ਜਾਪਾਨ ਦਾ ਸੱਭਿਆਚਾਰ
ਜਾਪਾਨ ਦਾ ਸੱਭਿਆਚਾਰ ਪਿਛਲੇ 1000 ਸਾਲਾਂ ਵਿੱਚ ਵਿਕਸਿਤ ਹੋਇਆ ਹੈ। ਇਹ ਮੁਲਕ ਦੇ ਪੂਰਵਇਤਿਹਾਸਕ ਕਾਲ ਤੋਂ ਲੈਕੇ ਹੁਣ ਤੱਕ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਦੇ ਸੱਭਿਆਚਾਰਾਂ ਦੇ ਪ੍ਰਭਾਵਾਂ ਨਾਲ ਵਿਕਸਿਤ ਹੋਇਆ ਹੈ।
ਜਾਪਾਨੀ ਭਾਸ਼ਾ
ਸੋਧੋਜਾਪਾਨੀ ਭਾਸ਼ਾ ਜਾਪਾਨ ਦੀ ਸਰਕਾਰੀ ਭਾਸ਼ਾ ਹੈ। ਇਸ ਦੇ ਲਿਖਤੇ ਸਬੂਤ 8ਵੀਂ ਸਦੀ ਤੋਂ ਮਿਲਦੇ ਹਨ ਜਦੋਂ ਪੁਰਾਣੀ ਜਾਪਾਨੀ ਦੀਆਂ 3 ਪ੍ਰਮੁੱਖ ਰਚਨਾਵਾਂ ਲਿਖੀਆਂ ਗਈਆਂ। ਜਾਪਾਨੀ ਭਾਸ਼ਾ ਦੀਆ ਹੋਂਦ ਬਾਰੇ ਪਹਿਲੇ ਸਬੂਤ 252 ਈਸਵੀ ਵਿੱਚ ਲਿਖੇ ਇੱਕ ਚੀਨੀ ਦਸਤਾਵੇਜ਼ ਤੋਂ ਪ੍ਰਾਪਤ ਹੁੰਦੇ ਹਨ।
ਸਾਹਿਤ
ਸੋਧੋਜਾਪਾਨੀ ਸਾਹਿਤ ਦੀਆਂ ਮੁੱਢਲੀਆਂ ਰਚਨਾਵਾਂ ਉੱਤੇ ਚੀਨੀ ਭਾਸ਼ਾ ਅਤੇ ਚੀਨੀ ਸਾਹਿਤ ਦਾ ਬਹੁਤ ਅਸਰ ਪਿਆ। ਬੁੱਧ ਧਰਮ ਦੇ ਰਾਹੀਂ ਇਸ ਉੱਤੇ ਭਾਰਤੀ ਸਾਹਿਤ ਦਾ ਅਸਰ ਵੀ ਪਿਆ।
ਸੰਗੀਤ
ਸੋਧੋਜਾਪਾਨ ਦਾ ਸੰਗੀਤ ਪਰੰਪਰਗਤ ਅਤੇ ਆਧੁਨਿਕ ਸੰਗੀਤ ਦਾ ਸੁਮੇਲ ਹੈ। ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਜਾਪਾਨ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਸੰਗੀਤ ਦੀ ਮੰਡੀ ਹੈ।[1]
ਦ੍ਰਿਸ਼ ਕਲਾਵਾਂ
ਸੋਧੋਚਿੱਤਰਕਾਰੀ
ਸੋਧੋਚਿੱਤਰਕਾਰੀ ਜਾਪਾਨ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਹੈ ਅਤੇ ਇਸ ਕੰਮ ਲਈ ਬੁਰਸ਼ ਨੂੰ ਹੀ ਵਰਤਿਆ ਗਿਆ ਜੋ ਕਿ ਅਸਲ ਵਿੱਚ ਜਾਪਾਨੀ ਸੱਭਿਆਚਾਰ ਵਿੱਚ ਲਿਖਣ ਲਈ ਵਰਤਿਆ ਜਾਂਦਾ ਸੰਦ ਹੈ।
ਈਕੇਬਾਨਾ
ਸੋਧੋਈਕੇਬਾਨਾ ਫੁੱਲਾਂ ਨੂੰ ਸਜਾਉਣ ਦੀ ਜਾਪਾਨੀ ਕਲਾ ਹੈ। ਭਾਵੇਂ ਈਕੇਬਾਨਾ ਦੀ ਸ਼ੁਰੂਆਤ ਬਾਰੇ ਕੋਈ ਸਪਸ਼ਟ ਸਰੋਤ ਨਹੀਂ ਮਿਲਦੇ ਪਰ ਮੰਨਿਆ ਜਾਂਦਾ ਹੈ ਕਿ ਇਹ ਕਲਾ ਜਪਾਨ ਵਿੱਚ ਚੀਨ ਰਾਹੀਂ ਆਈ।
ਅਭਿਨੈ ਕਲਾਵਾਂ
ਸੋਧੋਜਾਪਾਨ ਵਿੱਚ ਪਰੰਪਰਗਤ ਤੌਰ ਉੱਤੇ ਰੰਗ-ਮੰਚ ਦੇ ਚਾਰ ਰੂਪ ਪ੍ਰਚੱਲਤ ਹਨ; ਨੋ, ਕਿਓਜਿਨ, ਕਾਬੂਕੀ ਅਤੇ ਬੁਨਰਾਕੂ।
ਨਿਰਮਾਣ ਕਲਾ
ਸੋਧੋਜਾਪਾਨੀ ਨਿਰਮਾਣ ਕਲਾ ਉੱਤੇ ਮੂਲ ਰੂਪ ਵਿੱਚ ਚੀਨੀ ਨਿਰਮਾਣ ਕਲਾ ਦਾ ਬਹੁਤ ਪ੍ਰਭਾਵ ਹੈ ਪਰ ਸਮੇਂ ਦੇ ਨਾਲ ਇਸ ਦੇ ਅਜਿਹੇ ਕਈ ਪਹਿਲੂ ਵਿਕਸਤ ਹੋ ਗਏ ਹਨ ਜੋ ਜਾਪਾਨ ਵਿੱਚ ਹੀ ਹਨ।
ਪਹਿਰਾਵਾ
ਸੋਧੋ5ਵੀਂ ਸਦੀ ਦੇ ਦੌਰਾਨ ਜਾਪਾਨ ਉੱਤੇ ਚੀਨੀ ਸੱਭਿਆਚਾਰ ਦਾ ਬਹੁਤ ਅਸਰ ਪੈਣਾ ਸ਼ੁਰੂ ਹੋਇਆ[2] ਪਰ ਇਸ ਦਾ ਜਾਪਾਨੀ ਪਹਿਰਾਵੇ ਉੱਤੇ ਅਸਰ 8ਵੀਂ ਸਦੀ ਵਿੱਚ ਪੈਣਾ ਸ਼ੁਰੂ ਹੋਇਆ।
ਨੋਟ
ਸੋਧੋ- ↑ "America's Top Pop Imports". Forbes. 26 February 2008. Archived from the original on 2008-03-03. Retrieved 2010-09-23.
- ↑ Dalby, Liza (2001). Kimono: Fashioning Culture. Seattle: University of Washington Press. ISBN 9780295981550. OCLC 46793052.