ਧਰਤੀ ਨੂੰ ਜਮੀਨ ਕਹਿੰਦੇ ਹਨ। ਨੀਂਦ ਲੈਣ ਨੂੰ ਸੌਣਾ ਕਹਿੰਦੇ ਹਨ। ਜਦ ਮਨੁੱਖੀ ਵਿਕਾਸ ਮੁੱਢਲੇ ਦੌਰ ਵਿਚ ਸੀ, ਉਸ ਸਮੇਂ ਲੋਕ ਜਮੀਨ ਉੱਪਰ ਹੀ ਸੌਂਦੇ ਸਨ। ਜਦ ਕੁਝ ਮਨੁੱਖੀ ਸੂਝ ਵਧੀ, ਮੰਜੇ ਦੀ ਕਾਢ ਨਿਕਲੀ ਤਾਂ ਆਰਥਿਕ ਪੱਖੋਂ ਸੌਖੇ ਪਰਿਵਾਰਾਂ ਨੇ ਮੰਜੇ ਬਣਾਉਣੇ ਸ਼ੁਰੂ ਕੀਤੇ। ਮੰਜਿਆਂ ਤੇ ਸੌਣਾ ਸ਼ੁਰੂ ਕੀਤਾ। ਪਰ ਜਿਆਦਾ ਲੋਕ ਫੇਰ ਵੀ ਜਮੀਨ ਉੱਪਰ ਹੀ ਸੌਂਦੇ ਸਨ। ਪੰਡਤਾਂ, ਸਾਧੂਆਂ, ਸੰਤਾਂ ਨੇ ਜਮੀਨ ਉੱਪਰ ਸੌਣ ਨੂੰ ਫਾਇਦੇਮੰਦ ਤੇ ਸਿਹਤਮੰਦ ਮੰਨਦੇ ਹੋਏ ਬਹੁਤ ਸਾਰੀਆਂ ਰਸਮਾਂ ਨੂੰ ਇਸ ਨਾਲ ਜੋੜ ਦਿੱਤਾ। ਜਿਵੇਂ ਜਮੀਨ ਉੱਪਰ ਸੌਣ ਵਾਲੇ ਨੂੰ ਭੂਤ-ਪ੍ਰੇਤ ਤੰਗ ਨਹੀਂ ਕਰਦੇ। ਕਈ ਹਿੰਦੂ ਜਾਤੀਆਂ ਵਾਲੇ ਜਣੇਪੇ ਦੇ ਪਹਿਲੇ ਕੁਝ ਦਿਨ ਜੱਚਾ ਤੇ ਬੱਚਾ ਨੂੰ ਜਮੀਨ ਉੱਪਰ ਸੌਣ ਨੂੰ ਸੁਰੱਖਿਅਤ ਮੰਨਦੇ ਸਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਧਰਤੀ ਮਾਤਾ ਦੀ ਗੋਦ ਵਿਚ ਉਹ ਸਹੀ ਸਲਾਮਤ ਰਹਿਣਗੇ। ਕੋਈ ਮਾੜੀ ਰੂਹ ਉਨ੍ਹਾਂ ਨੂੰ ਤੰਗ ਨਹੀਂ ਕਰੇਗੀ।

ਕਈ ਜਾਤੀਆਂ ਵਿਚ ਲਾੜਾ ਲਾੜੀ ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਪਿੱਛੋਂ ਕੁਝ ਦਿਨ ਜਮੀਨ ਤੇ ਸੌਂਦੇ ਸਨ। ਇਸ ਤਰ੍ਹਾਂ ਉਨ੍ਹਾਂ ਉੱਪਰ ਜਾਦੂ ਟੂਣੇ ਤੇ ਬਦਰੂਹਾਂ ਦਾ ਕੋਈ ਅਸਰ ਨਹੀਂ ਹੁੰਦਾ ਸੀ। ਮ੍ਰਿਤਕ ਵਿਅਕਤੀ ਨੂੰ ਧਰਤੀ ਉੱਪਰ ਲਿਟਾਇਆ ਜਾਂਦਾ ਸੀ। ਕਿਸੇ ਦੀ ਮੌਤ ਹੋ ਜਾਣ ਤੇ ਉਸ ਦੇ ਮੌਤ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੱਕ ਪਰਿਵਾਰ ਦੇ ਸਾਰੇ ਮੈਂਬਰ ਜਮੀਨ ਉੱਪਰ ਸੌਂਦੇ ਸਨ। ਇਸ ਤਰ੍ਹਾਂ ਮਰੇ ਵਿਅਕਤੀ ਦੀ ਰੂਹ ਨੂੰ ਸ਼ਾਂਤੀ ਮਿਲਦੀ ਸੀ। ਜੇ ਪਰਿਵਾਰ ਵਾਲੇ ਮੰਜੀਆਂ ਤੇ ਸੌਂਦੇ ਸਨ ਤਾਂ ਮ੍ਰਿਤਕ ਦੀ ਰੂਹ ਨੂੰ ਦੁੱਖ ਹੁੰਦਾ ਸੀ। ਪਰਿਵਾਰ ਵਾਲਿਆਂ ਨੂੰ ਡਰਾਉਣੇ ਸੁਪਨੇ ਆਉਂਦੇ ਸਨ। ਅਜੇਹੇ ਲੋਕਾਂ ਦੇ ਵਿਸ਼ਵਾਸ ਸਨ।

