ਜੈਅੰਤ ਹਿੰਮਤਲਾਲ ਪਾਠਕ (ਗੁਜਰਾਤੀ: જયંત હિંમતલાલ પાઠક; 20 ਅਕਤੂਬਰ 1920   - 1 ਸਤੰਬਰ 2003) ਗੁਜਰਾਤ, ਭਾਰਤ ਤੋਂ ਇੱਕ ਗੁਜਰਾਤੀ ਕਵੀ ਅਤੇ ਸਾਹਿਤਕ ਆਲੋਚਕ ਸੀ। ਉਹ 1990 - 1991 ਤੋਂ ਗੁਜਰਾਤੀ ਸਾਹਿਤ ਪਰਿਸ਼ਦ ਦਾ ਪ੍ਰਧਾਨ ਸੀ। ਉਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ, ਕੁਮਾਰ ਸੁਵਰਨਾ ਚੰਦਰਕ, ਨਰਮਦ ਸੁਵਰਨਾ ਚੰਦਰਕ, ਰਣਜੀਤਰਾਮ ਸੁਵਰਨਾ ਚੰਦਰਕ ਅਤੇ ਉਮਾ-ਸਨੇਹਰਾਸ਼ਮੀ ਪੁਰਸਕਾਰ ਸਮੇਤ ਕਈ ਪੁਰਸਕਾਰ ਪ੍ਰਾਪਤ ਹੋਏ। ਜੈਯੰਤ ਪਾਠਕ ਕਵਿਤਾ ਅਵਾਰਡ ਉਨ੍ਹਾਂ ਦੇ ਨਾਮ ਤੇ ਰੱਖਿਆ ਗਿਆ ਹੈ।

ਜੈਅੰਤ ਪਾਠਕ
ਤਸਵੀਰ:JayantPathakPic.jpg
ਮੂਲ ਨਾਮ
જયંત હિંમતલાલ પાઠક
ਜਨਮਜੈਅੰਤ ਹਿੰਮਤਲਾਲ ਪਾਠਕ
(1920-10-20)20 ਅਕਤੂਬਰ 1920
ਮੌਤ1 ਸਤੰਬਰ 2003(2003-09-01) (ਉਮਰ 82)
ਕਿੱਤਾਕਵੀ, ਸਾਹਿਤਕ ਆਲੋਚਕ
ਭਾਸ਼ਾਗੁਜਰਾਤੀ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਕੰਮ
  • ਵਨਾਂਚਲ (1967)
  • ਅਨੂਨਾਇਆ (1978)
  • ਮੁਰਗਾਇਆ (1983)
ਪ੍ਰਮੁੱਖ ਅਵਾਰਡ
ਦਸਤਖ਼ਤ

ਜ਼ਿੰਦਗੀ ਸੋਧੋ

ਜੈਯੰਤ ਪਾਠਕ ਦਾ ਜਨਮ 20 ਅਕਤੂਬਰ 1920 ਨੂੰ ਭਾਰਤ ਦੇ ਗੁਜਰਾਤ ਦੇ ਪੰਚਮਹਿਲ ਜ਼ਿਲੇ ਦੇ ਰਾਜਗੜ ਤਾਲੁਕਾ ਵਿੱਚ ਪੈਂਦੇ ਇੱਕ ਪਿੰਡ ਗੋਥ ਵਿਖੇ ਇੱਕ ਗੌੜ ਬ੍ਰਾਹਮਣ ਪਰਿਵਾਰ ਵਿੱਚ ਇਛੱਬਾ ਅਤੇ ਹਿੰਮਤਰਾਮ ਜੋਇਤਾਰਾਮ ਪਾਠਕ ਦੇ ਘਰ ਹੋਇਆ ਸੀ। "ਬਚੁਡੋ" (ਛੋਟਾ ਬੱਚਾ) ਉਸਦਾ ਬਚਪਨ ਦਾ ਉਪਨਾਮ ਸੀ। ਪਾਠਕ ਦਾ ਪਾਲਣ ਪੋਸ਼ਣ ਉਸਦੇ ਦਾਦਾ ਜੋਇਤਾਰਾਮ ਦੁਆਰਾ ਕੀਤਾ ਗਿਆ ਸੀ, ਕਿਉਂਕਿ ਉਸਦੇ ਪਿਤਾ ਹਿੰਮਤਰਾਮ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਅਜੇ ਉਹ ਲਗਭਗ ਦਸ ਸਾਲ ਦਾ ਸੀ। ਉਸਨੇ ਆਪਣੀ ਪ੍ਰੀਸਕੂਲ ਦੀ ਪੜ੍ਹਾਈ ਰਾਜਗੜ ਵਿੱਚ ਪੂਰੀ ਕੀਤੀ। ਫਿਰ, ਉਹ 1930 ਵਿੱਚ ਮੋਤਾਬੇਨ (ਉਰਫ ਪੁਸ਼ਪਾਬੇਨ) ਕੋਲ ਕਲੋਲ ਘਰ ਵਿੱਚ ਚਲਿਆ ਗਿਆ ਅਤੇ ਉਥੇ ਐਨਜੀਐਸ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਅਤੇ 1938 ਵਿੱਚ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ। ਉਸਨੇ 1943 ਵਿੱਚ ਐਮਟੀਬੀ ਆਰਟਸ ਕਾਲਜ ਤੋਂ ਬੈਚੂਲਰ ਆਫ਼ ਆਰਟਸ ਅਤੇ 1945 ਵਿੱਚ ਵਡੋਦਰਾ ਕਾਲਜ ਤੋਂ ਗੁਜਰਾਤੀ ਅਤੇ ਸੰਸਕ੍ਰਿਤ ਵਿਸ਼ਿਆਂ ਵਿੱਚ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਪੀਐਚ.ਡੀ.ਦੀ ਡਿਗਰੀ ਵਿਸ਼ਨੂੰਪ੍ਰਸਾਦ ਤ੍ਰਿਵੇਦੀ ਦੇ ਅਧੀਨ 1960 ਵਿਚ, ਆਪਣੀ ਖੋਜ ਥੀਸਸ 1920 ਪਾਛਿਨੀ ਗੁਜਰਾਤੀ ਕਵਿਤਾਣੀ ਸੰਸਕ੍ਰਿਤਿਕ ਭੂਮਿਕਾ: ਪਰਿਬਲੋ ਅਨੇ ਸਿੱਧੀ ਲਈ ਹਾਸਲ ਕੀਤੀ। ਉਸਨੇ ਭਾਨੂਬੇਨ ਨਾਲ ਵਿਆਹ ਕਰਵਾ ਲਿਆ।

