
- ਉਮਰਾਂ ਦੀ ਖੱਟੀ (ਵਿਅਕਤੀ-ਚਿਤਰ) (2007)
- ਪਾਕਿਸਤਾਨ ਦੇ ਸੂਫ਼ੀਖ਼ਾਨੇ
ਸੰਪਾਦਨ
ਸੋਧੋ- ਚੌਥੀ ਕੂਟ (ਨੌਜਵਾਨ ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਚੋਣ,1996)
- ਨਾਗ ਲੋਕ (ਲਾਲ ਸਿੰਘ ਦਿਲ ਦੀ ਕਵਿਤਾ, 1998)
- ਦਾਸਤਾਨ (ਲਾਲ ਸਿੰਘ ਦਿਲ ਦੀ ਆਤਮ ਕਥਾ, 1999)
- ਮੁਹੱਬਤਾਂ (ਵਰਜਿਤ ਰਿਸ਼ਤਿਆਂ ਬਾਰੇ ਚੋਣਵੀਆਂ ਕਹਾਣੀਆਂ)
- ਗੰਢਾਂ (ਵੀਹਵੀਂ ਸਦੀ ਦੇ ਆਖਰੀ ਦਹਾਕੇ ਦੀਆਂ ਮਾਨਸਿਕ ਗੰਢਾਂ ਦੀਆਂ ਚੋਣਵੀਆਂ ਕਹਾਣੀਆਂ, 2003)
- ਜੁਗਲਬੰਦੀਆਂ (ਜੀਵਨ ਦੇ ਕਾਮੁਕ ਵਿਹਾਰ ਦੀਆਂ ਚੋਣਵੀਆਂ ਕਹਾਣੀਆਂ 2005)
ਸਨਮਾਨ
ਸੋਧੋ- ਪੰਜਾਬ ਸਾਹਿਤ ਅਕਾਦਮੀ 1982
- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਭਾਈ ਵੀਰ ਸਿੰਘ ਵਾਰਤਕ ਪੁਰਸਕਾਰ 1986
- ਸਾਹਿਤ ਅਕਾਦਮੀ, ਦਿੱਲੀ 1992
- ਪੰਜਾਬੀ ਅਕਾਦਮੀ, ਦਿੱਲੀ 1994
- ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 1996
- ਸ਼੍ਰੋਮਣੀ ਸਾਹਿਤਕਾਰ, ਭਾਸ਼ਾ ਵਿਭਾਗ ਪੰਜਾਬ, 2002
ਬਾਹਰੀ ਕੜੀਆਂ
ਸੋਧੋਹਵਾਲੇ
ਸੋਧੋ- ↑ "Prem Parkash: , and a List of Books by Author Prem Parkash". www.paperbackswap.com. Retrieved 2021-05-15.