ਇਨ੍ਹਾਂ ਸਾਰੀਆਂ ਅੰਧ-ਵਿਸ਼ਵਾਸ ਦੀਆਂ ਰਸਮਾਂ ਪਿੱਛੇ ਇਕ ਤਾਂ ਆਮ ਲੋਕਾਂ ਕੋਲ ਮੰਜਿਆਂ ਦਾ ਨਾ ਹੋਣਾ ਸੀ। ਦੂਜੇ ਅਨਪੜ੍ਹਤਾ ਸੀ। ਹੁਣ ਹਰ ਘਰ ਮੰਜੇ ਹਨ। ਲੋਕ ਜਾਗਰਤ ਹੋ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਉਪਰੋਕਤ ਜਮੀਨ ਉੱਪਰ ਸੌਣ ਵਾਲੀਆਂ ਰਸਮਾਂ ਵਿਚੋਂ ਹੁਣ ਦੀ ਪੀੜ੍ਹੀ ਕੋਈ ਵੀ ਰਸਮ ਨਹੀਂ ਕਰਦੀ।[1][2]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. "Mera SBS nagar nawanshahr - ਪੰਜਾਬ ਰਾਜ ਅੰਤਰ¸ਯੂਨੀਵਰਸਿਟੀ ਵਿਰਾਸਤੀ ਯੁਵਕ ਮੇਲੇ ਵਿਚ ਅੱਜ ਹੋਏ ਮੁਕਾਬਲਿਆਂ ਦੇ ਨਤੀਜੇ ਗਿੱਧਾ: ਪਹਿਲਾ ਸਥਾਨ¸ਪੰਂਜਾਬੀ ਯੂਨੀਵਰਸਿਟੀ, ਪਟਿਆਲਾ, ਦੂਜਾ ਸਥਾਨ¸ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਤੀਜਾ ਸਥਾਨ¸ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਸਰਵੋਤਮ ਡਾਂਸਰ¸ਸ਼ੀਨਮ, ਪੰਜਾਬ ਤਕਨੀਕੀ ਯੂਨੀਵਰਸਿਟੀ, ਜਲੰਧਰ। ਸੰਮੀ: ਪਹਿਲਾ ਸਥਾਨ¸ਪੰਂਜਾਬੀ ਯੂਨੀਵਰਸਿਟੀ, ਪਟਿਆਲਾ, ਦੂਜਾ ਸਥਾਨ¸ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਸਰਵੋਤਮ ਡਾਂਸਰ¸ਨਵਜੋਤ ਕੌਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਲੁੱਡੀ (ਕੁੜੀਆਂ) : ਪਹਿਲਾ ਸਥਾਨ¸¸ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਦੂਜਾ ਸਥਾਨ¸ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਤੀਜਾ ਸਥਾਨ¸ਪੰਜਾਬੀ ਯੂਨੀਵਰਸਿਟੀ, ਪਟਿਆਲਾ। ਸਰਵੋਤਮ ਡਾਂਸਰ¸ਰਮਨਜੋਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਲੁੱਡੀ (ਮੁੰਡੇ) : ਪਹਿਲਾ ਸਥਾਨ¸ਪੰਜਾਬੀ ਯੂਨੀਵਰਸਿਟੀ, ਪਟਿਆਲਾ। ਸਰਵੋਤਮ ਡਾਂਸਰ¸ਅਰਸ਼ਦੀਪ ਸਿੰਘ ਅਤੇ ਗੁਰਮੀਤ ਸਿੰਘ, ਪਟਿਆਲਾ। ਝੂਮਰ : ਪਹਿਲਾ ਸਥਾਨ¸ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਦੂਜਾ ਸਥਾਨ¸ਪੰਜਾਬੀ ਯੂਨੀਵਰਸਿਟੀ, ਪਟਿਆਲਾ, ਤੀਜਾ ਸਥਾਨ¸ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਸਰਵੋਤਮ ਡਾਂਸਰ¸ਦਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਲੰਮੀ ਹੇਕ ਵਾਲੇ ਗੀਤ: ਪਹਿਲਾ ਸਥਾਨ¸ਪੰਂਜਾਬੀ ਯੂਨੀਵਰਸਿਟੀ, ਪਟਿਆਲਾ, ਦੂਜਾ ਸਥਾਨ¸ਪੰਜਾਬ ਯੂਨੀਵਰਸਿਟੀ, ਚੰਡੀਗੜ, ਤੀਜਾ ਸਥਾਨ¸ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ। ਸਰਵੋਤਮ ਡਾਂਸਰ¸ਹਰਿੰਦਰਪਾਲ ਕੌਰ, ਪੰਜਾਬ ਯੂਨੀਵਰਸਿਟੀ, ਚੰਡੀਗੜ ਵਾਰ ਗਾਇਣ: ਪਹਿਲਾ ਸਥਾਨ¸ਪੰਂਜਾਬ ਯੂਨੀਵਰਸਿਟੀ, ਚੰਡੀਗੜ੍ਹ, ਦੂਜਾ ਸਥਾਨ¸ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਤੀਜਾ ਸਥਾਨ¸ਪੰਜਾਬੀ ਯੂਨੀਵਰਸਿਟੀ, ਪਟਿਆਲਾ। ਪੱਖੀ ਬੁਨਣੀ: ਪਹਿਲਾ ਸਥਾਨ¸ਹਰਪ੍ਰੀਤ ਕੌਰ, ਰਾਮਗੜੀਆ ਗਰਲਜ ਕਾਲਜ, ਲੁਧਿਆਣਾ (ਪੰਂਜਾਬ ਯੂਨੀਵਰਸਿਟੀ, ਚੰਡੀਗੜ) , ਦੂਜਾ ਸਥਾਨ¸ਸਨਪ੍ਰੀਤ ਕੌਰ, ਪੀ.ਐਮ.ਐਨ, ਕਾਲਜ, ਰਾਜਪੁਰਾ (ਪੰਜਾਬੀ ਯੂਨੀਵਰਸਿਟੀ, ਪਟਿਆਲਾ), ਤੀਜਾ ਸਥਾਨ¸ਨੈਣਾ ਪੁਜਾਰਾ, ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ। ਫੁਲਕਾਰੀ ਕੱਢਣੀ: ਪਹਿਲਾ ਸਥਾਨ¸ਕੁਲਵਿੰਦਰ ਕੌਰ, ਮਹਿੰਦਰਾ ਕਾਲਜ, ਪਟਿਆਲਾ (ਪੰਂਜਾਬੀ ਯੂਨੀਵਰਸਿਟੀ, ਪਟਿਆਲਾ), ਦੂਜਾ ਸਥਾਨ¸ਜਸਅਮਰਪੀਤ ਕੌਰ, ਗੁਰੂ ਨਾਨਕ ਕਾਲਜ, ਮੋਗਾ, (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਤੀਜਾ ਸਥਾਨ¸ਹਰਪ੍ਰੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ। ਛਿੱਕੂ ਬੁਨਣਾ: ਪਹਿਲਾ ਸਥਾਨ¸ਕੁਲਦੀਪ ਸਿੰਘ, ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ (ਪੰਂਜਾਬੀ ਯੂਨੀਵਰਸਿਟੀ, ਪਟਿਆਲਾ), ਦੂਜਾ ਸਥਾਨ¸ਸਰਬਜੀਤ ਕੌਰ, ਦਸ਼ਮੇਸ਼ ਗਰਲਜ ਕਾਲਜ ਬਾਦਲ, (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਤੀਜਾ ਸਥਾਨ¸ਤਸ਼ਮੀਨ ਕੌਰ, ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਪੀੜ੍ਹੀ ਬੁਨਣੀ: ਪਹਿਲਾ ਸਥਾਨ¸ਨੇਮਪਾਲ, ਪੰਂਜਾਬ ਯੂਨੀਵਰਸਿਟੀ, ਚੰਡੀਗੜ, ਦੂਜਾ ਸਥਾਨ¸ਹਰਕੰਵਲ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਤੀਜਾ ਸਥਾਨ¸ਮਨਪ੍ਰੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਇੰਨੂ ਬਨਾਉਣਾ: ਪਹਿਲਾ ਸਥਾਨ¸ਅਰਸ਼, ਰਿਯਾਤ¸ਬਾਹਰਾ ਕਾਲਜ, ਰੋਪੜ (ਪੰਂਜਾਬੀ ਯੂਨੀਵਰਸਿਟੀ, ਪਟਿਆਲਾ), ਦੂਜਾ ਸਥਾਨ¸ਅਮਨਦੀਪ ਕੌਰ, ਦਸ਼ਮੇਸ਼ ਗਰਲਜ ਕਾਲਜ, ਬਾਦਲ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਸਿਰ ਗੁੰਦਣਾ ਤੇ ਪਰਾਂਦਾ ਪਾਉਣਾ: ਪਹਿਲਾ ਸਥਾਨ¸ਕਿਰਨਦੀਪ ਕੌਰ, ਦਸ਼ਮੇਸ਼ ਗਰਲਜ ਕਾਲਜ ਆਫ ਅਜੂਕੇਸ਼ਨ, ਬਾਦਲ, (ਪੰਂਜਾਬ ਯੂਨੀਵਰਸਿਟੀ, ਚੰਡੀਗੜ), ਦੂਜਾ ਸਥਾਨ¸ਨਵਦੀਪ ਕੌਰ, ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਤੀਜਾ ਸਥਾਨ¸ਅਮਨਦੀਪ ਕੌਰ, ਐਮ.ਐਮ. ਮੋਦੀ ਕਾਲਜ, ਪਟਿਆਲਾ, (ਪੰਜਾਬੀ ਯੂਨੀਵਰਸਿਟੀ, ਪਟਿਆਲਾ। ਗੁੱਡੀ¸ਪਟੋਲੇ ਬਨਾਉਣੇ: ਪਹਿਲਾ ਸਥਾਨ¸ਮਨਪ੍ਰੀਤ ਕੌਰ, ਰਿਯਾਤ¸ਬਾਹਰਾ ਕਾਲਜ, ਰੋਪੜ, (ਪੰਂਜਾਬੀ ਯੂਨੀਵਰਸਿਟੀ, ਪਟਿਆਲਾ), ਦੂਜਾ ਸਥਾਨ¸ਗਗਨਪ੍ਰੀਤ ਕੌਰ, (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਕਲੀ ਗਾਇਣ: ਪਹਿਲਾ ਸਥਾਨ¸ਪੰਂਜਾਬ ਯੂਨੀਵਰਸਿਟੀ, ਚੰਡੀਗੜ, ਦੂਜਾ ਸਥਾਨ¸ਪੰਜਾਬੀ ਯੂਨੀਵਰਸਿਟੀ, ਪਟਿਆਲਾ, ਤੀਜਾ ਸਥਾਨ¸ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਕਵੀਸ਼ਰੀ: ਪਹਿਲਾ ਸਥਾਨ¸ਪੰਂਜਾਬੀ ਯੂਨੀਵਰਸਿਟੀ, ਪਟਿਆਲਾ, ਦੂਜਾ ਸਥਾਨ¸ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਤੀਜਾ ਸਥਾਨ¸ਪੰਜਾਬ ਤਕਨੀਕੀ ਯੂਨੀਵਰਸਿਟੀ, ਜਲੰਧਰ। ਭੰਡ: ਪਹਿਲਾ ਸਥਾਨ¸¸ ਪੰਜਾਬੀ ਯੂਨੀਵਰਸਿਟੀ, ਪਟਿਆਲਾ , ਦੂਜਾ ਸਥਾਨ¸ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਤੀਜਾ ਸਥਾਨ¸ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ। ਮਲਵਈ ਗਿੱਧਾ: ਪਹਿਲਾ ਸਥਾਨ -ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜਾ ਸਥਾਨ¸ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਸਰਵੋਤਮ ਡਾਂਸਰ¸ਗੁਲਾਮ ਰਸੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ। | Facebook". www.facebook.com. Retrieved 2024-03-31.