ਕਰੀਅਰ ਸੋਧੋ

1943 ਤੋਂ 1945 ਤਕ, ਉਸਨੇ ਵਡੋਦਰਾ ਦੇ ਨਿਊ ਈਰਾ ਸਕੂਲ, ਕਟਾਪੀਟੀਆ ਸਕੂਲ ਅਤੇ ਕਰਜਨ ਪਿੰਡ ਵਿਖੇ ਇੱਕ ਸਕੂਲ ਸਮੇਤ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ। 1948 ਤੋਂ 1953 ਤੱਕ ਉਹ ਮੁੰਬਈ, ਪੁਣੇ ਅਤੇ ਦਿੱਲੀ ਵਿੱਚ ਰਿਹਾ ਅਤੇ ਪੱਤਰਕਾਰੀ ਸਮੇਤ ਵੱਖ ਵੱਖ ਖੇਤਰਾਂ ਵਿੱਚ ਕੰਮ ਕੀਤਾ। ਉਹ 1953 ਵਿੱਚ ਸੂਰਤ ਦੇ ਐਮਟੀਬੀ ਆਰਟਸ ਕਾਲਜ ਵਿੱਚ ਪ੍ਰੋਫੈਸਰ ਵਜੋਂ ਨਿਯੁਕਤ ਹੋਇਆ ਅਤੇ 1980 ਵਿੱਚ ਉਥੋਂ ਰਿਟਾਇਰ ਹੋਇਆ। ਉਹ 1989 ਤੋਂ 1991 ਤੱਕ ਗੁਜਰਾਤੀ ਸਾਹਿਤ ਪ੍ਰੀਸ਼ਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ 1992 ਵਿੱਚ ਨਰਮਦ ਸਾਹਿਤ ਸਭਾ ਅਤੇ 1992 ਵਿੱਚ ਕਵੀ ਨਰਮਦ ਯੁਗਵਰਤਾ ਟਰੱਸਟ ਦਾ ਪ੍ਰਧਾਨ ਵੀ ਰਿਹਾ। ਉਸ ਦੀਆਂ ਸਾਹਿਤਕ ਰਚਨਾਵਾਂ ਗੁਜਰਾਤ ਮਿੱਤਰ, ਲੋਕਸੱਤਾ, ਕੁਮਾਰ, ਬੁੱਧੀਕਾਸ਼, ਗ੍ਰੰਥ, ਵਿਸ਼ਵ ਮਾਨਵ, ਕਵਿਤਾ ਅਤੇ ਕਵੀਲੋਕ ਵਿੱਚ ਪ੍ਰਕਾਸ਼ਤ ਹੋਈਆਂ ਸਨ।

ਉਸ ਦੀ ਮੌਤ 1 ਸਤੰਬਰ 2003 ਨੂੰ ਸੂਰਤ ਦੇ ਨਾਨਪੁਰਾ ਸਥਿਤ ਆਪਣੇ ਘਰ ਵਿਖੇ ਹੋਈ।

ਹਵਾਲੇ ਸੋਧੋ