ਜਾਦੂਈ ਕਾਲੀਨ
ਮੱਧ ਪੂਰਬ ਦੇ ਅਰਬੀ ਫ਼ਾਰਸੀ ਸਾਹਿਤ ਵਿੱਚ ਇਸਤੇਮਾਲ ਹੋਣ ਵਾਲਾ ਇੱਕ ਖ਼ਿਆਲੀ, ਜਾਦੂਈ ਕਾਲੀਨ ਜੋ ਹਵਾ ਵਿੱਚ ਉਡਦਾ ਹੈ। ਇਸ ਦਾ ਪਹਿਲਾ ਬਾਕਾਇਦਾ ਤਹਿਰੀਰੀ ਇਸਤੇਮਾਲ ਅਲਫ਼ ਲੈਲ੍ਹਾ ਦੀ ਇੱਕ ਕਹਾਣੀ ਵਿੱਚ ਮਿਲਦਾ ਹੈ।
ਸਾਹਿਤ ਵਿੱਚ ਇਸਤੇਮਾਲ
ਸੋਧੋਅਲਫ਼ ਲੈਲ੍ਹਾ ਦੀ ਇੱਕ ਕਹਾਣੀ ਵਿੱਚ ਸ਼ਹਿਜ਼ਾਦਾ ਹੁਸੈਨ, ਹਿੰਦ ਦੇ ਇੱਕ ਸ਼ਹਿਰ ਤੋਂ ਇਹ ਕਾਲੀਨ ਖ਼ਰੀਦਦਾ ਹੈ।[1] ਕਾਲੀਨ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਸ ਤੇ ਬੈਠ ਕੇ ਜਿਸ ਮੁਕਾਮ ਦਾ ਹੁਕਮ ਦਿੱਤਾ ਜਾਵੇਗਾ, ਕਾਲੀਨ ਤੁਹਾਨੂੰ ਪਲਕ ਝਪਕਦੇ ਉਥੇ ਪਹੁੰਚਾ ਦੇਵੇਗਾ।[2]
ਕਈ ਹੋਰ ਸੱਭਿਆਚਾਰਾਂ ਦੀਆਂ ਸਾਹਿਤਕ ਪਰੰਪਰਾਵਾਂ ਵੀ ਜਾਦੂ ਦੇ ਕਾਲੀਨ ਦੀ ਬਾਤ ਪਾਉਂਦੀਆਂ ਹਨ ਪਰ ਬਹੁਤੇ ਮਾਮਲਿਆਂ ਵਿੱਚ ਯਾਤਰੀ ਨੂੰ ਤੁਰੰਤ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਦੇਣ ਦੀ ਬਜਾਏ ਉੜਾ ਕੇ ਲੈ ਜਾਣ ਦੀ ਆਉਂਦੀ ਹੈ।
ਸੁਲੇਮਾਨ ਦੀ ਦਰੀ[3] ਬਾਰੇ ਦੱਸਿਆ ਗਿਆ ਹੈ ਕਿ ਇਹ ਹਰੇ ਰੇਸ਼ਮ ਦੀ ਇੱਕ ਸੋਨੇ ਦੇ ਤਿੱਲੇ ਵਾਲੀ, ਸੱਠ ਮੀਲ ਲੰਮੀ ਅਤੇ ਸੱਠ ਮੀਲ ਚੌੜੀ ਸੀ: "ਜਦ ਸੁਲੇਮਾਨ ਕਾਲੀਨ ਤੇ ਬੈਠਾ ਤਾਂ ਬਹੁਤ ਤੇਜ਼ ਹਵਾ ਚੱਲ ਪਈ ਅਤੇ ਇਸ ਲਈ ਉਹ ਤੇਜ਼ੀ ਨਾਲ ਹਵਾ ਵਿੱਚ ਉੜਿਆ ਕਿ ਉਸਨੇ ਡੈਮਾਸਕਸ ਵਿੱਚ ਬ੍ਰੇਕਫਾਸਟ ਕੀਤੀ ਅਤੇ ਰਾਤ ਦਾ ਖਾਣਾ ਮਾਦ ਵਿੱਚ ਖਾਧਾ।"[4] ਹਵਾ ਸੁਲੇਮਾਨ ਦੇ ਹੁਕਮ ਮੰਨਦੀ ਸੀ, ਹੈ ਅਤੇ ਯਕੀਨੀ ਬਣਾਉਂਦੀ ਸੀ ਕਾਲੀਨ ਸਹੀ ਮੰਜ਼ਿਲ ਤੇ ਪਹੁੰਚ ਸਕੇ; ਜਦ ਸੁਲੇਮਾਨ ਨੂੰ ਆਪਣੀ ਮਹਾਨਤਾ ਅਤੇ ਪ੍ਰਾਪਤੀਆਂ ਦਾ ਹੰਕਾਰ ਹੋ ਗਿਆ ਤਾਂ ਅਤੇ ਕਾਲੀਨ ਨੇ ਇੱਕ ਝਟਕਾ ਦਿੱਤਾ ਅਤੇ 40,000 ਦੀ ਮੌਤ ਹੋ ਗਈ।