ਜਾਕੁਤ
ਜਾਕੁਤ ਤੁਰਕ ਲੋਕ ਹਨ ਜੋ ਕਿ ਸਾਖਾ ਗਣਰਾਜ ਦੇ ਵਾਸੀ ਹਨ। ਜਾਕੁਤ ਭਾਸ਼ਾ ਤੁਰਕੀ ਭਾਸ਼ਾਵਾਂ ਦੀ ਸਾਈਬੇਰੀਆਈ ਸ਼ਾਖਾ ਨਾਲ ਸਬੰਧਤ ਹਨ। ਜਾਕੁਤ ਲੋਕ ਰੂਸੀ ਸੰਘ ਦੇ ਸਾਖਾ ਗਣਰਾਜ ਵਿੱਚ ਰਹਿੰਦੇ ਹਨ ਅਤੇ ਕੁਝ ਲੋਕ ਅਮੁਰ, ਮਾਗਾਡਾਨ, ਸਾਖਾਲਿਨ ਖੇਤਰਾਂ ਅਤੇ ਤੇਮੈਇਰ ਤੇ ਇਵੈਂਕ ਆਟੋਨਾਮਸ ਜਿਲਿਆਂ ਵਿੱਚ ਰਹਿੰਦੇ ਹਨ।
ਕੁੱਲ ਅਬਾਦੀ | |
---|---|
450,000–510,000 | |
ਅਹਿਮ ਅਬਾਦੀ ਵਾਲੇ ਖੇਤਰ | |
ਰੂਸ | 4,78,085 (2010 ਦੀ ਜਨਗਣਨਾ)[1] |
China (PRC) | 2,820 (2010 ਦੀ ਜਨਗਣਨਾ)[2] |
ਕਜ਼ਾਖਸਤਾਨ | 415 (2009 ਦੀ ਜਨਗਣਨਾ)[3][4] |
ਯੂਕਰੇਨ | 304 (2001 ਦੀ ਜਨਗਣਨਾ)[5][not in citation given][6] |
ਭਾਸ਼ਾਵਾਂ | |
ਜਾਕੁਤ, ਰੂਸੀ | |
ਧਰਮ | |
Predominantly ਰੂਸੀ ਆਰਥੋਡਾਕਸ ਇਸਾਈਅਤ, with a significant part of the population practicing ਸ਼ੇਮਣ ਧਰਮ |
ਭੂਗੋਲ ਤੇ ਅਰਥਚਾਰੇ ਦੇ ਅਧਾਰ 'ਤੇ ਜਾਕੁਤ ਲੋਕ 2 ਮੁੱਢਲੇ ਸਮੂਹਾਂ ਵਿੱਚ ਵੰਡੇ ਹੋਏ ਹਨ। ਉੱਤਰ ਵਿੱਚ ਲਸਜੇ ਜਾਕੁਤ ਲੋਕ ਅਰਧ-ਟੱਪਰੀਵਾਸੀ ਸ਼ਿਕਾਰੀ, ਮਛੇਰੇ, ਹਿਰਨ ਪ੍ਰਜਨਕ ਹਨ ਜਦਕਿ ਦੱਖਣੀ ਜਾਕੁਤ ਲੋਕ ਘੋੜਿਆਂ ਤੇ ਜਾਕੁਤ ਗਾਂ (ਕੈਟਲ) ਪਾਲਦੇ ਹਨ।[7]
ਅਰੰਭ ਅਤੇ ਇਤਿਹਾਸ
ਸੋਧੋਜਾਕੁਤਾਂ ਦੇ ਪੁਰਖੇ ਕੁਰੀਕੰਨ ਸਨ ਜੋ ਕਿ 7ਵੀਂ ਸਦੀ ਦੌਰਾਨ ਜੈਨੀਸੇ ਨਦੀ ਤੋਂ ਪ੍ਰਵਾਸ ਕਰ ਬਾਇਕਾਲ ਝੀਲ ਲਾਗੇ ਵੱਸੇ ਸਨ।[8][9][10] ਜਾਕੁਤ ਲੋਕ ਅਸਲ ਵਿੱਚ ਓਲਖਨ ਦੁਆਲੇ ਅਤੇ ਬਾਇਕਾਲ ਝੀਲ ਦੇ ਖੇਤਰ ਵਿੱਚ ਰਹਿੰਦੇ ਸਨ। 13ਵੀਂ ਸਦੀ ਦੇ ਸ਼ੁਰੂਆਤ ਵਿੱਚ ਇਹ ਲੋਕ ਮੰਗੋਲਾਂ ਦੇ ਪ੍ਰਭਾਵ ਕਰਾਨ ਮੱਧ ਲੇਨਾ ਦੀ ਘਾਟੀ, ਅਲਦਾਨ ਅਤੇ ਵਿਲਯੂਈ ਨਦੀਆਂ ਵੱਲ ਪ੍ਰਵਾਸ ਕਰ ਗਏ।
ਉੱਤਰੀ ਜਾਕੁਤ ਲੋਕ ਸ਼ਿਕਾਰੀ, ਮਛੇਰੇ ਸਨ ਜਦਕਿ ਦੱਖਣੀ ਜਾਕੁਤ, ਜਾਕੁਤੀ ਗਾਵਾਂ ਤੇ ਮਛੇਰੇ ਪਾਲਦੇ ਸਨ।
1620 ਵਿੱਚ ਮਸਕੋਵੀ ਜ਼ਾਰਸ਼ਾਹੀ ਨੇ ਇਹਨਾਂ ਦੇ ਖੇਤਰ ਵਿੱਚ ਦਾਖਲਾ ਕਰ ਆਪਣੀ ਸਥਾਪਤੀ ਕਰ ਲਈ।
18ਵੀਂ ਸਦੀ ਵਿੱਚ ਰੂਸੀਆਂ ਨੇ ਜਾਕੁਤਾਂ ਤੋਂ ਆਪਣਾ ਦਬਾਅ ਘਟਾਉਂਦਿਆਂ ਜਾਕੁਤ ਮੁਖੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ, ਜ਼ਮੀਨ ਵਾਪਸ ਕੀਤੀ, ਹਰ ਤਰ੍ਹਾਂ ਦੀ ਅਜ਼ਾਦੀ ਦਿੱਤੀ ਤੇ ਖੇਤੀ ਕਰਨ ਹਿੱਤ ਉਹਨਾਂ ਨੂੰ ਸਿੱਖਿਅਤ ਕੀਤਾ। ਸੋਨੇ ਅਤੇ ਟ੍ਰਾਂਸ-,ਸਾਈਬੇਰੀਆਈ ਰੇਲਵੇ ਬਣਨ ਤੋਂ ਬਾਅਦ ਇਸ ਖੇਤਰ ਵਿੱਚ ਰੂਸੀ ਲੇਕਾਂ ਦੀ ਆਮਦ ਵਧਣ ਲੱਗ ਪਈ। 1820 ਤੱਕ ਤਕਰੂਬਨ ਸਭ ਜਾਕੁਤਾਂ ਨੇ ਰੂਸੀ ਆਰਥੋਡਾਕਸ ਵਿੱਚ ਧਰਮ ਤਬਦੀਲੀ ਕਰ ਲਈ ਪਰ ਨਾਲ ਹੀ ਉਹਨਾਂ ਨੇ ਸ਼ੇਮਣ ਧਰਮ ਦੀਆਂ ਰੀਤਾਂ-ਰਸਮਾਂ ਨੂੰ ਵੀ ਉਂਞ ਹੀ ਕਾਇਮ ਰੱਖਿਆ। ਜਾਕੁਤ ਸਾਹਿਤ ਦਾ ਉਦੈ 19ਵੀਂ ਸਦੀ ਦੇ ਆਖਰੀ ਸਾਲਾਂ ਦੌਰਾਨ ਹੋਇਆ। 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਇੱਥੋਂ ਦੀ ਕੌਮੀ ਹਾਲਤ ਮੁੜ ਲੀਹ ਵੱਲ ਆਉਣੀ ਸ਼ੁਰੂ ਹੋਈ।
ਭਾਸ਼ਾ
ਸੋਧੋ2010 ਦੀ ਜਨਸੰਖਿਆ ਮੁਤਾਬਕ ਸਾਖਾ ਗਣਰਾਜ ਦੇ 87% ਜਾਕੁਤ ਲੋਕ ਜਾਕੁਤ ਭਾਸ਼ਾ ਬੋਲਦੇ ਹਨ ਜਦਕਿ 90% ਲੋਕ ਰੂਸੀ ਭਾਸ਼ਾ ਬੋਲਦੇ ਹਨ। ਸਾਖਾ/ਜਾਕੁਤ ਭਾਸ਼ਾ ਤੁਰਕੀ ਭਾਸ਼ਾਵਾਂ ਦੇ ਸਾਈਬੇਰੀਆਈ ਸਮੂਹ ਦੀ ਉੱਤਰੀ ਸ਼ਾਖਾ ਨਾਲ ਸਬੰਧ ਰੱਖਦੀ ਹੈ। ਇਹ ਡੋਲਗਨ ਭਾਸ਼ਾ ਦੇ ਕਾਫੀ ਨੇੜੇ ਹੈ। ਤੁਵਾਨ ਤੇ ਸ਼ੋਰ ਇਸਦੀਆਂ ਥੋੜੀਆਂ ਘੱਟ ਨੇੜੇ ਦੀਆਂ ਭਾਸ਼ਾਵਾਂ ਹਨ।
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "ВПН-2010". Archived from the original on 16 ਮਾਰਚ 2013. Retrieved 18 March 2015.
{{cite web}}
: Unknown parameter|dead-url=
ignored (|url-status=
suggested) (help) - ↑ "Yakuts in China". Retrieved 18 March 2015.
- ↑ "Қазақстан 2009 жылы". Archived from the original on 15 ਫ਼ਰਵਰੀ 2017. Retrieved 18 March 2015.
{{cite web}}
: Unknown parameter|dead-url=
ignored (|url-status=
suggested) (help) - ↑ Агентство Республики Казахстан по статистике. Перепись 2009. Archived 2012-05-01 at the Wayback Machine. (Национальный состав населения Archived 2011-05-11 at the Wayback Machine..rar)
- ↑ Joshua Project. "Yakut". Retrieved 18 March 2015.
- ↑ "Всеукраїнський перепис населення 2001. Русская версия. Результаты. Национальность и родной язык". Archived from the original on 2010-07-01. Retrieved 2016-11-14.
{{cite web}}
: Unknown parameter|dead-url=
ignored (|url-status=
suggested) (help) - ↑ "ਜਾਕੁਤ". ਰੂਸੀ ਸਿੱਖਿਆ ਕੇਂਦਰ. Archived from the original on 2006-10-18. Retrieved 2006-10-26.
{{cite web}}
: Unknown parameter|dead-url=
ignored (|url-status=
suggested) (help) - ↑ V.A. Stepanov "Origin of Sakha: Analysis of Y-chromosome Haplotypes" Molecular Biology, 2008, Volume 42, No 2, p. 226-237,2008
- ↑ V.A. Stepanov "Origin of Sakha: Analysis of Y-chromosome Haplotypes" - Migration map
- ↑ Происхождение якутов Archived 2015-07-07 at the Wayback Machine. (ਰੂਸੀ)