ਜੀਨ ਵਾਇਲਡਰ
ਜੈਰੋਮੀ ਸਿਲਬਰਮੈਨ (11 ਜੂਨ, 1933 – 29 ਅਗਸਤ, 2016), ਜਿਹੜਾ ਕਿ ਪੇਸ਼ੇਵਰ ਤੌਰ 'ਤੇ ਜੀਨ ਵਾਇਲਡਰ ਦੇ ਨਾਮ ਨਾਲ ਮਸ਼ਹੂਰ ਹੈ, ਇੱਕ ਅਮਰੀਕੀ ਅਦਾਕਾਰ, ਸਕ੍ਰੀਨਲੇਖਕ, ਨਿਰਦੇਸ਼ਕ, ਨਿਰਮਾਤਾ, ਗਾਇਕ-ਗੀਤਕਾਰ, ਲੇਖਕ ਸੀ।
ਜੀਨ ਵਾਇਲਡਰ | |
---|---|
ਜਨਮ | ਜੈਰੋਮੀ ਸਿਲਬਰਮੈਨ ਜੂਨ 11, 1933 |
ਮੌਤ | ਅਗਸਤ 29, 2016 ਸਟੈਮਫ਼ੋਰਡ, ਕਨੈਕਟੀਕਟ, ਸੰਯੁਕਤ ਰਾਜ | (ਉਮਰ 83)
ਮੌਤ ਦਾ ਕਾਰਨ | ਅਲਜ਼ਾਈਮਰ ਰੋਗ ਦੇ ਕਾਰਨ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਲੋਵਾ ਦੀ ਯੂਨੀਵਰਸਿਟੀ (ਬੀ.ਏ., 1955) ਬ੍ਰਿਸਟੋਲ ਓਲਡ ਵਿਕ ਥੀਏਟਰ ਸਕੂਲ |
ਪੇਸ਼ਾ | ਅਦਾਕਾਰ, ਸਕ੍ਰੀਨਲੇਖਕ, ਨਿਰਦੇਸ਼ਕ, ਨਿਰਮਾਤਾ, ਗਾਇਕ-ਗੀਤਕਾਰ, ਲੇਖਕ |
ਸਰਗਰਮੀ ਦੇ ਸਾਲ |
|
ਜੀਵਨ ਸਾਥੀ |
|
ਬੱਚੇ | 1 |
ਰਿਸ਼ਤੇਦਾਰ | ਜੌਰਡਨ ਵਾਕਰ-ਪਰਲਮੈਨ (ਭਤੀਜਾ) |
ਦਸਤਖ਼ਤ | |
ਵਾਇਲਡਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਟੇਜ ਤੋਂ ਕੀਤੀ ਸੀ, ਅਤੇ ਪਰਦੇ ਉੱਪਰ ਉਸਦੇ ਕੈਰੀਅਰ ਦੀ ਸ਼ੁਰੂਆਤ 1961 ਵਿੱਚ ਦ ਪਲੇ ਔਫ਼ ਦ ਵੀਕ ਟੀਵੀ ਲੜੀਵਾਰ ਦੇ ਇੱਕ ਐਪੀਸੋਡ ਤੋਂ ਹੋਈ ਸੀ। ਹਾਲਾਂਕਿ ਉਸਦੀ 1967 ਵਿੱਚ ਆਈ ਪਹਿਲੀ ਫ਼ਿਲਮ ਬੌਨੀ ਐਂਡ ਸਾਈਡਲ ਵਿੱਚ ਉਹ ਇੱਕ ਅਗਵਾਹ ਹੋਏ ਬੰਦੇ ਦਾ ਰੋਲ ਕਰਦਾ ਹੈ,[1] ਵਾਇਲਡਰ ਦਾ ਪਹਿਲਾ ਮੁੱਖ ਰੋਲ ਲਿਓਪੋਲਡ ਬਲੂਮ ਦੇ ਤੋਰ ਤੇ 1967 ਦੀ ਫ਼ਿਲਮ ਦ ਪ੍ਰਡਿਊਸਰਜ਼ ਵਿੱਚ ਆਇਆ ਸੀ, ਜਿਸ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਹ ਉਸਦੀ ਮੈਲ ਬਰੂਕਸ ਨਾਲ ਬਣਾਈਆਂ ਫ਼ਿਲਮਾਂ ਵਿੱਚੋਂ ਪਹਿਲੀ ਫ਼ਿਲਮ ਸੀ। ਇਸ ਤੋਂ ਇਲਾਵਾ ਉਸਨੇ ਮੈਲ ਬਰੂਕਸ ਨਾਲ 1974 ਦੀ ਫ਼ਿਲਮਾਂ ਬਲੇਜ਼ਿੰਗ ਸੈਡਲਸ ਅਤੇ ਯੰਗ ਫ਼ਰੈਂਕਨਸਟਾਈਨ ਵਿੱਚ ਕੰਮ ਕੀਤਾ ਸੀ, ਜਿਸਨੂੰ ਵਾਇਲਡਰ ਦੁਆਰਾ ਸਹਾਇਕ ਤੌਰ 'ਤੇ ਲਿਖਿਆ ਵੀ ਗਿਆ ਸੀ। ਇਸ ਫ਼ਿਲਮ ਲਈ ਉਹਨਾਂ ਨੂੰ ਸਭ ਤੋਂ ਵਧੀਆ ਸਕ੍ਰੀਨਪਲੇ ਲਈ ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਵੀ ਕੀਤਾ ਗਿਆ ਸੀ। ਵਾਇਲਡਰ ਵਿਲੀ ਵੋਂਕਾ ਐਂਡ ਦ ਚੌਕਲੇਟ ਫ਼ੈਕਟਰੀ ਫ਼ਿਲਮ (1971) ਵਿੱਚ ਵਿਲੀ ਵੋਂਕਾ ਦੇ ਰੋਲ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਰਿਚਰਡ ਪ੍ਰਾਇਰ ਨਾਲ ਕੀਤੀਆਂ ਗਈਆਂ ਆਪਣੀਆਂ ਚਾਰ ਫ਼ਿਲਮਾਂ ਲਈ ਵੀ ਮੁੱਖ ਤੌਰ 'ਤੇ ਜਾਣਿਆ ਜਾਂਦਾ ਹੈ, ਜਿਹਨਾਂ ਦੇ ਨਾਮ ਹਨ: ਸਿਲਵਰ ਸਟ੍ਰੀਕ (1976), ਸਟਿਰ ਕਰੇਜ਼ੀ (1980), ਸੀ ਨੋ ਐਵਿਲ, ਹੀਅਰ ਨੋ ਐਵਿਲ (1989) ਅਤੇ ਅਨਦਰ ਯੂ (1991)।[1] ਵਾਇਲਡਰ ਨੇ ਆਪਣੀਆਂ ਕਈ ਫ਼ਿਲਮਾਂ ਨੂੰ ਲਿਖਿਆ ਅਤੇ ਨਿਰਦੇਸ਼ਿਤ ਵੀ ਕੀਤਾ ਸੀ, ਜਿਹਨਾਂ ਵਿੱਚ 1984 ਦੀ ਫ਼ਿਲਮ ਦ ਵੂਮੈਨ ਇਨ ਰੈੱਡ ਸ਼ਾਮਿਲ ਹੈ।
ਉਸਦੀ ਤੀਜੀ ਪਤਨੀ ਅਦਾਕਾਰਾ ਗਿਲਡਾ ਰੈਡਨਰ ਸੀ, ਜਿਸ ਨਾਲ ਉਸਨੇ ਤਿੰਨ ਫ਼ਿਲਮਾਂ ਵਿੱਚ ਕੰਮ ਕੀਤਾ, ਜਿਹਨਾਂ ਵਿੱਚੋਂ ਆਖ਼ਰੀ ਦੋ ਫ਼ਿਲਮਾਂ ਨੂੰ ਉਸਨੇ ਨਿਰਦੇਸ਼ਿਤ ਵੀ ਕੀਤਾ ਸੀ। 1989 ਵਿੱਚ ਉਸਦੀ ਪਤਨੀ ਦੀ ਕੈਂਸਰ ਕਰਕੇ ਹੋਈ ਮੌਤ ਤੋਂ ਬਾਅਦ ਉਸਨੇ ਕੈਂਸਰ ਪ੍ਰਤੀ ਜਾਗਰੂਕਤਾ ਅਤੇ ਇਲਾਜ ਦੇ ਕੰਮ ਵੀ ਕੀਤੇ, ਜਿਸ ਵਿੱਚ ਉਸਨੇ ਲਾਸ ਏਂਜਲਸ ਵਿਖੇ ਗਿਲਡਾ ਰੈਡਨਰ ਓਵੇਰੀਅਨ ਕੈਂਸਰ ਡਿਟੈਕਸ਼ਨ ਸੈਂਟਰ ਦੀ ਸਥਾਪਨਾ ਵੀ ਕੀਤੀ।[1]
2003 ਵਿੱਚ ਆਪਣੀ ਆਖ਼ਰੀ ਫ਼ਿਲਮ ਵਿਲ ਐਂਡ ਗ੍ਰੇਸ ਕਰਨ ਤੋਂ ਬਾਅਦ, ਜਿਸ ਵਿੱਚ ਉਸਨੇ ਇੱਕ ਮਹਿਮਾਨ ਅਦਾਕਾਰ ਦੀ ਭੂਮਿਕਾ ਨਿਭਾਈ ਸੀ ਅਤੇ ਉਸਨੂੰ ਉਸ ਫ਼ਿਲਮ ਲਈ ਸ਼ਾਨਦਾਰ ਮਹਿਮਾਨ ਭੂਮਿਕਾ ਲਈ ਪ੍ਰਾਈਮਟਾਈਮ ਐਮੀ ਅਵਾਰਡ ਮਿਲਿਆ, ਵਾਈਲਡਰ ਦਾ ਝੁਕਾਅ ਲਿਖਣ ਵੱਲ ਹੋ ਗਿਆ। ਉਸਨੇ 2005 ਇੱਕ ਬਿਰਤਾਂਤ ਦਾ ਨਿਰਮਾਣ ਕੀਤਾ ਜਿਸਦਾ ਨਾਮ ਕਿਸ ਮੀ ਲਾਈਕ ਏ ਸਟ੍ਰੇਂਜਰ: ਮਾਈ ਸਰਚ ਫ਼ੌਰ ਲਵ ਐਂਡ ਆਰਟ (Kiss Me Like a Stranger: My Search for Love and Art') ਸੀ। ਇਸ ਤੋਂ ਇਲਾਵਾ ਉਸਨੇ ਇੱਕ ਕਹਾਣੀ-ਸੰਗ੍ਰਹਿ ਵ੍ਹਾਟ ਇਸ ਦਿਸ ਥਿੰਗ ਕਾਲਡ ਲਵ? (What Is This Thing Called Love) (2010) ਅਤੇ ਨਾਵਲ ਮਾਈ ਫ਼ਰੈਂਚ ਹੋਰ (My French Whore) (2007), ਦ ਵੂਮਨ ਹੂ ਵੂਡ ਨਾੱਟ (The Woman Who Wouldn't) (2008) ਅਤੇ ਸਮਥਿੰਗ ਟੂ ਰਿਮੈਂਬਰ ਯੂ ਬਾਏ (Something to Remember You By) (2013) ਵੀ ਲਿਖੇ।
