ਜੇਨ ਆਇਰ
ਜੇਨ ਆਇਰ ਇੱਕ ਅੰਗ੍ਰੇਜ਼ੀ ਨਾਵਲਕਾਰ ਸ਼ਾਰਲਟ ਬਰੌਂਟੇ ਦੁਆਰਾ ਲਿਖਿਆ ਨਾਵਲ ਹੈ।
ਲੇਖਕ | ਸ਼ਾਰਲਟ ਬਰੌਂਟੇ |
---|---|
ਦੇਸ਼ | ਇੰਗਲੈਂਡ |
ਭਾਸ਼ਾ | ਅੰਗਰੇਜ਼ੀ |
ਵਿਧਾ | ਗੌਥਿਕ ਗਲਪ, ਸਮਾਜਿਕ ਆਲੋਚਨਾ, ਬਿਲਡੰਗਗਜ਼ਰੋਮਨ |
ਪ੍ਰਕਾਸ਼ਕ | ਸਮਿਥ, ਐਲਡਰ, ਐਂਡ ਕੰਪਨੀ |
ਪ੍ਰਕਾਸ਼ਨ ਦੀ ਮਿਤੀ | 16 ਅਕਤੂਬਰ 1847 |
ਮੀਡੀਆ ਕਿਸਮ | ਪ੍ਰਿੰਟ |
ਪਲਾਟ
ਸੋਧੋਜਾਣ-ਪਛਾਣ
ਸੋਧੋਨਾਵਲ ਜੇਨ ਆਇਰ ਟਾਈਟਲ ਪਾਤਰ, ਦੀ ਉੱਤਮ ਪੁਰਖ ਵਿੱਥਿਆ ਹੈ। ਨਾਵਲ ਦੀ ਕਹਾਣੀ ਜਾਰਜ ਤੀਜੇ (1760-1820) ਦੇ ਰਾਜ ਦੌਰਾਨ, ਇੰਗਲੈਂਡ ਦੇ ਉੱਤਰ ਵਿੱਚ ਕਿਤੇ ਵਾਪਰਦੀ ਹੈ, ਅਤੇ ਪੰਜ ਪੜਾਅ ਪਾਰ ਕਰਦੀ ਹੈ: ਗੇਟਸਹੈੱਡ ਹਾਲ ਵਿਖੇ ਜੇਨ ਦਾ ਬਚਪਨ, ਜਿੱਥੇ ਉਸ ਨਾਲ ਉਸ ਦੀ ਆਂਟੀ ਅਤੇ ਕਜ਼ਨ ਭਰਾਵਾਂ ਦੁਆਰਾ ਭਾਵਾਤਮਕ ਅਤੇ ਸਰੀਰਕ ਤੌਰ ਉੱਤੇ ਦੁਰਵਿਵਹਾਰ ਹੁੰਦਾ ਹੈ; ਲੋਵੁੱਡ ਸਕੂਲ ਵਿੱਚ ਪੜ੍ਹਾਈ, ਜਿੱਥੇ ਉਸ ਨੂੰ ਦੋਸਤ ਅਤੇ ਰੋਲ ਮਾਡਲ ਮਿਲਦੇ ਹਨ, ਪਰ ਤੰਗੀਆਂ ਅਤੇ ਜ਼ੁਲਮ ਵੀ ਸਹਿੰਦੀ ਹੈ; ਥੌਰਨਫ਼ੀਲਡ ਹਾਲ ਦੀ ਗਵਰਨੈਸ ਦੇ ਤੌਰ ਉੱਤੇ, ਜਿੱਥੇ ਉਸ ਨੂੰ ਆਪਣੇ ਮਾਲਕ, ਐਡਵਰਡ ਰੌਚੇਸਟਰ ਦੇ ਨਾਲ ਪਿਆਰ ਹੋ ਜਾਂਦਾ ਹੈ; ਰਿਵਰਜ਼ ਪਰਿਵਾਰ ਨਾਲ ਉਸ ਦਾ ਸਮਾਂ, ਜਿਸ ਦੌਰਾਨ ਸੁਹਿਰਦ, ਪਰ ਕਰੂਰ ਪਾਦਰੀ ਰਿਸ਼ਤੇਦਾਰ, ਸੇਂਟ ਜੌਨ ਰਿਵਰਜ਼, ਉਸ ਨੂੰ ਸ਼ਾਦੀ ਦੀ ਤਜਵੀਜ਼ ਦਿੰਦਾ ਹੈ; ਅਤੇ ਅਖੀਰ ਉਸ ਦਾ ਆਪਣੇ ਪਿਆਰੇ ਰੌਚੇਸਟਰ ਨਾਲ ਪੁਨਰਮਿਲਣ ਅਤੇ ਸ਼ਾਦੀ ਹੋਣਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |