ਜੂਡੀ ਗੋਲਡਸਮਿਥ ਇੱਕ ਅਮਰੀਕੀ ਨਾਰੀਵਾਦੀ ਚਿੰਤਕ ਅਤੇ ਵਿਦਵਾਨ ਹੈ। ਇਹ 1982 ਤੋਂ 1985 ਤੱਕ ਔਰਤਾਂ ਲਈ ਰਾਸ਼ਟਰੀ ਸੰਸਥਾ (NOW) ਦੀ ਪ੍ਰਧਾਨ ਸੀ, ਜੋ ਸੰਯੁਕਤ ਰਾਜ ਅਮਰੀਕਾ ਦੀ ਸਭ ਤੋਂ ਵੱਡੀ ਨਾਰੀਵਾਦੀ ਸੰਸਥਾ ਹੈ। ਇਸ ਤੋਂ ਪਹਿਲਾਂ ਉਹ ਅੰਗਰੇਜ਼ੀ ਦੀ ਪ੍ਰੋਫੈਸਰ ਸੀ।[1] ਇਹ ਅਮਰੀਕਾ ਦੀਆਂ ਤਜਰਬੇਕਾਰ ਨਾਰੀਵਾਦੀ ਨਾਂ ਦੀ ਸੰਸਥਾ ਦੇ ਬੋਰਡ ਦੀ ਹਾਨਰੇਰੀ ਮੈਂਬਰ ਵੀ ਹੈ।[2]

ਮੁੱਢਲਾ ਜੀਵਨ ਅਤੇ ਸਿੱਖਿਆਸੋਧੋ

ਗੋਲਡਸਮਿਥ ਦਾ ਜਨਮ ਵਿਸਕਾਂਸਨ ਵਿੱਚ ਹੋਇਆ। ਇਸਦੇ ਮਾਪਿਆਂ ਦੇ ਤਲਾਕ ਤੋਂ ਬਾਅਦ ਇਸਦੀ ਮਾਂ ਨੇ ਆਪਣੇ 5 ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਅਤੇ ਪੜ੍ਹਾਈ-ਲਿਖਾਈ ਲਈ 25 ਸਾਲ ਫੈਕਟਰੀਆਂ ਵਿੱਚ ਕੰਮ ਕੀਤਾ। ਹਾਈ ਸਕੂਲ ਪੂਰਾ ਕਰਨ ਤੋਂ ਬਾਅਦ ਗੋਲਡਸਮਿਥ ਨੂੰ ਇੱਕ ਸਕਾਲਰਸ਼ਿਪ ਮਿਲ ਗਈ ਜਿਸ ਦੀ ਬਦੌਲਤ ਇਸਨੇ ਕਾਲਜ ਤੋਂ ਗਰੈਜੂਏਸ਼ਨ ਕਰ ਲਈ।[3]

ਕਰੀਅਰਸੋਧੋ

ਇਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਕਾਲਜ ਪ੍ਰੋਫੈਸਰ ਦੇ ਤੌਰ ਉੱਤੇ ਕੀਤੀ ਅਤੇ 15 ਸਾਲ ਬਾਅਦ ਇਹ ਨਾਓ(NOW) ਦੀ ਪ੍ਰਧਾਨ ਬਣ ਗਈ  ਅਤੇ ਵਾਸ਼ਿੰਗਟਨ ਜਾ ਕੇ ਰਹਿਣ ਲੱਗੀ।[3]

1982 ਵਿੱਚ ਜਦੋਂ ਗੋਲਡਸਮਿਥ ਨਾਓ ਦੀ ਪ੍ਰਧਾਨ ਸੀ ਤਾਂ ਇਹ ਸੰਸਥਾ ਸੂਬੇ ਦੀ ਵਿਧਾਨ ਸਭਾ ਵਿੱਚ ਔਰਤਾਂ ਦੀ ਗਿਣਤੀ ਵਧਾਉਣ ਵਿੱਚ ਕਾਮਯਾਬ ਹੋ ਗਈ।

ਹਵਾਲੇਸੋਧੋ