ਜੈਮਲ ਪੱਡਾ
ਜੈਮਲ ਪੱਡਾ ਜੁਝਾਰਵਾਦੀ ਪੰਜਾਬੀ ਕਵੀ ਸੀ। ਉਸਨੂੰ 17 ਮਾਰਚ 1988 ਨੂੰ ਉਸ ਦੇ ਪਿੰਡ ਲੱਖਣਕੇ ਪੱਡਾ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ ਸੀ।[1][2] ਉਹ ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਗੀਤ ਸਦਕਾ ਮਸ਼ਹੂਰ ਹੈ।ਉਸ ਨੂੰ ਮੌਤ ਤੋਂ ਪਹਿਲਾਂ ਆਨੰਦ ਪਟਵਾਰਧਨ ਨੇ "ਉਨ੍ਹਾਂ ਮਿੱਤਰਾਂ ਦੀ ਯਾਦ ਪਿਆਰੀ" ਨਾਮ ਦੀ ਕਵਿਤਾ ਉਚਾਰਦੇ ਹੋਏ ਇਸੇ ਨਾਮ ਦੀ ਆਪਣੀ ਡਾਕੂਮੈਂਟਰੀ ਵਿੱਚ ਫਿਲਮਾਇਆ ਸੀ।[3] ਇਨਕਲਾਬੀ ਮਾਸਕ ਪੱਤਰ ‘ਹਰਿਆਵਲ ਦਸਤਾ’ ਦੇ ਸੰਪਾਦਕ ਸੀ।
ਜੈਮਲ ਪੱਡਾ | |
---|---|
ਤਸਵੀਰ:Jaimal Singh Padda.jpg | |
ਨਿੱਜੀ ਜਾਣਕਾਰੀ | |
ਜਨਮ | 1943 ਲਖਣ ਕੇ ਪੱਡਾ |
ਮੌਤ | ਲਖਣ ਕੇ ਪੱਡਾ | 17 ਮਾਰਚ 1988
ਮੌਤ ਦੀ ਵਜ੍ਹਾ | ਖਾਲਿਸਤਾਨੀ ਦਹਿਸ਼ਤਗਰਦਾਂ ਦੁਆਰਾ ਕਤਲ |
ਨਾਗਰਿਕਤਾ | ਕੈਨੇਡਾ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ – ਲੈਨਿਨਵਾਦੀ) |
ਜੀਵਨ ਸਾਥੀ | ਅਮਰਜੀਤ ਕੌਰ |
ਬੱਚੇ | 3 ਬੱਚੇ |
ਮਾਪੇ |
|
ਕਿੱਤਾ | ਕਵੀ, ਕਮਿਊਨਿਸਟ ਕਾਰਕੁਨ |
ਰਾਜਨੀਤਕ ਜੀਵਨ
ਸੋਧੋਉਹ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਪ੍ਰਧਾਨ ਸੀ। 1972ਵਿਆਂ ਵਿਚ ਚੱਲੇ ਮੋਗਾ ਘੋਲ ਨੂੰ ਕਪੂਰਥਲਾ ਵਿੱਚ ਅਗਵਾਈ ਦੇਣ ’ਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਰਹੀ। ਕਾਲਾ ਸੰਘਿਆਂ ਕਪੂਰਥਲਾ ਕਿਸਾਨ ਘੋਲ ਵਿਚ ਵੀ ਉਨ੍ਹਾਂ ਦਾ ਵਿਸ਼ੇਸ਼ ਰੋਲ ਰਿਹਾ। ਸਾਲ 1974 ਵਿਚ ਕਿਰਤੀ ਕਿਸਾਨ ਸਭਾ ਪੰਜਾਬ ਅਤੇ ਵਾਹੀਕਾਰਾ ਯੂਨੀਅਨ ਵਲੋਂ ਡੀਜ਼ਲ ਦੀ ਥੁੜ੍ਹ ਵਿਰੁੱਧ ਸਾਰੇ ਪੰਜਾਬ ਵਿੱਚ ਸਾਂਝਾ ਘੋਲ ਲੜਿਆ ਗਿਆ। ਇਸ ਮੁਜ਼ਾਹਰੇ ਦੀ ਅਗਵਾਈ ਵੀ ਜੈਮਲ ਸਿੰਘ ਪੱਡਾ ਨੇ ਕੀਤੀ ਸੀ।
80ਵਿਆਂ ਵਿੱਚ ਐਮਰਜੈਂਸੀ ਤੋਂ ਬਾਅਦ ਕਪੂਰਥਲਾ ’ਚ ਅਬਾਦਕਾਰਾਂ ਦਾ ਘੋਲ ਉਨ੍ਹਾਂ ਦੀ ਅਗਵਾਈ ’ਚ ਲੜਿਆ ਗਿਆ।[4]
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ "The Mass Revolutionary Line During the Khalistani Movement in Punjab". Harsh Thakor. Retrieved 16 June 2015.
- ↑ "Gurpreet Singh: Khalistani separatists' killings leave a legacy of sorrow in Canada and the U.S." Vancouver Free Press Publishing Corp. 9 June 2013. Retrieved 3 October 2018.
- ↑ Rajadhyaksha, Ashish; Willemen, Paul (1999). Encyclopedia of Indian Cinema. Taylor & Francis Group. p. 494. ISBN 9781579581466.
- ↑ ਰਸ਼ਪਾਲ ਸਿੰਘ, Tribune News. "ਸਾਥੀ ਜੈਮਲ ਸਿੰਘ ਪੱਡਾ ਨੂੰ ਯਾਦ ਕਰਦਿਆਂ". Tribuneindia News Service. Retrieved 2021-03-17.