ਜੈਟਲਾਈਟ
ਜੈਟਲਾਈਟ, ਜੈਟ ਏਅਰਵੇਜ਼ ਦੀ ਘੱਟ ਕੀਮਤ ਵਾਲੀ ਇੱਕ ਸਹਾਇਕ ਏਅਰਲਾਈਨ ਹੈ I[2] ਇਸਨੂੰ ਪਹਿਲਾਂ ਏਅਰ ਸਹਾਰਾ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਪਰ ਫਿਰ ਇਸਨੂੰ ਜੈਟ ਏਅਰਵੇਜ਼ ਨੇ ਖਰੀਦ ਕੇ ਇਸਦਾ ਨਾਮ ਜੈਟਲਾਈਟ ਰੱਖ ਦਿੱਤਾ I
Founded | 1991 (as Sahara Airlines) |
---|---|
Hubs | |
Secondary hubs | |
Focus cities |
|
Frequent-flyer program | Jet Privilege |
Fleet size | 9[1] |
Destinations | 43 |
Company slogan | Emotionally Yours |
Parent company | Tailwinds Limited |
Headquarters | Mumbai, India |
Key people | Naresh Goyal (Owner) |
Website | www.jetkonnect.com |
ਇਤਿਹਾਸ
ਸੋਧੋਇਹ ਏਅਰਲਾਈਨ 20 ਸਤੰਬਰ 1991 ਨੂੰ ਸਥਾਪਿਤ ਹੋਈ ਅਤੇ ਇਸਦੇ ਸੰਚਾਲਨ ਦੀ ਸ਼ੁਰੂਆਤ 3 ਦਸੰਬਰ 1993 ਨੂੰ, ਸਹਾਰਾ ਏਅਰਲਾਈਨਜ਼ ਦੇ ਤੌਰ 'ਤੇ (ਸਹਾਰਾ ਭਾਰਤੀਯ ਪਰਿਵਾਰ ਦੇ ਵਪਾਰਕ ਸਮੂਹ ਦੇ ਮੁੱਖ ਹਿੱਸੇ ਦੇ ਤੌਰ 'ਤੇ), ਦੋ ਬੋਇੰਗ 737-200 ਏਅਰਕ੍ਰਾਫਟਾਂ ਨਾਲ ਕੀਤੀ ਗਈ I ਸ਼ੁਰੂਆਤੀ ਸੇਵਾ ਦਾ ਧਿਆਨ ਮੁੱਖ ਤੌਰ 'ਤੇ ਭਾਰਤ ਦੇ ਉਤਰੀ ਹਿੱਸੇ ਵਲ ਸੀ, ਜਿਸ ਵਿੱਚ ਦਿੱਲੀ ਨੂੰ ਇਸਦਾ ਬੇਸ ਰੱਖਿਆ ਗਿਆ ਅਤੇ ਫਿਰ ਇਸਦੇ ਸੰਚਾਲਨ ਨੂੰ ਵਧਾਕੇ ਪੂਰੇ ਦੇਸ਼ ਵਿੱਚ ਕਰ ਦਿੱਤਾ ਗਿਆ I 2 ਅਕਤੂਬਰ 2000 ਨੂੰ ਸਹਾਰਾ ਏਅਰਲਾਈਨਜ਼ ਦਾ ਨਾਂ ਬਦਲ ਕੇ ਏਅਰ ਸਹਾਰਾ ਰੱਖ ਦਿੱਤਾ ਗਿਆ, ਪਰ ਕੈਰੀਅਰ ਦਾ ਰਜਿਸਟਰ ਨਾਮ ਸਹਾਰਾ ਏਅਰਲਾਈਨਜ਼ ਹੀ ਰਹਿਣ ਦਿੱਤਾ ਗਿਆ I 22 ਮਾਰਚ 2004 ਨੂੰ, ਚੇਨਈ ਤੋਂ ਕੋਲੰਬੋ ਤੱਕ ਦੀ ਉਡਾਣ ਦੀ ਸ਼ੁਰੂਆਤ ਨਾਲ ਇਹ ਇੱਕ ਅੰਤਰਰਾਸ਼ਟਰੀ ਕੈਰੀਅਰ ਬਣ ਗਈ, ਬਾਅਦ ਵਿੱਚ ਇਸਦੀ ਉਡਾਣ ਸੇਵਾ ਲੰਦਨ,[3] ਸਿੰਗਾਪੁਰ, ਮਾਲਦੀਵ[4] ਅਤੇ ਕਾਠਮਾਂਡੂ ਤੱਕ ਵਧਾਅ ਦਿੱਤੀ ਗਈ I ਇਸਨੇ ਸਾਲ 2006 ਦੀ ਸਰਦੀਆਂ ਤੋਂ, ਚਾਈਨਾ ਅਤੇ ਗੁਆਣਜ਼ਾਓ[5] ਵਿੱਚ ਸੇਵਾ ਪ੍ਦਾਨ ਕਰਨ ਵਾਲੀ ਪਹਿਲੀ ਭਾਰਤੀਯ ਪ੍ਰਾਈਵੇਟ ਕੈਰੀਅਰ ਬਣਣ ਦੀ ਯੋਜਨਾ ਵੀ ਬਣਾਈ ਸੀ, ਪਰ ਇਹ ਯੋਜਨਾ ਅਮਲ ਵਿੱਚ ਨਹੀਂ ਲਿਆਈ ਜਾ ਸਕੀ I ਏਅਰਲਾਈਨਜ਼ ਦੇ ਵਪਾਰ ਦੀ ਕਿਸਮਤ ਤੇ ਅਨਿਸ਼ਚਤਤਾ ਦੇ ਕਾਰਨ, ਘਰੇਲੂ ਭਾਰਤੀਯ ਟਰਾਂਸਪੋਰਟ ਬਜ਼ਾਰ ਵਿੱਚ ਇਸਦੇ ਹਿੱਸੇ ਵਿੱਚ ਜਨਵਰੀ ਸਾਲ 2006 ਵਿੱਚ ਤਕਰੀਬਨ 11% ਤੋਂ ਲੈਕੇ ਅਪ੍ਰੈਲ ਸਾਲ 2007 ਤੱਕ 8.5% ਤੱਕ ਦੀ ਗਿਰਾਵਟ ਦਰਜ ਕੀਤੀ ਗਈ I
ਜੈਟ ਏਅਰਵੇਜ਼ ਦੁਆਰਾ ਖਰੀਦਿਆ ਗਿਆ
ਸੋਧੋਜੈਟ ਏਅਰਵੇਜ਼ ਨੇ ਆਪਣੇ ਪਹਿਲੇ ਕਬਜ਼ੇ ਦੀ ਕੋਸ਼ਿਸ਼ ਦਾ ਐਲਾਨ 19 ਜਨਵਰੀ ਸਾਲ 2006 ਵਿੱਚ, ਏਅਰਲਾਈਨ[6] ਨੂੰ 500 ਲੱਖ ਅਮਰੀਕੀ ਡਾਲਰ ਦੀ ਪੇਸ਼ਕਸ਼ ਨਾਲ ਕੀਤਾ I ਇਸ ਸੌਦੇ ਨੂੰ ਲੈਕੇ ਬਜ਼ਾਰ ਦੀ ਪ੍ਤੀਕਿਰਿਆ ਰੱਲੀ ਮਿਲੀ ਸੀ, ਕਈ ਵਿਸ਼ਲੇਸ਼ਕਾਂ ਦੀ ਰਾਏ ਅਨੁਸਾਰ ਜੈਟ ਏਅਰਵੇਜ਼ ਏਅਰ ਸਹਾਰਾ ਨੂੰ ਬਹੁਤ ਵੱਧ ਰਕਮ ਦੀ ਪੇਸ਼ਕਸ਼ ਕਰ ਰਹੇ ਸਨ I ਭਾਰਤੀਯ ਐਵਿਏਸ਼ਨ ਮਨੀਸਟਰੀ ਦੁਆਰਾ ਇਸ ਸੌਦੇ ਦੇ ਅਸੂਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਪਰ ਇਹ ਸੌਦਾ ਕੀਮਤ ਦੇ ਕਾਰਨ ਵਜੋਂ ਅਤੇ ਨਰੇਸ਼ ਗੋਯਲ ਨੂੰ ਏਅਰ ਸਹਾਰਾ ਬੋਰਡ ਦੇ ਜੈਟ ਚੇਅਰਮੈਨ ਨਿਯੁਕਤ ਕਰਨ ਦੇ ਫ਼ੈਸਲੇ ਤੇ ਮਤਭੇਦ ਹੋਣ ਦੇ ਫ਼ਲਸਰੂਪ ਸਿਰੇ ਨਹੀਂ ਚੜਿਆ I ਇਸ ਸੌਦੇ ਦੀ ਅਸਫ਼ਲਤਾ ਤੋਂ ਬਾਅਦ ਦੋਹਾਂ ਕੰਪਨੀਆਂ ਨੇ ਇੱਕ ਦੂਜੇ ਖਿਲਾਫ ਨੁਕਸਾਨ ਦੀ ਮੰਗ ਦੇ ਮਕਦਮੇ ਦਰਜ਼ ਕਰਵਾ ਦਿੱਤੇ I[7][8]
12 ਅਪ੍ਰੈਲ ਸਾਲ 2007 ਨੂੰ ਦੂਸਰੀ ਸਫ਼ਲ ਕੋਸ਼ਿਸ਼ ਕੀਤੀ ਗਈ ਜਿਸ ਅਨੁਸਾਰ ਜੈਟ ਏਅਰਵੇਜ਼ ਨੇ 14.50 ਅਰਬ ($340 ਲੱਖ) ਦੀ ਰਕਮ ਦੇਣ ਦੀ ਸਹਿਮਤੀ ਜਤਾਈ I ਇਸ ਸੌਦੇ ਨਾਲ ਜੈਟ ਨੂੰ ਤਕਰੀਬਨ 32% ਦਾ ਸੰਯੁਕਤ ਘਰੇਲੂ ਬਜ਼ਾਰੂ ਸ਼ੇਅਰ ਮਿਲਿਆ I
16 ਅਪ੍ਰੈਲ ਨੂੰ ਜੈਟ ਏਅਰਵੇਜ਼ ਨੇ ਏਅਰ ਸਹਾਰਾ ਦਾ ਨਾਂ ਬਦਲ ਕੇ ਜੈਟਲਾਈਟ ਰੱਖਣ ਦਾ ਐਲਾਨ ਕੀਤਾ I[2] ਇਹ ਕਬਜ਼ਾ 20 ਅਪ੍ਰੈਲ ਨੂੰ ਅਧਿਕਾਰਿਕ ਤੌਰ 'ਤੇ ਉਦੋਂ ਵੇਲੇ ਪੂਰਾ ਹੋਇਆ, ਜਦੋਂ ਜੈਟ ਏਅਰਵੇਜ਼ ਨੇ 4 ਅਰਬ ਦੀ ਰਕਮ ਦੀ ਕੀਮਤ ਅਦਾ ਕੀਤੀ I
ਜੈਟਕਨੈਕਟ ਲਈ ਰੀਬ੍ਰਾਂਡਿਂਗ
ਸੋਧੋਜੈਟਲਾਈਟ ਨੂੰ ਜੈਟ ਏਅਰਵੇਜ਼ ਨਾਲ ਰਲਾ ਦਿੱਤਾ, ਜਿਸ ਨਾਲ 25 ਮਾਰਚ 2012 ਨੂੰ ਇੰਨਹਾਉਸ ਘੱਟ ਕੀਮਤ ਵਾਲੇ ਬ੍ਰਾਂਡ ਜੈਟਕਨੈਕਟ ਦਾ ਇੱਕ ਬ੍ਰਾਂਡ ਤਹਿਤ, ਸੰਚਾਲਨ ਵੱਲ ਕਦਮ ਚੁਕਿਆ ਗਿਆ I[9] 1 ਦਸੰਬਰ ਸਾਲ 2014 ਨੂੰ, ਜੈਟਕਨੈਕਟ ਨੂੰ ਜੈਟ ਏਅਰਵੇਜ਼ ਨਾਲ ਇਕੱਠਾ ਕਰ ਦਿੱਤਾ ਗਿਆ ਜਿਸ ਨਾਲ ਇਸਦਾ ਆਪਣਾ ਸੰਚਾਲਨ ਬੰਦ ਕਰ ਦਿੱਤਾ ਗਿਆ ਅਤੇ ਹੁਣ ਇਹ ਕੋਡ ਸ਼ੇਅਰ ਦੇ ਤਹਿਤ ਉਹਨਾਂ ਲਈ ਉਡਾਣ ਭਰਦਾ ਹੈ I
ਹਵਾਲੇਹਵਾਲੇ
ਸੋਧੋ- ↑ "Ref JetLite Fleet Update page". Archived from the original on 2014-08-07. Retrieved 2016-08-30.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 Jet renames Air Sahara 'Jetlite' Rediff.com, 16 April 2007
- ↑ Air Sahara to launch London
- ↑ "Air Sahara adds Male to network". Archived from the original on 2013-10-08. Retrieved 2016-08-25.
{{cite web}}
: Unknown parameter|dead-url=
ignored (|url-status=
suggested) (help) - ↑ Air Sahara announces network expansion
- ↑ Sify.com
- ↑ "JetLite Airlines". cleartrip.com. Archived from the original on 10 ਅਗਸਤ 2016. Retrieved 25 August 2016.
- ↑ "BBC News". BBC News. 19 January 2006. Retrieved 8 September 2010.
- ↑ "Jet Airways discontinues JetLite, merges with Konnect — The Times of India". The Times of India.