ਜਮੂਰਾ
ਜਮੂਰਾ (जमूरा ਜਾਂ جمورا) ਇੱਕ ਪ੍ਰਦਰਸ਼ਕ ਕਲਾਕਾਰ ਹੁੰਦਾ ਹੈ ਜੋ (ਖਾਸ ਤੌਰ 'ਤੇ ਭਾਰਤ ਅਤੇ ਪਾਕਿਸਤਾਨ) ਵਿੱਚ ਭੰਡ, ਨੌਟੰਕੀ ਤਮਾਸ਼ਿਆ ਵਰਗੀਆਂ ਲੋਕ ਨਾਟਕ ਸ਼ੈਲੀਆਂ ਵਿੱਚ ਸਹਾਇਕ ਦੇ ਤੌਰ 'ਤੇ ਕੰਮ ਕਰਦਾ ਹੁੰਦਾ ਹੈ।[1] ਜਮੂਰੇ ਨਾਲ ਉਸਦਾ ਮਾਲਕ ਹੁੰਦਾ ਹੈ, ਜਿਸ ਨੂੰ ਅਕਸਰ ਉਸਤਾਦ ਜਾਂ ਮਦਾਰੀ ਕਿਹਾ ਜਾਂਦਾ ਹੈ। ਵੈਸੇ ਤਾਂ ਜਮੂਰੇ ਦਾ ਕੰਮ ਆਪਣੇ ਉਸਤਾਦ ਦੀ ਹਰੇਕ ਗੱਲ ਮੰਨਣਾ ਹੁੰਦਾ ਹੇ ਪਰ ਉਹ ਅਕਸਰ ਹੀ ਜਾਣ ਬੁੱਝ ਕੇ ਕੁਝ ਗਲਤੀਆਂ ਕਰਦਾ ਹੁੰਦਾ ਹੈ, ਜਿਸ ਨਾਲ ਜਿਸ ਨਾਲ ਦੇਖਣ ਵਾਲਿਆਂ ਲਈ ਵਿਅੰਗ ਜਾਂ ਹਾਸ ਮਹੌਲ ਪੈਦਾ ਹੋਵੇ। ਉਸਤਾਦ-ਜਮੂਰੇ ਦੇ ਦੇ ਤਮਾਸ਼ੇ ਨੂੰ ਮਦਾਰੀ-ਜਮੂਰਾ, ਉਸਤਾਦ-ਬੱਚਾ ਅਤੇ ਮਦਾਰੀ ਚੇਲਾ ਆਦਿ ਨਾਂਵਾ ਨਾਲ ਵੀ ਜਾਣਿਆ ਜਾਂਦਾ ਹੈ।
ਹਵਾਲੇ
ਸੋਧੋ- ↑ Ramsingh Jakhar (1991), Svatantrata sangram mein Haryana ka yogadan, Haryana Sahitya Mandal, 1991