ਮੁੱਢਲਾ ਜੀਵਨ ਅਤੇ ਸਿੱਖਿਆ
ਸੋਧੋਵਾਈਲਡਰ ਦਾ ਸਹੀ ਨਾਮ ਜੈਰੋਮੀ ਸਿਲਬਰਮੈਨ ਸੀ ਅਤੇ ਉਸਦਾ ਜਨਮ 11 ਜੂਨ, 1933 ਨੂੰ ਮਿਲਵਾਊਕੀ, ਵਿਸਕਾਂਸਨ ਵਿਖੇ ਹੋਇਆ। ਵਾਈਲਡਰ ਦੀ ਮਾਂ ਦਾ ਨਾਮ ਜੀਅਨ ਬੇਰ ਸੀ ਅਤੇ ਉਸਦੇ ਪਿਤਾ ਦਾ ਨਾਮ ਵਿਲੀਅਮ ਸਿਲਬਰਮੈਨ ਸੀ ਜਿਹੜਾ ਕਿ ਇੱਕ ਕਾਰੀਗਰ ਅਤੇ ਸੇਲਸਮੈਨ ਸੀ।[2] ਉਸਦਾ ਪਿਤਾ ਇੱਕ ਰੂਸੀ ਯਹੂਦੀ ਪ੍ਰਵਾਸੀ ਸੀ।[3] ਵਾਈਲਡਰ ਦੀ ਅਦਾਕਾਰੀ ਵਿੱਚ ਰੁਚੀ 8 ਸਾਲਾਂ ਦੀ ਉਮਰ ਵਿੱਚ ਹੋ ਗਈ ਸੀ, ਜਦੋਂ ਉਸਦੀ ਮਾਂ ਇੱਕ ਬੀਮਾਰੀ ਨਾਲ ਪੀੜਿਤ ਸੀ ਅਤੇ ਡਾਕਟਰਾਂ ਨੇ ਉਸਨੂੰ ਆਪਣੀ ਮਾਂ ਨੂੰ ਹਸਾਉਣ ਲਈ ਕਿਹਾ ਸੀ।[4]
11 ਸਾਲਾਂ ਦੀ ਉਮਰ ਵਿੱਚ, ਉਸਨੇ ਆਪਣੀ ਭੈਣ ਨੂੰ ਵੇਖਿਆ ਜਿਹੜੀ ਕਿ ਅਦਾਕਾਰੀ ਅਤੇ ਸਟੇਜ ਬਾਰੇ ਸਿੱਖ ਰਹੀ ਸੀ ਅਤੇ ਉਹ ਇਸ ਤਜਰਬੇ ਤੋਂ ਬਹੁਤ ਰੁਮਾਂਚਿਤ ਹੋਇਆ। ਉਸਨੇ ਆਪਣੀ ਭੈਣ ਦੇ ਅਧਿਆਪਕ ਤੋਂ ਪੁੱਛਿਆ ਕਿ ਕੀ ਉਹ ਉਸਦਾ ਵਿਦਿਆਰਥੀ ਬਣ ਸਕਦਾ ਹੈ ਤਾਂ ਅਧਿਆਪਕ ਨੇ ਜਵਾਬ ਦਿੱਤਾ ਕਿ ਜੇਕਰ ਉਹ 13 ਸਾਲਾਂ ਦੀ ਉਮਰ ਵਿੱਚ ਵੀ ਇਹੀ ਰੁਚੀ ਰੱਖੇਗਾ ਤਾਂ ਉਹ ਉਸਨੂੰ ਸਿਖਾਉਣ ਲਈ ਤਿਆਰ ਹੈ। ਜਿਸ ਦਿਨ ਵਾਈਲਡਰ 13 ਸਾਲਾਂ ਦਾ ਹੋਇਆ, ਉਸੇ ਦਿਨ ਉਹ ਅਧਿਆਪਕ ਨੂੰ ਮਿਲਿਆ ਅਤੇ ਉਹ ਉਸਨੂੰ ਸਿਖਾਉਣ ਲਈ ਮੰਨ ਗਿਆ, ਵਾਈਲਡਰ ਉਸ ਤੋਂ ਦੋ ਸਾਲ ਤੱਕ ਅਦਾਕਾਰੀ ਸਿੱਖਦਾ ਰਿਹਾ।[5] ਉਸਨੇ 26 ਸਾਲ ਦੀ ਉਮਰ ਵਿੱਚ ਆਪਣਾ ਪੇਸ਼ੇਵਰ ਨਾਮ ਜੀਨ ਵਾਈਲਡਰ ਚੁਣਿਆ।[6]
ਮੌਤ