[5] ਕਾਰਪੈਟ ਨੂੰ ਪੰਛੀਆਂ ਦਾ ਇੱਕ ਛਤਰ ਧੁੱਪ ਤੋਂ ਬਚਾਉਂਦਾ ਸੀ। ਸ਼ੇਖ ਮੁਹੰਮਦ ਇਬਨ ਯਾਹਯਾ ਅਲ-ਤਾਦੀਫੀ ਅਲ-ਹੰਬਾਲੀ ਦੀ ਅਚੰਭਿਆਂ ਦੀ ਕਿਤਾਬ, Qala'id-al-Jawahir ("ਹੀਰਿਆਂ ਦੇ ਹਾਰ"), ਵਿੱਚ ਜਦੋਂ ਸ਼ੇਖ ਅਬਦੁਲ-ਕਾਦਿਰ ਗਿਲਾਨੀ ਟਾਈਗ੍ਰਿਸ ਨਦੀ ਤੇ ਤੁਰ ਰਿਹਾ ਹੈ, ਤਾਂ ਇੱਕ ਵੱਡਾ ਤੱਪੜ ਅਸਮਾਨ ਵਿੱਚ ਪ੍ਰਗਟ ਹੁੰਦਾ ਹੈ, "ਜਿਵੇਂ ਇਹ ਸੁਲੇਮਾਨ ਦਾ ਉੜਨ ਵਾਲਾ ਕਾਲੀਨ [ਬਿਸਾਤ ਸੁਲੇਮਾਨ]" ਹੋਵੇ।[6]
ਰੂਸੀ ਲੋਕ ਖਾਣਿਆਂ ਵਿੱਚ ਬਾਬਾ ਯਾਗਾ ਇਵਾਨ ਮੂਰਖ ਨੂੰ ਇੱਕ ਉੜਨ ਵਾਲਾ ਕਾਲੀਨ ਜਾਂ ਕੁੱਝ ਹੋਰ ਜਾਦੂਈ ਤੋਹਫ਼ੇ (ਉਦਾਹਰਨ ਲਈ ਖੁੱਦੋ ਹੈ, ਜੋ ਕਿ ਨਾਇਕ ਦੇ ਸਾਹਮਣੇ ਉਸ ਨੂੰ ਰਾਹ ਦਿਖਾਉਣ ਲਈ ਰੁੜਦੀ ਜਾਂਦੀ ਹੈ, ਜਾਂ ਇੱਕ ਤੌਲੀਆ ਹੈ, ਜੋ ਕਿ ਪੁਲ ਬਣ ਸਕਦਾ ਹੈ) ਦਿੰਦੀ ਹੈ। ਅਜਿਹੇ ਤੋਹਫ਼ੇ "ਤਿੰਨ-ਨੌ ਦੇਸ਼ਾਂ ਦੇ ਪਾਰ, ਤਿੰਨ-ਦਸਵੇਂ ਰਾਜ ਵਿਚ" ਹੀਰੋ ਨੂੰ ਆਪਣੇ ਰਾਹ ਦਾ ਪਤਾ ਕਰਨ ਲਈ ਮਦਦ ਕਰਦੇ ਹਨ। ਰੂਸੀ ਚਿੱਤਰਕਾਰ ਵਿਕਟਰ ਵਾਸਨੇਤਸੋਵ ਇਨ੍ਹਾਂ ਕਥਾਵਾਂ ਨੂੰ ਸਚਿੱਤਰ ਕੀਤਾ ਹੈ ਅਤੇ ਦੋ ਵਾਰ ਉੜਨ ਵਾਲਾ ਕਾਲੀਨ ਵੀ ਚਿਤਰਿਆ ਹੈ।
ਮਾਰਕ ਟਵੇਨ ਦੀ ਨਿੱਕੀ ਕਹਾਣੀ "ਕੈਪਟਨ ਸਟੌਰਮਫੀਲਡ ਦੀ ਸਵਰਗ ਫੇਰੀ", ਵਿੱਚ ਜਾਦੂ ਦੇ ਕਾਲੀਨ ਹਨ ਜੋ ਇੱਛਾ ਅਨੁਸਾਰ ਅਸਮਾਨ ਵਿੱਚ ਸਫ਼ਰ ਕਰਨ ਲਈ ਵਰਤੇ ਜਾਂਦੇ ਹਨ।
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ Brewers Dictionary of Phrase and Fable, p. 305, 1894
- ↑ Burton, Richard The Thousand Nights and a Night" Vol. 13, 1885
- ↑ Retold for children by Sulamith Ish-Kishor, The carpet of Solomon: A Hebrew legend 1966.
- ↑ The Jewish Encyclopedia, s.v. Solomon: Solomon's carpet"
- ↑ The Jewish Encyclopedia, ibid.
- ↑ "Qala'id-al-Jawahir book 6". Archived from the original on 2021-09-29. Retrieved 2016-11-30.