ਜਿਆਂ ਦਰੇਜ਼

ਬੈਲਜੀਅਨ-ਭਾਰਤੀ ਅਰਥ ਸ਼ਾਸਤਰੀ

ਜਿਆਂ ਦਰੇਜ਼ (ਜਨਮ ਬੈਲਜੀਅਮ, 1959) ਵਿਕਾਸ ਦਾ ਅਰਥਸ਼ਾਸ‍ਤਰੀ ਹੈ ਅਤੇ ਉਹ ਭਾਰਤ ਦੇ ਆਰਥਿਕ ਨੀਤੀ-ਨਿਰਮਾਣ ਨੂੰ ਪ੍ਰਭਾਵਿਤ ਕਰ ਰਿਹਾ ਹੈ।[1] ਉਹ ਬੈਲਜੀਅਮ ਦਾ ਮੂਲਵਾਸੀ ਹੈ ਪਰ ਹੁਣ ਭਾਰਤ ਦਾ ਨਾਗਰਿਕ ਹੈ।[2]

ਜਿਆਂ ਦਰੇਜ਼
ਜਨਮ1959 (53–54 ਸਾਲ)
ਬੈਲਜੀਅਮ
ਕੌਮੀਅਤਭਾਰਤੀ
ਖੇਤਰਵਿਕਾਸ ਦਾ ਅਰਥਸ਼ਾਸ‍ਤਰ
ਪ੍ਰਭਾਵਅਮਾਰਤਿਆ ਸੇਨ

ਜੀਵਨ

ਸੋਧੋ

ਜਿਆਂ ਦਰੇਜ਼ ਦਾ ਜਨਮ ਬੈਲਜੀਅਮ ਵਿੱਚ ਹੋਇਆ ਸੀ। ਇਕਨਾਮਿਕਸ ਦੇ ਵਿਦਿਆਰਥੀ ਜਿਆਂ ਨੇ ਇੰਡੀਅਨ ਸਟੈਟਿਸਟੀਕਲ ਇੰਸਟਿਚਿਊਟ (ਨਵੀਂ ਦਿੱਲੀ) ਤੋਂ ਪੀਐਚਡੀ ਕੀਤੀ। ਦਿੱਲੀ ਸਕੂਲ ਆਫ ਇਕਨਾਮਿਕਸ, ਲੰਦਨ ਸਕੂਲ ਆਫ ਇਕਨਾਮਿਕਸ ਸਹਿਤ ਦੁਨੀਆ ਦੇ ਕਈ ਪ੍ਰਸਿੱਧ ਵਿਸ਼ਵਵਿਦਿਆਲਿਆਂ ਵਿੱਚ ਉਹ ਪਿਛਲੇ ਕਈ ਦਹਾਕਆਂ ਤੋਂ ਵਿਜਿਟਿੰਗ ਲੇਕਚਰਰ ਦੇ ਤੌਰ ਉੱਤੇ ਕੰਮ ਕਰਦਾ ਰਿਹਾ ਹੈ। ਉਹ 1979ਤੋਂ ਭਾਰਤ ਵਿੱਚ ਹੈ। 2002 ਵਿੱਚ ਉਸ ਨੂੰ ਭਾਰਤ ਦੀ ਨਾਗਰਿਕਤਾ ਮਿਲੀ ਸੀ। ਅਰਥਸ਼ਾਸ‍ਤਰ ਡਾ ਜਿਆਂ ਦਰੇਜ਼ ਦੀਆਂ 12 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਨੋਬੇਲ ਇਨਾਮ ਜੇਤੂ ਅਮਾਰਤਿਆ ਸੇਨ ਦੇ ਨਾਲ ਮਿਲ ਕੇ ਕਈ ਕਿਤਾਬਾਂ ਲਿਖੀਆਂ ਹਨ।

ਹਵਾਲੇ

ਸੋਧੋ
  1. Sharma, Amol (8 June 2010). "India's "Are You Poor?" Survey". The Wall Street Journal.
  2. http://www.frontlineonnet.com/fl2708/stories/20100423270801000.htm