ਜੀਵ ਰਸਾਇਣ ਵਿਗਿਆਨ, ਕਈ ਵਾਰ ਜੀਵ ਵਿਗਿਆਨਕ ਰਸਾਇਣ ਵਿਗਿਆਨ ਵੀ ਕਹਿੰਦੇ ਹਨ, ਪ੍ਰਾਣੀਆਂ ਦੇ ਅੰਦਰ ਰਸਾਇਣਕ ਪ੍ਰਕਿਰਿਆਵਾਂ ਦਾ ਅਧਿਐਨ ਕਰਨ ਵਾਲਾ ਵਿਗਿਆਨ ਹੈ।[1] ਮੈਟਾਬੋਲਿਜਮ ਦੌਰਾਨ ਬਾਇਓਕੈਮੀਕਲ ਸੰਕੇਤਾਂ ਦੁਆਰਾ ਅਤੇ ਰਸਾਇਣਕ ਊਰਜਾ ਦੇ ਪ੍ਰਵਾਹ ਦੁਆਰਾ ਸੂਚਨਾ ਨਿਅੰਤਰਿਤ ਕਰ ਕੇ, ਬਾਇਓਕੈਮੀਕਲ ਪ੍ਰਕਿਰਿਆਵਾਂ ਜੀਵਨ ਦੀ ਜਟਿਲਤਾ ਨੂੰ ਜਨਮ ਦਿੰਦੀਆਂ ਹਨ। ਬੀਤੇ 40 ਸਾਲਾਂ ਦੌਰਾਨ, ਜੀਵ ਰਸਾਇਣ ਵਿਗਿਆਨ ਜੀਵਨ ਕਾਰਜ ਨੂੰ ਸਮਝਾਉਣ ਵਿੱਚ ਐਨਾ ਸਫਲ ਹੋਇਆ ਹੈ ਕਿ ਹੁਣ ਬੌਟਨੀ ਤੋਂ ਮੈਡੀਸ਼ਨ ਤੱਕ ਜੀਵ ਵਿਗਿਆਨ ਦੇ ਲਗਭਗ ਸਾਰੇ ਖੇਤਰ ਬਾਇਓਕੈਮੀਕਲ ਖੋਜ ਵਿੱਚ ਲੱਗੇ ਹੋਏ ਹਨ।[2]

ਹਵਾਲੇਸੋਧੋ