ਜੀ ਡੀ ਅਗਰਵਾਲ
ਜੀ ਡੀ ਅਗਰਵਾਲ ਉਰਫ ਸਵਾਮੀ ਗਿਆਨ ਸਵਰੂਪ ਸਾਨੰਦ (ਜਨਮ 20 ਜੁਲਾਈ 1932) ਇੱਕ ਭਾਰਤ ਦੇ ਪ੍ਰਸਿੱਧ ਵਾਤਾਵਰਨਪ੍ਰੇਮੀ ਇੰਜਨੀਅਰ ਸਨ। ਉਹਨਾਂ ਦਾ ਮੂਲ ਨਾਮ ਜੀ ਡੀ ਅਗਰਵਾਲ ਸੀ। ਉਹ ਪੰਡਤ ਮੰਡਨ ਮੋਹਨ ਮਾਲਵੀਆ ਦੁਆਰਾ 1905 ਵਿਚ ਸਥਾਪਿਤ ਇੱਕ ਗ਼ੈਰ-ਸਰਕਾਰੀ ਸੰਸਥਾ ਗੰਗਾ ਮਹਾਂਸਭਾ ਦਾ ਸਰਪ੍ਰਸਤ ਸੀ। ਉਸ ਦਾ ਕੈਰੀਅਰ ਆਈ.ਆਈ.ਟੀ.-ਕਾਨਪੁਰ ਦੇ ਫੈਕਲਟੀ ਮੈਂਬਰ ਬਣਨ ਤੋਂ, ਭਾਰਤੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਅਤੇ ਹੁਣ ਸਨਿਆਸੀ ਹੋਣ ਤੱਕ ਹੈ। ਉਸਨੇ ਮੱਧ ਪ੍ਰਦੇਸ਼ ਦੇ ਚਿੱਤਰਕੂਟ ਵਿਚ ਮਹਾਤਮਾ ਗਾਂਧੀ ਚਿੱਤਰਕੂਟ ਗ੍ਰਾਮੋਦਏ ਵਿਸ਼ਵਵਿਦਿਆਲੇ ਵਿਖੇ ਵਾਤਾਵਰਣ ਵਿਗਿਆਨ ਦੇ ਆਨਰੇਰੀ ਪ੍ਰੋਫੈਸਰ ਵਜੋਂ ਵੀ ਪੜ੍ਹਾਇਆ ਹੈ। [ਹਵਾਲਾ ਲੋੜੀਂਦਾ]
ਜੀ ਡੀ ਅਗਰਵਾਲ | |
---|---|
ਜਨਮ | ਜੀ ਡੀ ਅਗਰਵਾਲ 20 ਜੁਲਾਈ 1932 |
ਮੌਤ | 11 ਅਕਤੂਬਰ 2018 (ਉਮਰ 87) |
ਮੌਤ ਦਾ ਕਾਰਨ | ਦਿਲ ਦਾ ਦੌਰਾ |
ਕਬਰ | ਚਿੱਤਰਕੂਟ, ਮੱਧ ਪ੍ਰਦੇਸ਼ ਚਿੱਤਰਕੂਟ, ਮੱਧ ਪ੍ਰਦੇਸ਼, ਭਾਰਤ |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਸੰਤ ਸਵਾਮੀ ਸਾਨੰਦ, ਸਵਾਮੀ ਗਿਆਨ ਸਵਰੂਪ ਸਾਨੰਦ |
ਨਾਗਰਿਕਤਾ | ਭਾਰਤੀ |
ਸਿੱਖਿਆ | ਸਿਵਲ ਇੰਜਨੀਅਰਿੰਗ ਵਾਤਾਵਰਨ ਇੰਜੀਨੀਅਰਿੰਗ |
ਅਲਮਾ ਮਾਤਰ | ਆਈਆਈਟੀ ਰੁੜਕੀ, ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ |
ਪੇਸ਼ਾ | ਵਾਤਾਵਰਨ ਇੰਜਨੀਅਰ |
ਸਰਗਰਮੀ ਦੇ ਸਾਲ | 1952-2018 |
ਮਾਲਕ | ਭਾਰਤ ਸਰਕਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸਿਵਲ ਅਤੇ ਐਨਵਾਇਰਮੈਂਟਲ ਇੰਜਨੀਅਰਿੰਗ ਆਈਆਈਟੀ ਕਾਨਪੁਰ |
ਲਈ ਪ੍ਰਸਿੱਧ | ਭਾਗੀਰਥੀ ਦਰਿਆ ਤੇ ਡੈਮ ਬਣਾਉਣ ਨੂੰ ਰੋਕਣ ਲਈ |
ਖਿਤਾਬ | ਪਹਿਲਾ ਮੈਂਬਰ-ਸਕੱਤਰ (ਸੀ.ਪੀ.ਸੀ. ਬੀ.), ਵਿਭਾਗ ਦਾ ਸਾਬਕਾ ਮੁਖੀ (ਆਈਆਈਟੀ) |
ਮਿਆਦ | 17 ਸਾਲ ਆਈਆਈਟੀ ਕਾਨਪੁਰ |
ਉਹ ਗੰਗਾ ਨਦੀ ਤੇ ਕਈ ਪ੍ਰਾਜੈਕਟਾਂ ਨੂੰ ਰੋਕਣ ਲਈ ਚੁੱਕੇ ਗਏ ਕਈ ਉਪਵਾਸਾਂ ਲਈ ਮਸ਼ਹੂਰ ਹੈ। 2009 ਵਿੱਚ ਉਸ ਦੇ ਉਪਵਾਸ ਕਾਰਨ ਭਾਗੀਰਥੀ ਦਰਿਆ ਤੇ ਡੈਮ ਬਣਾਉਣ ਨੂੰ ਰੋਕਿਆ ਗਿਆ ਸੀ। [1].
ਅਗਰਵਾਲ ਦੀ 11 ਅਕਤੂਬਰ, 2018 ਨੂੰ ਮੌਤ ਹੋ ਗਈ। ਉਹ 22 ਜੂਨ 2018 ਤੋਂ ਅਨਿਸਚਿਤ ਸਮੇਂ ਲਈ ਵਰਤ ਤੇ ਸੀ। ਉਸ ਦੀ ਮੰਗ ਸੀ ਕਿ ਸਰਕਾਰ ਨਦੀ ਗੰਗਾ ਨੂੰ ਸਾਫ਼ ਕਰਨ ਅਤੇ ਇਸ ਨੂੰ ਬਚਾਉਣ ਲਈ ਕੀਤੇ ਆਪਣੇ ਵਾਅਦੇ ਤੇ ਅਮਲ ਕਰੇ।[2]
ਹਵਾਲੇ
ਸੋਧੋ- ↑ Desh (21 May 2008). "Professor GD Agrawal's Fast unto death over Dam on Bhagirathi". Drishtikone. Retrieved 2 March 2010.
- ↑ "'Ganga Activist' GD Agarwal, On Fast From About 4 Months For Clean Ganga, Dies At 87 - HeadLines Today". headlinestoday.org. Headlines Today. 11 October 2018. Archived from the original on 11 ਅਕਤੂਬਰ 2018. Retrieved 11 October 2018.
{{cite news}}
: Unknown parameter|dead-url=
ignored (|url-status=
suggested) (help)