ਜਾਸ (ਅੰਗਰੇਜ਼ੀ: JAWS) ਪੂਰਾ ਨਾਮ "ਜਾਬ ਐਕਸਸ ਵਿਦ ਸਪੀਚ" (Job Access With speech) ਮਾਈਕ੍ਰੋਸਾਫ਼ਟ ਵਿੰਡੋਜ਼ ਦਾ ਇੱਕ ਪ੍ਰੋਗਰਾਮ ਹੈ ਜੋ ਕੰਪਿਊਟਰ ਸਕ੍ਰੀਨ ਤੇ ਲਿਖੀ ਸਮਗਰੀ ਨੂੰ ਆਵਾਜ਼ ਰਾਹੀਂ ਜਾਂ ਬਰੇਲ ਸੰਦੇਸ਼ਾਂ ਦੇ ਰੂਪ ਵਿੱਚ ਵਿਆਖਿਆ ਕਰਦਾ ਹੈ। ਇਹ ਪ੍ਰੋਗਰਾਮ ਦ੍ਰਿਸ਼ਟੀ ਹੀਣ ਲੋਕਾਂ ਲਈ ਕਾਫ਼ੀ ਲਾਹੇਵੰਦ ਹੈ। ਇਹ ਪ੍ਰੋਗਰਾਮ ਅੰਗਰੇਜ਼ੀ ਭਾਸ਼ੀ ਲੋਕਾਂ ਵਲੋਂ ਜ਼ਿਆਦਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਪਰ ਇਹ ਅੰਗਰੇਜ਼ੀ ਤੋਂ ਇਲਾਵਾ ਹੋਰ ਜਿਹਨਾਂ ਪ੍ਰਮੁੱਖ ਭਾਸ਼ਾਵਾਂ ਵਿੱਚ ਵਰਤਿਆ ਜਾਂਦਾ ਹੈ ਉਹ ਹਨ: ਚੀਨੀ, ਕੋਰਿਆਈ, ਜਰਮਨ, ਫ਼ਰਾਂਸੀਸੀ। ਇਹ ਹਿੰਦੀ ਲਈ ਵੀ ਸਪੀਚ ਇੰਜਨ ਉਪਲੱਬਧ ਕਰਾਉਂਦਾ ਹੈ। 2012 ਵਿੱਚ "ਵੇਬ ਏਮ" ਨਾਮ ਦੀ ਕੰਪਨੀ ਵਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਇਹ ਸਾਫ਼ਟਵੇਅਰ ਵਰਤੋਂਕਾਰਾਂ ਵਿੱਚ ਕਾਫ਼ੀ ਹਰਮਨ ਪਿਆਰਾ ਸੀ। ਇਸ ਸਰਵੇਖਣ ਅਨੁਸਾਰ 49.1% ਵਰਤੋਂਕਾਰ ਇਸ ਦੀ ਲਗਾਤਾਰ ਵਰਤੋਂ ਕਰਦੇ ਸਨ ਅਤੇ 67.7% ਇਸ ਦੀ ਲੋੜ ਅਨੁਸਾਰ ਵਰਤੋਂ ਕਰਦੇ ਸਨ।[1] ਇਹ ਸਾਫ਼ਟਵੇਅਰ "ਫ਼੍ਰੀਡਮ ਸਾਇੰਟੀਫ਼ਿਕ" ਨਾਮ ਦੀ ਅਮਰੀਕਨ ਕੰਪਨੀ ਵਲੋਂ ਬਣਾਇਆ ਜਾ ਰਿਹਾ ਹੈ ਅਤੇ ਇਹ ਕੰਪਨੀ ਦੀ ਵੇਬਸਾਈਟ ਤੇ ਫ਼੍ਰੀਵੇਅਰ (Freeware) ਡਾਊਨਲੋਡ ਵਜੋਂ ਮੁਫ਼ਤ ਉਪਲਭਧ ਹੈ।[2]

JAWS
ਉੱਨਤਕਾਰਮਾਈਕ੍ਰੋਸਾਫ਼ਟ ਵਿੰਡੋਜ਼
ਪਹਿਲਾ ਜਾਰੀਕਰਨਜਨਵਰੀ 1995 (1995-01)
ਸਥਿਰ ਰੀਲੀਜ਼
16.0.2339 / 29 ਅਪਰੈਲ 2015
ਆਪਰੇਟਿੰਗ ਸਿਸਟਮਮਾਈਕ੍ਰੋਸਾਫ਼ਟ ਵਿੰਡੋਜ਼
ਕਿਸਮਸਕ੍ਰੀਨ ਰੀਡਰ
ਲਸੰਸਮਲਕੀਅਤੀ
ਵੈੱਬਸਾਈਟfreedomscientific.com

ਇਤਿਹਾਸ

ਸੋਧੋ

ਜਾਸ ਮੂਲ ਰੂਪ ਵਿੱਚ 1989 ਵਿੱਚ ਇੱਕ ਮੋਟਰ-ਸਾਈਕਲ ਦੌੜਾਕ ਟੇਡ ਹੇਂਟਰ ਵਲੋਂ ਤਿਆਰ ਕੀਤਾ ਗਿਆ ਜਿਸਦੀ 1978 ਵਿੱਚ ਸੜਕ ਦੁਰਘਟਨਾ ਵਿੱਚ ਨਿਗ੍ਹਾ ਚਲੀ ਗਈ ਸੀ।

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Screen Reader User Survey #4". WebAIM. Retrieved 25 ਅਗਸਤ 2012.
  2. More JAWS downloads. Freedom Scientific. Retrieved 31 ਅਗਸਤ 2008.