ਜਸਬੀਰ ਮੰਡ ਪੰਜਾਬੀ ਗਲਪ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਦਾ ਨਾਵਲਕਾਰ ਹੈ। ਜਸਬੀਰ ਮੰਡ ਨਵੇਂ ਪੰਜਾਬੀ ਨਾਵਲ ਨੂੰ ਸਮਕਾਲੀ ਯਥਾਰਥ ਦੀ ਸੋਝੀ ਅਤੇ ਨਵੀਂ ਬਿਰਤਾਂਤ ਰਚਨਾ ਵਿੱਚ ਸੰਜਮ ਕਾਇਮ ਕਰਕੇ ਵੱਖਰੀ ਦਿਸ਼ਾ ਪ੍ਰਦਾਨ ਕਰਦਾ ਹੈ।[1] ਜਸਬੀਰ ਮੰਡ ਨੇ ਆਪਣੇ ਨਾਵਲਾਂ ਵਿੱਚ ਵਿਭਿੰਨ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਉਹਨਾਂ ਤੋਂ ਉਪਜੇ ਸਦਮਿਆਂ ਦਾ ਗਲਪੀ ਰੂਪਾਂਤਰਨ ਕੀਤਾ ਹੈ।[2]

ਜਸਬੀਰ ਮੰਡ
ਜਨਮ (1962-09-15) 15 ਸਤੰਬਰ 1962 (ਉਮਰ 61)
ਪਿੰਡ ਹਿਰਦਾਪੁਰ, ਜਿਲ੍ਹਾ ਰੋਪੜ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਵਲ

ਜੀਵਨ ਤੇ ਵਿੱਦਿਆ ਸੋਧੋ

ਜਸਬੀਰ ਮੰਡ ਦਾ ਜਨਮ 15 ਸਤੰਬਰ 1962 ਨੂੰ ਪਿੰਡ ਹਿਰਦਾਪੁਰ,ਜਿਲ੍ਹਾ ਰੋਪੜ ਵਿੱਚ ਹੋਇਆ। ਜਸਬੀਰ ਮੰਡ ਨੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਹਿਰਦਾਪੁਰ ਵਿੱਚ ਹੀ ਕੀਤੀ। ਅੱਗੋਂ ਮਿਡਲ ਤੱਕ ਦੀ ਪੜ੍ਹਾਈ ਪੁਰਖਾਲੀ ਦੇ ਸਰਕਾਰੀ ਸਕੂਲ ਤੋਂ ਕੀਤੀ। ਮੰਡ ਨੇ ਤਿੰਨ ਸਾਲ ਜਲੰਧਰ ਜਾ ਕੇ ਵੀ ਪੜ੍ਹਾਈ ਕੀਤੀ। ਬੀ.ਏ. ਦੀ ਪੜ੍ਹਾਈ ਸਰਕਾਰੀ ਕਾਲਜ ਰੋਪੜ ਤੋਂ ਕੀਤੀ। ਇਸ ਤੋਂ ਮਗਰੋਂ ਐਮ.ਏ. (ਪੰਜਾਬੀ) ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲਿਆ ਪਰੰਤੂ ਆਰਥਿਕ ਰੁਝੇਵਿਆਂ ਦੇ ਕਾਰਨ ਮੰਡ ਨੂੰ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਜਸਬੀਰ ਮੰਡ 'ਹਾਕੀ' ਦੇ ਵਧੀਆ ਖਿਡਾਰੀ ਸਨ। ਪੜ-ਲਿਖ ਜਾਣ ਤੋਂ ਮਗਰੋਂ ਨੌਕਰੀ ਨਾ ਮਿਲਣ ਕਰਕੇ ਲਗਾਤਾਰ ਦਸ ਸਾਲ ਤੱਕ ਖੇਤੀਬਾੜੀ ਕੀਤੀ। ਜਸਬੀਰ ਮੰਡ ਦਾ ਵਿਆਹ 4 ਨਵੰਬਰ 1997 ਨੂੰ ਜਸਵਿੰਦਰ ਕੌਰ ਨਾਲ ਹੋਇਆ।

