ਜੈਨੇਟ ਗ੍ਰੀਕ (ਜਨਮ 1949 ਵਿੱਚ ਟਿਮਿਨਸ, ਓਹੀਓ ) ਇੱਕ ਅਮਰੀਕੀ ਨਿਰਦੇਸ਼ਕ, ਫ਼ਿਲਮ ਅਤੇ ਟੈਲੀਵਿਜ਼ਨ ਦੀ ਲੇਖਕ ਹੈ। ਉਹ ਵਿਗਿਆਨਕ ਕਲਪਨਾ ਲੜੀ ਬੇਬੀਲੋਨ 5 ਉੱਤੇ ਆਪਣੇ ਨਿਰਦੇਸ਼ਕ ਕਾਰਜ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।

ਜੈਨੇਟ ਗ੍ਰੀਕ
ਜਨਮ1949 (ਉਮਰ 74–75)
ਟਿਮਿਨਸ, ਓਹੀਓ, ਯੂ.ਐਸ.
ਪੇਸ਼ਾਨਿਰਦੇਸ਼ਕ, ਫ਼ਿਲਮ ਅਤੇ ਟੈਲੀਵਿਜ਼ਨ ਲੇਖਕ
ਸਰਗਰਮੀ ਦੇ ਸਾਲ1984–ਹੁਣ

ਕਰੀਅਰ

ਸੋਧੋ

ਇੱਕ ਟੈਲੀਵਿਜ਼ਨ ਨਿਰਦੇਸ਼ਕ ਹੋਣ ਦੇ ਨਾਤੇ ਗ੍ਰੀਕ ਦੇ ਕ੍ਰੈਡਿਟ ਵਿੱਚ ਸੇਂਟ ਏਲਸਹੇਅਰਸ, ਐਲ.ਏ. ਲਾਅ, ਮੈਕਸ ਹੈੱਡਰੂਮ, ਦ ਆਉਟਸਾਇਡਰ, ਓਵਰ ਮਾਈ ਡੈਡ ਬਾਡੀ, ਨਾਰਦਰਨ ਐਕਸਪੋਜ਼ਰ, ਬਰਨਿੰਗ ਜ਼ੋਨ, ਮੇਲਰੋਸ ਪਲੇਸ, ਜ਼ੇਨਾ: ਵਾਰੀਅਰ ਪ੍ਰਿੰਸੈਸ, ਅਤੇ ਬੇਬੀਲੋਨ-5 ਸਪਿਨ-ਆਫ ਕ੍ਰੂਸੈਡ ਸ਼ਾਮਿਲ ਹਨ।ਉਸਨੇ ਰੇਨੇਗੇਡ ਦੀ ਲੜੀ ਦੇ ਦੋ ਐਪੀਸੋਡ ਵੀ ਲਿਖੇ ਸਨ।[1]

1983 ਵਿੱਚ ਗ੍ਰੀਕ ਨੇ " ਰਿਕੀ ", "ਵੇਅਰਡ ਅਲ" ਯੈਨਕੋਵਿਚ ਦਾ ਪਹਿਲਾ ਅਧਿਕਾਰਤ ਸੰਗੀਤ ਵੀਡੀਓ ਲਈ ਸੰਗੀਤ ਵੀਡੀਓ ਨਿਰਦੇਸ਼ਤ ਕੀਤਾ।

1986 ਵਿੱਚ ਉਸਨੇ ਆਪਣੀ ਫੀਚਰ ਫ਼ਿਲਮ ਡਾਇਰੈਕਟਰ ਵਜੋਂ ਬਣਾਈ, ਜਿਸ ਵਿਚ ਕਰੀਨ ਆਸਟਿਨ ਅਤੇ ਡਾਇਨਾ ਸਕਾਰਵੀਡ ਨੇ ਕੰਮ ਕੀਤਾ ਹੈ।

2006 ਵਿੱਚ ਗ੍ਰੀਕ ਨੇ ਆਪਣੀ ਪਹਿਲੀ ਕਿਤਾਬ 'ਦ ਡੀਵੋਰਸ ਪਲੈਨਰ: ਸੇਲਫ-ਡਿਫੈਂਸ ਫੌਰ ਵਿਮਨ, ਵੇਨ ਦੇ ਨੀਡ ਇਟ ਮੋਸਟ' ਪ੍ਰਕਾਸ਼ਤ ਕੀਤੀ। ਉਸਨੇ ਦੋ ਤਲਾਕ ਅਤੇ ਤਣਾਅ ਦਾ ਸਾਹਮਣਾ ਕਰਨ ਤੋਂ ਬਾਅਦ, ਜਿਸ ਲਈ ਤਿਆਰ ਨਹੀਂ ਨਹੀਂ ਸੀ, ਬਾਰੇ ਕਿਤਾਬ ਲਿਖੀ ਹੈ।[2]

ਹਾਲ ਹੀ ਦੇ ਸਾਲਾਂ ਵਿਚ ਗ੍ਰੀਕ ਨੇ ਯੂਨਾਈਟਿਡ ਸਟੇਟ ਅਤੇ ਕਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਡਾਇਰੈਕਟਿੰਗ ਅਤੇ ਸਕ੍ਰੀਨ ਰਾਈਟਿੰਗ 'ਤੇ ਸੈਮੀਨਾਰ ਕਰਵਾਏ ਹਨ। ਉਹ ਅਮਰੀਕਾ ਦੇ ਡਾਇਰੈਕਟਰਜ਼ ਗਿਲਡ ਅਤੇ ਅਮਰੀਕਾ ਦੇ ਰਾਈਟਰਜ਼ ਗਿਲਡ ਦੋਵਾਂ ਦੀ ਮੈਂਬਰ ਹੈ।[2]

ਹਵਾਲੇ

ਸੋਧੋ
  1. Janet Greek filmography Archived 2012-11-03 at the Wayback Machine. at The New York Times.com
  2. 2.0 2.1 "Janet Greek Personal Biography at official website". Archived from the original on 2016-04-24. Retrieved 2021-03-18. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗ਼ਲਤੀ:Invalid <ref> tag; name "Personal Biography" defined multiple times with different content

ਬਾਹਰੀ ਲਿੰਕ

ਸੋਧੋ