ਜੀ. ਕਮਲੱਮਾ (1930–2012) ਆਪਣੀ ਜ਼ਿਆਦਾਤਰ ਪੇਸ਼ੇਵਰ ਜ਼ਿੰਦਗੀ ਵਿਚ ਇੱਕ ਸਕੂਲ ਅਧਿਆਪਕਾ ਰਹੀ ਹੈ। ਉਹ ਇੱਕ ਲੇਖਕ ਸੀ ਅਤੇ ਉਸਨੇ ਵੱਖ ਵੱਖ ਭਾਸ਼ਾਵਾਂ ਵਿਚ ਸਾਹਿਤ, ਸਮਾਜਿਕ-ਸਭਿਆਚਾਰਕ ਵਿਸ਼ਿਆਂ ਅਤੇ ਜੀਵਨੀ ਦੇ ਖੇਤਰ ਨਾਲ ਸਬੰਧਿਤ ਲਿਖਿਆ। ਉਸਨੇ 30 ਤੋਂ ਵੱਧ ਕਿਤਾਬਾਂ ਲਿਖੀਆਂ, ਜੋ ਸਾਰੀਆਂ ਮਲਿਆਲਮ ਭਾਸ਼ਾ ਵਿੱਚ ਹਨ ਅਤੇ ਭਾਰਤ ਸਾਹਿਤ ਅਕੈਡਮੀ ਅਤੇ ਕੇਰਲ ਦੀ ਸਾਹਿਤ ਅਕਾਦਮੀ ਦੋਵਾਂ ਤੋਂ ਹਵਾਲੇ ਅਤੇ ਪੁਰਸਕਾਰ ਹਾਸਿਲ ਕੀਤੇ ਹਨ।[1]

ਜੀ.ਕਮਲੱਮਾ
ਜਨਮ1930
ਪੇਰੂਮਬੁਜ਼ਾ, ਕੁੰਦਰਾ, ਕੇਰਲਾ, ਭਾਰਤ
ਮੌਤ2012
ਪੇਸ਼ਾਲੇਖਕ, ਸਾਹਿਤਕਾਰ, ਅਧਿਆਪਕ ਅਤੇ ਸਮਾਜਿਕ ਕਾਰਕੁਨ

ਜਨਮ ਅਤੇ ਸ਼ੁਰੂਆਤੀ ਜੀਵਨ ਸੋਧੋ

ਕਮਲੱਮਾ ਦਾ ਜਨਮ 1930 ਵਿਚ ਕੇਰਲਾ ਦੇ ਕੋਲਮ ਜ਼ਿਲ੍ਹੇ ਨਜ਼ਦੀਕ ਕੁੰਦਰਾ ਨੇੜੇ ਪਿੰਡ ਪੇਰੂਮਬੁਜ਼ਾ ਵਿਚ ਹੋਇਆ ਸੀ। ਉਸਦੇ ਪਿਤਾ ਸਾਹਿਤ-ਸ਼ਿਰੋਮਣੀ ਐਮ.ਕੇ. ਗੋਵਿੰਦਨ (1901 ~ 1968) ਇੱਕ ਸੰਸਕ੍ਰਿਤ ਵਿਦਵਾਨ, ਪ੍ਰੋਫੈਸਰ ਅਤੇ ਲੇਖਕ ਸਨ, ਜੋ ਪੇਰੂਮਬੁਜ਼ਾ ਵਿੱਚ ਮੁੰਡੂਪੋਇਕਾਵਿਲਾ ਘਰ ਦੇ ਕੁੰਜਨ ਚਨਾਰ ਦੇ ਪੁੱਤਰ ਸਨ। ਕਮਲੱਮਾ ਦੀ ਮਾਤਾ ਗੌਰੀਕੁਟੀ ਕਵਿਲਾ ਪੇਰੂਮਲ ਦੀ ਧੀ ਸੀ।

ਕਰੀਅਰ ਸੋਧੋ

ਗ੍ਰੈਜੂਏਟ ਹੋਣ ਤੋਂ ਬਾਅਦ ਬੀ.ਏ. ਅਤੇ ਬੀ.ਟੀ. ਹੋਣ ਦੇ ਨਾਤੇ, ਕਮਲੱਮਾ ਨੇ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਕੇਰਲ ਸਰਕਾਰ ਦੇ ਵਿਕਾਸ ਵਿਭਾਗ ਵਿੱਚ ਇੱਕ ਸਮਾਜਕ ਸਿੱਖਿਆ ਪ੍ਰਬੰਧਕ ਦੇ ਤੌਰ 'ਤੇ ਕੀਤੀ, ਜਿਥੇ ਉਸਨੇ ਪਹਿਲੇ ਦਸ ਸਾਲ ਕੰਮ ਕੀਤਾ। ਇਸ ਤੋਂ ਬਾਅਦ ਉਸਨੇ ਇੱਕ ਅਧਿਆਪਕ ਵਜੋਂ ਨੌਕਰੀ ਪ੍ਰਾਪਤ ਕੀਤੀ, ਉਸਨੇ 1987 ਵਿੱਚ ਆਪਣੇ ਵਿੱਦਿਅਕ ਜੀਵਨ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਚੌਵੀ ਸਾਲ ਕੰਮ ਕੀਤਾ।

ਹਵਾਲੇ ਸੋਧੋ

  1. "G. Kamalamma". Combster.tv. Retrieved 2021-02-22.[permanent dead link]