ਰਚਨਾਵਾਂ ਸੋਧੋ

 
  • ਔੜ ਦੇ ਬੀਜ (1986)
  • ਆਖ਼ਰੀ ਪਿੰਡ ਦੀ ਕਥਾ (1992)
  • ਖਾਜ (2010)
  • ਬੋਲ ਮਰਦਾਨਿਆ (2015): ਬੋਲ ਮਰਦਾਨਿਆ ਪੰਜਾਬੀ ਦੇ ਸ਼ਾਹਕਾਰ ਨਾਵਲਾਂ ਵਿਚੋਂ ਇਕ ਹੈ ਜਿਸ ਵਿਚ ਜਸਬੀਰ ਮੰਡ ਗੁਰੂ ਨਾਨਕ ਸਾਹਿਬ ਦੀ ਜੀਵਨ ਕਥਾ ਨੂੰ ਭਾਈ ਮਰਦਾਨੇ ਤੇ ਹੋਰ ਪਾਤਰਾਂ ਨਾਲ ਗਹਿਰੇ ਤੇ ਸੰਵੇਦਨਸ਼ੀਲ ਰਿਸ਼ਤੇ ਰਾਹੀਂ ਬਿਆਨ ਕਰਦਾ ਹੈ। ਗੁਰੂ ਸਾਹਿਬ ਦੀ ਸੂਝ, ਅਨੁਭਵ ਤੇ ਜੀਵਨ ਰਮਝਾਂ ਦੀ ਬਾਖੂਬੀ ਪੇਸ਼ਕਾਰੀ ਬੋਲ ਮਰਦਾਨਿਆ ਨਾਵਲ ਵਿਚ ਹੋਈ ਹੈ। ਨਾਵਲ ਦੀ ਭਾਸ਼ਾ ਸੁਹਜਾਤਮਕ ਤੇ ਸੂਖਮ ਹੈ ਜੋ ਤੁਹਾਡੇ ਮਨ ਨੂੰ ਆਪਣੇ ਨਾਲ-ਨਾਲ ਤੋਰ ਲੈਂਦੀ ਹੈ।
  • ਆਖ਼ਰੀ ਬਾਬੇ (2019)

ਪੁਰਸਕਾਰ ਸੋਧੋ

ਭਾਈ ਵੀਰ ਸਿੰਘ ਗਲਪ ਪੁਰਸਕਾਰ 'ਆਖਰੀ ਪਿੰਡ ਦੀ ਕਥਾ (1994)'[3]

ਹਵਾਲੇ ਸੋਧੋ

  1. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ
  2. ਮਲਕੀਤ ਸਿੰਘ,ਥੀਸਿਸ 'ਸਦਮਿਆਂ ਦੀ ਬਿਰਤਾਂਤਕਾਰੀ ਅਤੇ ਜਸਬੀਰ ਮੰਡ ਰਚਿਤ ਨਾਵਲ 'ਖਾਜ', ਪੰਜਾਬੀ ਯੂਨੀਵਰਸਿਟੀ ਪਟਿ ਆਲਾ ( ਭਾਸ਼ਾ ਫੈਕਲਟੀ), ਪੰਨਾ 40
  3. ਮਲਕੀਤ ਸਿੰਘ, ਥੀਸਿਸ-'ਸਦਮਿਆਂ ਦੀ ਬਿਰਤਾਂਤਕਾਰੀ ਅਤੇ ਜਸਬੀਰ ਮੰਡ ਰਚਿਤ ਨਾਵਲ 'ਖਾਜ', ਪੰਜਾਬੀ ਯੂਨੀਵਰਸਿਟੀ ਪਟਿਆਲਾ (ਭਾਸ਼ਾ ਫੈਕਲਟੀ) ਪੰਨਾ-40