ਸੋਧੋਵਾਈਲਡਰ ਦੀ ਮੌਤ 29 ਅਗਸਤ, 2016 ਨੂੰ 83 ਸਾਲਾਂ ਦੀ ਉਮਰ ਵਿੱਚ ਉਸਦੇ ਘਰ ਸਟੈਮਫ਼ੋਰਡ, ਕਨੈਕਟੀਕਟ ਵਿਖੇ ਅਲਜ਼ਾਈਮਰ ਰੋਗ ਨਾਲ ਹੋਈ। ਉਸਨੇ ਆਪਣੀ ਬੀਮਾਰੀ ਤਿੰਨ ਸਾਲਾਂ ਤੱਕ ਲੁਕੋਈ ਰੱਖੀ ਪਰ ਮੌਤ ਤੋਂ ਤਿੰਨ ਸਾਲ ਪਹਿਲਾਂ ਉਸਨੇ ਆਪਣੀ ਬੀਮਾਰੀ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ।[1][2][7] ਵਾਈਲਡਰ ਦੇ ਭਤੀਜੇ ਜੌਰਡਨ ਵਾਕਰ-ਪਰਲਮੈਨ ਨੇ ਕਿਹਾ ਸੀ ਕਿ ਉਸਨੇ ਇਹ ਇਸ ਲਈ ਕੀਤਾ ਸੀ ਤਾਂਕਿ ਉਸਦੇ ਜਵਾਨ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਨਾ ਹੋਵੇ।[8] ਉਸਦੇ ਪਰਿਵਾਰ ਦੇ ਅਨੁਸਾਰ, ਵਾਈਲਡਰ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਆਪਣਾ ਪਸੰਦੀਦਾ ਗੀਤ ਐਲਾ ਫ਼ਿਟਜ਼ਜੇਰਾਲਡ ਦਾ ਓਵਰ ਦ ਰੇਨਬੋ ਸੁਣ ਰਿਹਾ ਸੀ।[9][10]
ਹਵਾਲੇ
ਸੋਧੋ- ↑ 1.0 1.1 1.2 1.3 Cohen, Sandy; McShane, Larry (August 29, 2016). "Nephew: Gene Wilder, star of Mel Brooks movies, dies at 83". AP.org. Associated Press. Archived from the original on ਸਤੰਬਰ 7, 2016. Retrieved August 29, 2016.
{{cite news}}
: Unknown parameter|dead-url=
ignored (|url-status=
suggested) (help) - ↑ 2.0 2.1 Lewis, Daniel (August 29, 2016). "Gene Wilder Dies at 83; Star of 'Willy Wonka' and 'Young Frankenstein'". The New York Times. Retrieved August 29, 2016.
- ↑ "Milwaukee's own Gene Wilder, star of 'Willy Wonka' and Mel Brooks comedies, dead at 83, family says". Fox. August 29, 2016. Archived from the original on ਸਤੰਬਰ 7, 2016. Retrieved ਮਾਰਚ 30, 2018.
{{cite web}}
: Unknown parameter|dead-url=
ignored (|url-status=
suggested) (help) - ↑ Segal, David. "Gene Wilder: It Hurts to Laugh." The Washington Post. March 28, 2005. Retrieved March 15, 2008.
