ਜਮਨਾ ਦਰਿਆ (ਬੰਗਲਾਦੇਸ਼)
ਜਮਨਾ ਦਰਿਆ (ਬੰਗਾਲੀ: যমুনা Jomuna) ਬੰਗਲਾਦੇਸ਼ ਦੇ ਤਿੰਨ ਪ੍ਰਮੁੱਖ ਦਰਿਆਵਾਂ ਵਿੱਚੋਂ ਇੱਕ ਹੈ। ਇਹ ਭਾਰਤ ਤੋਂ ਬੰਗਲਾਦੇਸ਼ ਵੱਲ ਆਉਂਦੇ ਬ੍ਰਹਮਪੁੱਤਰ ਦਰਿਆ ਦਾ ਮੁੱਖ ਸ਼ਾਖਾ ਦਰਿਆ ਹੈ। ਇਹ ਦੱਖਣ ਵੱਲ ਵਗਦਾ ਹੈ ਅਤੇ ਗੋਲੂੰਦੋ ਘਾਟ ਕੋਲ ਪਦਮਾ ਦਰਿਆ ਨਾਲ਼ ਮਿਲ ਜਾਂਦਾ ਹੈ ਅਤੇ ਫੇਰ ਚਾਂਦਪੁਰ ਕੋਲ ਮੇਘਨਾ ਦਰਿਆ ਵਿੱਚ ਮਿਲ ਕੇ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ।