ਜੂਲੀਅਸ ਫੂਚੀਕ (ਚੈਕ: Julius Fučík; 23 ਫਰਵਰੀ 1903 – 8 ਸਤੰਬਰ 1943) ਚੈਕੋਸਲਵਾਕੀਆ ਦਾ ਇੱਕ ਪੱਤਰਕਾਰ ਅਤੇ ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ ਦਾ ਇੱਕ ਸਰਗਰਮ ਮੈਂਬਰ ਅਤੇ ਨਾਜ਼ੀ ਵਿਰੋਧ ਲਹਿਰ ਦੀਆਂ ਮੂਹਰਲੀਆਂ ਸਫ਼ਾਂ ਦਾ ਭਾਗ ਸੀ। ਫੜੇ ਜਾਣ ਤੇ ਨਾਜ਼ੀਆਂ ਨੇ ਉਸ ਨੂੰ ਕੈਦੀ ਰੱਖਿਆ, ਅਕਹਿ ਤਸੀਹੇ ਦਿੱਤੇ, ਅਤੇ ਆਖਰ ਫਾਂਸੀ ਦੇ ਦਿੱਤੀ ਸੀ। ਫਾਸ਼ੀ ਦੇ ਤਖ਼ਤੋ ਤੋਂ ਜੂਲੀਅਸ ਫੂਚੀਕ' ਦੀ ਮੁਖ ਰਚਨਾ ਹੈ ਜਿਸਨੂੰ ਅਧਾਰ ਬਣਾ ਕੇ ਮਸ਼ਹੂਰ ਕੰਪੋਜਰ ਲੁਇਗੀ ਨੋਨੋ ਨੇ 'ਜੂਲੀਅਸ ਫਿਊਚਿਕ' ਨਾਮ ਦੀ ਸੰਗੀਤ ਰਚਨਾ ਕੀਤੀ ਸੀ।

ਜੂਲੀਅਸ ਫੂਚੀਕ
ਜਨਮ23 ਫਰਵਰੀ 1903
ਪਰਾਗ, ਆਸਟਰੀਆ-ਹੰਗਰੀ
ਮੌਤ8 ਸਤੰਬਰ 1943
ਬਰਲਿਨ, ਨਾਜ਼ੀ ਜਰਮਨੀ
ਕਿੱਤਾਪੱਤਰਕਾਰ
ਨਾਗਰਿਕਤਾਆਸਟਰੀਆਈ, ਚੈਕੋਸਲਵਾਕੀ
ਪ੍ਰਮੁੱਖ ਕੰਮਫਾਂਸੀ ਦੇ ਤਖ਼ਤੇ ਤੋਂ (Reportáž psaná na oprátce)