- ↑ Wilder interviewed by Robert Osborne on Turner Classic Movies when Wilder was the guest film programmer (June 19, 2014).
- ↑ Wilder, Gene. Kiss Me Like a Stranger: My Search for Love and Art. St. Martin's Press, 2005. ISBN 0-312-33706-X.
- ↑ "Gene Wilder, star of Willy Wonka and Mel Brooks comedies, dies aged 83". Guardian. August 30, 2016. Retrieved August 30, 2016.
- ↑ Weldon, Glen (August 29, 2016). "Gene Wilder, Star Of 'Willy Wonka' And 'Young Frankenstein,' Dies". NPR. Retrieved August 30, 2016.
- ↑ "Family: Wilder passed to 'Somewhere Over the Rainbow'". USA Today. 29 August 2016. Retrieved 15 October 2016.
- ↑ Hautman, Nicholas (30 August 2016). "Gene Wilder Died Holding Hands With His Family While Listening to 'Over the Rainbow'". US Weekly. Retrieved 15 October 2016.
ਪੁਸਤਕ ਸੂਚੀ
ਸੋਧੋ- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002C-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002D-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002E-QINU`"'</ref>" does not exist.
ਬਾਹਰਲੇ ਲਿੰਕ
ਸੋਧੋ- ਜੀਨ ਵਾਇਲਡਰ ਡੀਮੌਜ਼ 'ਤੇ
- Gene Wilder, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਫਰਮਾ:IBDB name
- ਫਰਮਾ:Iobdb name
- ਜੀਨ ਵਾਇਲਡਰ ਟੀ.ਸੀ.ਐੱਮ. ਫ਼ਿਲਮ ਅਧਾਰ ਵਿਖੇ
- Gene Wilder ਆਲਮੂਵੀ 'ਤੇ
- The Gene Wilder Papers at the University of Iowa
- Gene Wilder Archived 2017-09-16 at the Wayback Machine. at Aveleyman