ਜਨਰਲ ਰਿਲੇਟੀਵਿਟੀ ਵਿੱਚ ਪੁੰਜ
ਉਤਪੱਤੀ ਸਮੀਕਰਨਾਂ ਦੀ ਧਾਰਨਾ ਜਨਰਲ ਰਿਲੇਟੀਵਿਟੀ ਦੇ ਇੱਕ ਹੋਰ ਪਹਿਲੂ ਨਾਲ ਚੰਗੀ ਤਰਾਂ ਜੁੜੀ ਹੋਈ ਹੈ। ਆਈਨਸਟਾਈਨ ਦੀ ਥਿਊਰੀ ਵਿੱਚ, ਕਿਸੇ ਸਰਲ ਦਿਸਣ ਵਾਲੀ ਵਿਸ਼ੇਸ਼ਤਾ ਜਿਵੇਂ ਕਿਸੇ ਸਿਸਟਮ ਦੇ ਕੁੱਲ ਮਾਸ (ਜਾਂ ਐਨਰਜੀ) ਲਈ ਇੱਕ ਜਨਰਲ ਪਰਿਭਾਸ਼ਾ ਖੋਜਣੀ ਅਸੰਭਵ ਰਿਹਾ ਹੈ। ਮੁੱਖ ਕਾਰਣ ਇਹ ਹੈ ਕਿ ਗਰੈਵੀਟੇਸ਼ਨਲ ਫੀਲਡ ਨੂੰ – ਕਿਸੇ ਵੀ ਭੌਤਿਕੀ ਫੀਲਡ ਦੀ ਤਰਾਂ- ਜਰੂਰ ਹੀ ਇੱਕ ਨਿਸ਼ਚਿਤ ਐਨਰਜੀ ਲਈ ਜ਼ਿੰਮੇਵਾਰ ਮੰਨੀ ਜਾਣੀ ਚਾਹੀਦੀ ਹੈ, ਪਰ ਇਹ ਮੁਢਲੇ ਤੌਰ ਤੇ ਓਸ ਐਨਰਜੀ ਨੂੰ ਸਥਾਨਿਕ ਤੌਰ ਤੇ ਸਥਿਰ ਕਰਨਾ ਅਸੰਭਵ ਸਾਬਤ ਹੋਇਆ ਹੈ।
ਇੰਨਾ ਹੀ ਬੱਸ ਨਹੀਂ, ਕਿਸੇ ਸਿਸਟਮ ਦੇ ਕੁੱਲ ਮਾਸ ਨੂੰ ਪਰਿਭਾਸ਼ਿਤ ਕਰਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ, ਚਾਹੇ ਕੋਈ ਮਿੱਥਿਆ “ਅਨੰਤ ਦੂਰ ਸਥਿਤ ਦਰਸ਼ਕ” (ADM ਮਾਸ) ਜਾਂ ਅਨੁਕੂਲ ਸਮਰੂਪਤਾਵਾਂ (ਕੋਮਰ ਮਾਸ)। ਜੇਕਰ ਕੋਈ ਸਿਸਟਮ ਤੋਂ ਕੁੱਲ ਮਾਸ ਨੂੰ ਬਾਹਰ ਕੱਢ ਦੇਵੇ, ਐਨਰਜੀ ਗਰੈਵੀਟੇਸ਼ਨਲ ਤਰੰਗਾਂ ਰਾਹੀਂ ਅਨੰਤ ਤੋਂ ਪਰੇ ਰੱਖ ਦੇਵੇ, ਤਾਂ ਨਤੀਜੇ ਵਜੋਂ ਨੱਲ-ਇਨਫਿਨਟੀ ਉੱਤੇ ਬੋਂਦੀ ਮਾਸ ਹੁੰਦਾ ਹੈ। ਜਿਵੇਂ ਕਲਾਸੀਕਲ ਫਿਜ਼ਿਕਸ ਵਿੱਚ ਹੁੰਦਾ ਹੈ, ਇਹ ਦਿਖਾਇਆ ਜਾ ਸਕਦਾ ਹੈ ਕਿ ਇਹ ਮਾਸ ਪੌਜ਼ੇਟਿਵ ਹੁੰਦੇ ਹਨ। ਸਬੰਧਤ ਭੂਮੰਡਲੀ ਪਰਿਭਾਸ਼ਾਵਾਂ ਮੋਮੈਂਟਮ ਅਤੇ ਐਂਗੁਲਰ ਮੋਮੈਂਟਮ ਲਈ ਮੌਜੂਦ ਹਨ। ਕੁਆਸੀ-ਲੋਕਲ ਕੁਆਂਟਿਟੀਜ਼ (ਅਰਧ-ਸਥਾਨਿਕ ਮਾਤਰਾਵਾਂ) ਨੂੰ ਪਰਿਭਾਸ਼ਿਤ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਰਹੀਆਂ ਹਨ, ਜਿਵੇਂ ਕਿਸੇ ਬੰਦ ਸਿਸਟਮ ਦੇ ਮਾਸ ਨੂੰ ਸਿਰਫ ਓਸ ਸਿਸਟਮ ਨੂੰ ਰੱਖਣ ਵਾਲੀ ਸਪੇਸ ਦੇ ਇੱਕ ਸੀਮਤ ਖੇਤਰ ਅੰਦਰ ਪਰਿਭਾਸ਼ਿਤ ਮਾਤਰਾਵਾਂ ਨੂੰ ਵਰਤਦੇ ਹੋਏ ਫਾਰਮੂਲਾਬੱਧ ਕੀਤਾ ਗਿਆ ਹੈ। ਉਮੀਦ ਅਜਿਹੀ ਮਾਤਰਾ ਪ੍ਰਾਪਤ ਕਰਨੀ ਰਹੀ ਹੈ ਜੋ ਬੰਦ ਸਿਸਟਮਾਂ ਬਾਰੇ ਆਮ ਕਥਨਾਂ ਲਈ ਸਹਾਇਕ ਹੋਵੇ, ਜਿਵੇਂ ਹੂਪ ਕੰਜਕਸਚਰ (ਅਨੁਮਾਨ) ਦਾ ਹੋਰ ਜਿਆਦਾ ਸ਼ੁੱਧ ਫਾਰਮੂਲਾਕਰਨ।