ਜਰਨੀਮੈਨ: ਟ੍ਰੈਵਲਜ਼ ਆਫ਼ ਏ ਰਾਈਟਰ
ਜਰਨੀਮੈਨ: ਟ੍ਰੈਵਲਜ਼ ਆਫ਼ ਏ ਰਾਈਟਰ, ਟਿਮੋਥੀ ਫਿੰਡਲੇ ਦੁਆਰਾ 2003 ਦੀ ਲਿਖੀ ਕਿਤਾਬ ਹੈ।[1] ਫਿੰਡਲੇ ਦੇ ਸਾਥੀ ਵਿਲੀਅਮ ਵ੍ਹਾਈਟਹੈੱਡ ਦੁਆਰਾ ਸੰਕਲਿਤ ਕੀਤੀ ਗਈ ਇਹ ਕਿਤਾਬ, ਫਿੰਡਲੇ ਦੁਆਰਾ ਲਿਖੇ ਗਏ ਜਰਨਲ ਐਂਟਰੀਆਂ, ਚਿੱਠੀਆਂ, ਕਵਿਤਾਵਾਂ, ਭਾਸ਼ਣਾਂ ਅਤੇ ਅਖ਼ਬਾਰ ਤੇ ਮੈਗਜ਼ੀਨ ਲੇਖਾਂ ਦਾ ਮਰਨ ਉਪਰੰਤ ਸੰਗ੍ਰਹਿ ਹੈ।[2] ਕੁਝ, ਪਰ ਸਾਰੇ ਨਹੀਂ, ਕਿਤਾਬ ਦੇ ਐਡੀਸ਼ਨ ਜਰਨੀਮੈਨ: ਟਰੈਵਲਜ਼ ਵਿਦ ਏ ਰਾਈਟਰ ਦੇ ਬਦਲਵੇਂ ਸਿਰਲੇਖ ਹੇਠ ਪ੍ਰਕਾਸ਼ਿਤ ਕੀਤੇ ਗਏ ਹਨ।
ਲੇਖਕ | ਟਿਮੋਥੀ ਫਿੰਡਲੇ |
---|---|
ਦੇਸ਼ | ਕੈਨੇਡਾ |
ਭਾਸ਼ਾ | ਅੰਗਰੇਜ਼ੀ |
ਪ੍ਰਕਾਸ਼ਨ ਦੀ ਮਿਤੀ | 2003 |
ਆਈ.ਐਸ.ਬੀ.ਐਨ. | 9780006394747 |
ਤੋਂ ਪਹਿਲਾਂ | ਸਪੈਡਵਰਕ |
ਕਿਤਾਬ ਨੂੰ ਭਾਗਾਂ ਵਿੱਚ ਵਿਵਸਥਿਤ ਕੀਤਾ ਗਿਆ ਹੈ, ਜਿਸ ਵਿੱਚ ਉਸਦੀਆਂ ਯਾਤਰਾਵਾਂ, ਅਤੀਤ ਅਤੇ ਭਵਿੱਖ ਦੀਆਂ ਯਾਤਰਾਵਾਂ ਅਤੇ ਇੱਕ ਲੇਖਕ ਅਤੇ ਅਭਿਨੇਤਾ ਦੇ ਰੂਪ ਵਿੱਚ ਫਿੰਡਲੇ ਦੀ ਕਲਾ ਨੂੰ ਸੰਬੋਧਿਤ ਕੀਤਾ ਗਿਆ ਹੈ।[3]
ਇਸ ਤੋਂ ਇਲਾਵਾ ਲੇਖਕ ਦੀਆਂ ਹੋਰ ਕਿਤਾਬਾਂ ਹਨ- ਦ ਲਾਸਟ ਆਫ ਦ ਕ੍ਰੇਜ਼ੀ ਪੀਪਲ (1967), ਦ ਬਟਰਫਲਾਈ ਪਲੇਗ (1969), ਦ ਵਾਰਜ (1977), ਫੇਮਸ ਲਾਸਟ ਵਰਡਸ (1981), ਨੋਟ ਵਾਂਟਡ ਓਨ ਦ ਵੋਗ (1984), ਦ ਟੇਲਿੰਗ ਆਫ ਲਾਈਜ (1986), ਹੇੱਡਹੰਟਰ (1993), ਦ ਪਿਆਨੋ ਮੈਨ'ਜ ਡਾਟਰ (1995), ਯੂ ਵੇਂਟ ਅਵੇ (1996), ਪਿਲਗਰਿਮ (1999), ਸਪੈਡਵਰਕ (2001) ਆਦਿ।
ਹਵਾਲੇ
ਸੋਧੋ- ↑ "Timothy Findley's real voice shines through". Vancouver Sun, December 13, 2003.
- ↑ "Not there on the voyage". The Globe and Mail, December 13, 2003.
- ↑ "Journeyman: Travels of a Writer". Quill & Quire, January 2004.