ਜੂਲੀ ਡੋਰਫ਼
ਜੂਲੀ ਡੋਰਫ਼ (ਜਨਮ 28 ਫਰਵਰੀ, 1965) ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਵਕੀਲ ਹੈ ਜੋ ਆਉਟਰਾਇਟ ਐਕਸ਼ਨ ਇੰਟਰਨੈਸ਼ਨਲ (ਬਾਅਦ ਵਿੱਚ ਇੰਟਰਨੈਸ਼ਨਲ ਗੇਅ ਅਤੇ ਲੈਸਬੀਅਨ ਹਿਊਮਨ ਰਾਈਟਸ ਕਮਿਸ਼ਨ ਵਜੋਂ ਜਾਣੀ ਗਈ) ਦੇ ਸੰਸਥਾਪਕ ਕਾਰਜਕਾਰੀ ਨਿਰਦੇਸ਼ਕ ਵਜੋਂ ਜਾਣੀ ਜਾਂਦੀ ਹੈ।[1] ਉਸਨੇ 1990 ਵਿੱਚ ਸੰਗਠਨ ਦੀ ਸ਼ੁਰੂਆਤ ਕੀਤੀ ਅਤੇ 2000 ਤੱਕ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕੀਤਾ।
ਸਰਗਰਮਤਾ
ਸੋਧੋਜਿਵੇਂ ਕਿ ਵਿਦਵਾਨ ਰਿਆਨ ਥੋਰਸਨ ਨੇ ਆਪਣੀ ਕਿਤਾਬ ਟ੍ਰਾਂਸੈਸ਼ਨਲ ਐਲਜੀਬੀਟੀ ਐਕਟੀਵਿਜ਼ਮ ਵਿੱਚ ਵਰਣਨ ਕੀਤਾ ਹੈ, ਡੋਰਫ਼ ਨੇ "ਐਕਟ-ਯੂ.ਪੀ. ਜਾਂ ਕੁਈਰ ਨੇਸ਼ਨ ਦੀ ਸ਼ੈਲੀ ਵਿੱਚ ਹੇਠਲੇ ਪੱਧਰ ਦੇ ਸੰਗਠਨ ਤੋਂ ਹੋਰ ਪੇਸ਼ੇਵਰ 501 (ਸੀ) (3) ਵਿੱਚ ਸੰਗਠਨ ਬਣਾਇਆ ਜੋ ਵਿਸ਼ਵ ਪੱਧਰ 'ਤੇ ਐਲਜੀਬੀਟੀ ਅਧਿਕਾਰ ਬਾਰੇ ਜਾਣਕਾਰੀ ਲਈ ਅਧਿਕਾਰਤ ਸਰੋਤ ਬਣ ਗਿਆ। "[2]
ਬਾਅਦ ਵਿੱਚ ਡੋਰਫ਼ ਹੌਰੀਜ਼ੋਨਸ ਫਾਊਂਡੇਸ਼ਨ ਦੇ ਸਟਾਫ ਵਜੋਂ ਰਹੀ, ਜੋ ਇੱਕ ਸੈਨ ਫ੍ਰਾਂਸਿਸਕੋ ਬੇਅ ਏਰੀਆ ਐਲ.ਜੀ.ਬੀ.ਟੀ. ਪਰਉਪਕਾਰੀ ਸੰਸਥਾ ਹੈ, ਕੌਂਸਲ ਫਾਰ ਗਲੋਬਲ ਇਕੁਏਲਟੀ ਵਿੱਚ ਸੀਨੀਅਰ ਸਲਾਹਕਾਰ ਬਣਨ ਤੋਂ ਪਹਿਲਾਂ ਜਿਸਨੂੰ ਉਸਨੇ ਬਣਾਉਣ ਵਿੱਚ ਸਹਾਇਤਾ ਕੀਤੀ ਸੀ ਅਤੇ ਜੋ ਐਲ.ਜੀ.ਬੀ.ਟੀ.-ਸਮੂਲੀਅਤ ਵਾਲੀ ਅਮਰੀਕੀ ਵਿਦੇਸ਼ ਨੀਤੀ ਦੀ ਵਕਾਲਤ ਕਰਦੀ ਹੈ।[3]
ਹਵਾਲੇ
ਸੋਧੋ- ↑ Julie Dorf, Senior Advisor, Council for Global Equality". Retrieved June 3, 2017.
- ↑ Thorson, Ryan (May 12, 2015). Ryan Thoreson on the Struggles, Achievements and Foibles of a Quarter Century of Transnational LGBT Activism Archived 2020-06-16 at the Wayback Machine., queered spaces & queerer ecologies. Retrieved June 3, 2017.
- ↑ "About us". Council for Global Equality. 2010. Retrieved June 4, 2017.